ਪੰਨਾ:Ghadar Di Goonj.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨੀ ਖਿਆ ਤੇ ਸਦਾ ਪ੍ਰਸ਼ਿਨ ਰੈਹਿਣਾਂ।

ਬੋਲੋ ਗਜੱ ਬੰਦੇ ਮਾਤ੍ਰਮ ਅੰਤ ਵਾਰੀ।

 

ਕੋਟੀ ਖਤਾ ਜੇ ਅਸੀ ਕਮਾ ਗਏ ਹਾਂ॥

ਪ੍ਰੀਤਮ ਆਖਰੀ ਸੁਖਮ ਸੁਨਾ ਗਏ ਹਾਂ॥


ਸੋਚ ਵਿਚਾਰ

ਖੋਲੋ ਅੱਖੀਆਂ ਜ਼ਰਾ ਹਿਸ਼ਿਯਾਰ ਹੋਜੋ।

ਝੂਠੇੱ ਝਗੜਿਆਂ ਨੇ ਸਾਡਾ ਨਾਸ਼ ਕੀਤਾ।

ਕਈ ਮਸਜਂਦੀ ਬੈਠੱ ਗੁਜ਼ਰਾਨ ਕਰਦੇ।

ਕਈ ਮੋਨਧਾਰੀ ਬਣੇ ਸਾਧ ਫਿਰਦੇ।

ਕਈ ਸਿੰਘ ਸੂਰੇ ਅੱਖਾਂ ਮੀਟੱ ਬੈਠੇੱ।

ਕਈ ਸੰਤ ਮਹਾਤਮਾਂ ਬਣੇ ਫਿਰਦੇ।

ਉਲਟੇ ਝਗੜਦੇ ਕੁਲੱ ਜਹਾਨ ਨਾਲੋਂ।

ਬਗਲਾੱ ਡੁਬਿਆ ਹਸਨ ਦੀ ਰੀਸ ਕਰਕੇ।

ਗਿਆ ਉਲਟ ਜ਼ਮਾਨੇ ਦਾ ਰੰਗੱ ਯਾਰੋ ।

ਬੇਈਮਾਨਾਂ ਦੇ ਪੁਤ ਸ਼ੈਤਾਨਨ ਜੇੜ੍ਹੇ।

ਚੁਗਲ ਖੋਰ ਨੂੰ ਲੁਟੱ ਕੰਗਾਲ ਕਰਨਾਂ।

ਹਥੱ ਕੰਗਣੇ ਮੌਤ ਦੇ ਬਨੱ ਲੈਣੇਂ ।

ਐਸੇ ਆਦਮੀ ਕਰਨ ਗੁਫਤਾਰ ਕਾਨੂੰ।

ਹਿੰਦਿਸਤਾਨ ਅੰਧੇਰ ਗੁਬਾਰ ਦਿਸੇ।

ਰਹੀ ਬੁਜਦਿਲਾਂ ਦੀ ਨਹੀਂ ਲੋੜ ਕੋਈ।

ਭਜੱ ਜਾਣਗੇ ਐਸ ਮੈਦਾਨ ਵਿਚੋਂ ।

ਭਾਈ ਮੇਰਿਓ ਜ਼ਰਾ ਖਿਯਾਲ ਕਰਨਾਂ।

ਕਲਮ ਸਿਯਾਹੀ ਦਾ ਖਾਤਮਾਂ ਨਹੀਂ ਹੁੰਦਾ।

ਸਣੋਂ ਮਰਦ ਗਾਜ਼ੀ ਮੁਸਲਮਾਨ ਸਾਰੇ।

ਜਾਰਜ ਬਾਦਸ਼ਾਹ ਦਾ ਕਰੋ ਗਰਕ ਬੇੜਾ।

ਪੈਹਲਾਂ ਮਾਰ ਲੈਣਾਂ ਦੇਸ਼ ਘਾਤੀਆਂ ਨੂੰ।

ਗਦਰ ਪਾਰਟੀ ਨੂੰ ਨਹੀਂ ਲੋੜ ਕੋਈ

ਪਿੰਡਾਂ ਵਾਲਿਓ ਮਾਮਲੇ ਬੰਦੱ ਕਰ ਲੋ।

ਮੁਸਲਮਾਨ ਹਿੰਦੂੱ ਹਿੰਦੋਸਤਾਨ ਵਾਲੇ॥

ਗੋਰੇ ਲੁਟੱਦੇ ਪੁਤ ਸ਼ੈਤਾਨ ਵਾਲੇ॥

ਕੰਮ ਜਾਣਦੇ ਨਾਂ ਮੁਸਲਮਾਨ ਵਾਲੇ॥

ਨਹੀਂ ਜਾਣਦੇ ਨਾਂ ਮੁਸਲਮਾਨ ਵਾਲੇ॥

ਝਗੜੇ ਘਤੱਦੇ ਖਰੜ ਗਿਯਾਨ ਵਾਲੇ॥

ਗੱਲਾਂ ਥੋੜੀਆਂ ਤੋਂ ਘੁਬਰਾਨ ਵਾਲੇ॥

ਆਪੇ ਕੈਹਣ ਹਾਂ ਅਸੀਂ ਦੀਵਾਨ ਵਾਲੇ॥

ਨਹੀਂ ਜਾਣਦਾ ਢੰਗੱ ਤਰ ਜਾਨ ਵਾਲੇ॥

ਰਹੇ ਵਕਤ ਨਾਂ ਡੇਰ ਲਗਾਨ ਵਾਲੇ॥

ਭੇਦ ਗੋਰਿਆਂ ਕੋਲ ਬਤਾਨ ਵਾਲੇ॥

ਘਰ ਫੂਕ ਦੇਣੇ ਬੇਈਮਾਨ ਵਾਲੇ॥

ਜੰਜ ਗੋਰਿਆਂ ਦੇ ਘਰੀ ਜਾਨ ਵਾਲੇ॥

ਜੇੜ੍ਹੇ ਮੌਤ ਕੋਲੋ ਡਰ ਜਾਨ ਵਾਲੇ॥

ਕਰੋ ਤਿਯਾਰੀਆਂ ਸਮਾਂ ਜਗਾਨ ਵਾਲੇ॥

ਅਾਓ ਹਥੱ ਦਾ ਹੁਨਰ ਦਖਲਾਨ ਵਾਲੇ॥

ਵਾਂਗ ਔਰਤਾਂ ਦੇ ਡਰ ਜਾਨ ਵਾਲੇ॥

ਰੱਖੋ ਹੌਸਲਾ ਜੰਗੱ ਮਚਾਨ ਵਾਲੇ॥

ਨਹੀਂ ਮੁਕਦੇ ਹਰਫ ਜੁਬਾਨ ਵਾਲੇ॥

ਆਓ ਸਿੰਘ ਸ਼ਹੀਦੀਆਂ ਪਾਨ ਵਾਲੇ॥

ਪਰੈਜੀਡੰਟ ਦੇ ਝੰਡੇ ਝੁਲਾਨ ਵਾਲੇ

ਜੇੜ੍ਹੇ ਗੋਰਿਆਂ ਦੇ ਘਰੀਂ ਜਾਨ ਵਾਲੇ॥

ਜੇੜ੍ਹੇ ਆਪਣਾ ਆਪ ਛੁਪਾਨ ਵਾਲੇ ॥

ਕਰੋ ਤਿਯਾਰੀਆਂ ਲੁਟੋ ਮਚਾਨ ਵਾਲੇ॥