ਭਾਰਤ ਮਾਤਾ ਦੀ ਪੁਕਾਰ
ਪੈਂਤੀਸ ਅਖਰੀ
ਓ. ਉੱਠ ਮਨਾ ਜ਼ਰਾ ਸੋਚ ਕਰੀਏ । ਜਿਸ ਦੀ ਰੱਤ ਥੀਂ ਜਮਿਆ ਜਾਯਾ ਤੂੰ ਜਿਸਨੇ ਪਾਲਕੇ ਐਡਜਵਾਨ ਕੀਤਾ ਰੋਵੇ ਭਾਰਤ ਮਾਤਾ ਬੁਰੇ ਹਾਲ ਅੰਦ੍ਰ ਅ. ਆ ਗਿਯਾ ਈ ਹੁਣ ਵਕਤ ਸਿਰ ਤੇ। ਹੁਣ ਪੁਣਛਾਂ ਈ ਇਮਤਹਾਨ ਤੇਰਾ। ਕੀਤਾ ਯਾਦ ਨਾਂ ਹੁਣ ਪਏ ਝੂਰਦੇ ਹਾਂ। ਮਾਤਾ ਕੂਕਦੀ ਬਚੜਿਓ ਉਠੱ ਬੈੋਠੋ। ੲ. ਇੱਕ ਭੀ ਨਹੀਂ ਮੇਰੀ ਗੱਲ ਮੱਨੀ। ਏਸੇ ਲਈ ਸਤਵੰਜਾ ਦਾ ਗਦ੍ਰ ਕੀਤਾ ਵੇਲਾ ਖੁੰਝ ਗਏ ਉੱਨੀ ਸੌ ਸੱਤ ਵਾਲਾ ਵੀਰੋ ਆਯਾ ਸਤਾਰਾ ਨਾਂ ਜਾਵੇ ਖਾਲੀ ਸ. ਸਖਤ ਤੇ ਸਖਤ ਅਜਾਬ ਝਲੇ। ਗਿਦੜ ਖਾ ਗਏ ਖੇਤ ਚਰੂੰਡ ਮੇਰਾ। ਐਂਵੇ ਪੀ ਕੇ ਦੁੱਧ ਹਰਾਮ ਕੀਤਾ। ਮੇਰੇ ਬਚੱੜਿਓ ਆ ਲਵੋ ਸਾਰ ਮੇਰੀ ਹ. ਹਾਲ ਹੋਇਆ ਮੇਰਾ ਅੱਤ ਭੈੜਾ। ਕੁਛੜ ਬੈਠੱ ਫਰੰਗ ਨੇ ਦਗ਼ਾ ਕੀਤਾ। ਮੇਰੇ ਲਾਡਲੇ ਪਾੜ ਬ੍ਰਬਾਦ ਕੀਤੇ। ਹਥਾਂ ਬਾਝ ਕਰਾਰਿਆਂ ਕਹੇ ਮਾਤਾ। ਕ. ਕੈਦਿਰ ਕੀਤਾ ਏਨਾਂ ਜ਼ਾਲਮਾਂ ਨੇ । ਮੁੱਖ ਬੰਦੱ ਕੀਤਾ ਮੇਰਾ ਬੋਲਣੇ ਤੇ। ਫੜੱ ਕੇ ਛੁਰੀ ਜ਼ਾਲਮ ਛਾਤੀਆ ਬੈਠਾ ਲੱਖ ਲੱਖ ਵਾਰੀ ਮਾਤਾ ਕੂਕ ਚੁੱਕੀ। ਖ. ਖਬ੍ਰ ਨਹੀਂ ਕੀ ਭਾਈ ਰੱਬ ਤਾਈ।
|
ਕਾਹਨੂੰ ਪੈ ਰਿਹਾ ਲੰਮੀਆਂ ਤਾਨ ਕੇ ਤੂੰ ॥ ਕੀਤੀ ਭੁਲੱ ਬੈਠਾ ਕਿਸ ਗੁਮਾਨ ਤੇ ਤੂੰ ॥ ਮੌਜਾਂ ਮਾਣੀਆਂਜਿਸਦੀ ਜਾਨ ਤੇ ਤੂੰ ॥ ਅਖੀਂ ਮੀਟਦਾਕਿਓਂ ਹੁਣ ਪਛਾਨ ਕੇ ਤੂੰ ॥ ਜਿਸ ਵਕਤ ਖਾਤ੍ਰ ਤੈਨੂੰ ਪਾ ਲਿਆ ਸੂ॥ ਭਾਰਤ ਮਾਤ ਜੋ ਸਬਕ ਸਖਾ ਲਿਆ ਸੂ ।। ਐਵੇਂ ਖੇਡ ਕੇ ਵਕੱਤ ਰੀਵਾ ਲਿਆ ਸੂ।। ਤਾਂਹੀ ਬਚੋ ਜੇ ਸਬਕ ਪਕਾਇਆ ਸੂ।। ਬਾਰ ਬਾਰ ਕੈਹਕੇ ਸਮਝਾਇਆ ਮੈਂ ਸ਼ੇਰੋ ਸੁਤਿਓ ਤੁਸਾਂ ਜਗਾਇਆ ਮੈਂ।। ਭਾਵੇਂ ਕੂਕ ਕੇ ਬੌਹ ਰੌਲਾ ਪਇਆ ਮੈਂ।। ਮਾਤਾ ਆਖਰੀ ਵਾਸਤਾ ਪਾਇਆ ਮੈਂ।। ਦੁਖਾਂ ਵਿਚ ਮੈਂ ਤੁਸਾਂ ਨੂੰ ਪਾਲਿਆ ਈ।। ਰਾਖੀ ਜਿਸ ਦੀ ਤੁਸਾਂ ਬਠਾਲਿਆ ਈ।। ਨਾਮ ਵਡਿਆਂ ਦੇ ਤਾਈ ਗਾਲਿਆ ਈ।। ਮਾਤਾ ਰੋਇਕੇ ਨੀਰ ਬਹਾ ਲਿਆ ਈ।। ਕਿਹਾ ਪਿਆ ਬੱਦ ਤੁਖਮ ਥੀਂ ਵਾਹ ਮੈਨੂੰ।। ਮਾਰੀ ਛੁਰੀ ਸੀਨੇ ਕੀਤਾ ਘਾਹ ਮੈਨੂੰ।। ਲੱਗਾ ਜਿਗ੍ਰ ਜੁਦਾਈ ਦਾ ਦਾਹ ਮੈਨੂੰ।। ਮੁਸ਼ਕਲ ਆਵਸੀ ਸੁਖਾਂ ਦਾ ਸਾਹ ਮੈਨੂੰ।। ਲਿਆ ਲੁੱਟ ਮੈਨੂੰ ਕੁਝ ਛਡਿਆ ਨਾਂ।। ਗੁੱਝੀ ਮਾਰ ਮਾਰੀ ਲਹੂ ਕਢਿਆ ਨਾਂ।। ਬਿਸਮਲ ਨੀਮ ਕੀਤੀ ਗੱਲਾਂ ਵਢਿਆ ਨਾਂ।। ਏਹ ਫਰੰਗ ਪਾਪੀ ਪਿਛਾ ਛਡਿਆ ਨਾਂ।। ਸੁਤੇ ਪੁਤ੍ਰ ਨੀਂਦ ਪਿਛਾ ਛਡਿਆ ਨਾਂ।।
|