ਸਮੱਗਰੀ 'ਤੇ ਜਾਓ

ਪੰਨਾ:Ghadar Di Goonj.pdf/8

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਢੇ ਬੌਹਤ ਤ੍ਰਲੇ ਮਿਨਤਾਂ ਕੀਤੀਅਾਂ ਮੈਂ

ਹੁਣ ਤਾਂ ਆਖਿਰੀ ਲਬਾਂ ਪ੍ਰਸਾਸ ਆਇਆ

ਮੇਰੇ ਬਚੱੜਿਓ ਮਰੀ ਕੇ ਮਰੀ ਮਾਤਾ

ਗ. ਗਜਬ ਕੀਤਾ ਏਸ ਫਰੰਗ ਜ਼ਾਲਮ

ਜਿਸਦੀ ਚਮਕ ਸੀ ਵਿਚ ਜਹਾਨ ਸਾਰੇ

ਸੁਤਾ ਦੇਖ ਭਾਰਤ, ਗਿੱਦੜਾਂ ਬਾਂਦਰਾਂ ਨੇ

ਪਾਸਾ ਪ੍ਰਤਦੇ ਨਹੀਂ ਸੁਤੇ ਸ਼ੇਰ ਮੇਰੇ

ਘ. ਘਰੋਂ ਬਾਰੋਂ ਧੱਕੇ ਵੱਜਦੇ ਨੇ

ਫਿਰਨ ਦੇਸ਼ ਪ੍ਰਦੇਸ਼ ਖੁਆਰ ਹੁੰਦੇ

ਧਕੇ ਪੈਣ ਚੌ ਤ੍ਰਫ ਨਾਂ ਕੰਨ ਕੁਸਕਨ।

ਉਤੇ ਜਿਨਾਂ ਦੇ ਸੀ ਬੌਹਤ ਮਾਣ ਮੇਰਾ।

ਚ.ਚੌਂਹੀ ਤ੍ਰਫੀ ਭਾਬੜ ਮਚਦਾ ਏ।

ਕੋਈ ਨਹੀਂ ਦ੍ਰਦੀ ਲਵੇ ਸਾਰ ਮੇਰੀ ।

ਪਾਪਣ ਅਗੱ ਗੁਲਾਮੀ ਦੀ ਝੁਲਸ ਦਿਤਾ

ਕਿਵੇਂ ਬਚਾਂਗੀ ਰੋਇਕੇ ਕਹੇ ਮਾਤਾ ।

ਛ. ਛਡਦਾ ਨਹੀ ਫਰੰਗ ਪਿਛਾ ।

ਕਰੇ ਦਾਦ ਨਾਂ ਸੁਣੇ ਫਰਯਾਦ ਪਾਪੀ।

ਆਵੇ ਰੈਹਿਮ ਨਾਂ ਏਸ ਬਦਮਾਸ਼ ਤਾਈ

ਦੇਵਾਂ ਦੋਸ਼ ਕਿਸੇ ਨੂੰ ਕੀ ਕਹੇ ਮਾਤਾ।

ਜ. ਜਿਸਮ ਸ਼ਕੰਜੇ ਦੇ ਵਿਚ ਆਏਆ ।

ਠੰਡੀ ਹਵਾ ਇਨਸਾਫ ਦੀ ਦੂਰ ਹੋਈ।

ਫਲੀ ਫੁਲੀ ਆਜ਼ਾਦੀ ਦੇ ਬਾਗ ਅੰਦ੍ਰ

ਆਏ ਖਿਜਾਂ ਦੀ ਰੁਤ ਫਰੰਗ ਜਾਲਮ।

ਝ. ਝੂਰਦੇ ਅੰਨ ਨੂ ਮਰਨ ਭੁਖੇ।

ਪਾਟੇ ਕਪੜੇ ਲੀਰ ਕਚੀਰ ਪੈਹਿਨਣ।

ਜਮੱ ਸਿਕਰੀ ਬੁਲਾੱ ਤੇ ਚੀਭ ਫੇਰਨਾ।

ਮਾਤਾ ਕਹੇ ਫਰੰਗ ਨੇ ਤੰਗੱ ਕੀਤੇ।

ਞ. ਵਾਂਗ ੲਿਵਾਣਿਆਂ ਪੁਤ ਮੇਰੇ।

ਪਿਆ ਮੂੰਹ ਪਾਣੀ ਤਾਂ ਭੀ ਕਢਿਆ ਨਾ।।

ਚੁੱਪ ਰਹੇ ਮੇਰਾ ਦਿਲ ਟੁਢਿਆ ਨਾਂ।।

ਜੇ ਫਰੰਗ ਡਾਕੂ ਘਰੋਂ ਕਢਿਆ ਨਾਂ।।

ਮੇਰਾ ਮਹੱਲ ਬੇ ਕੀਮਤੀ ਲੁੱਟ ਲਿਆ

ਸੂਰਜ ਪਕੜ ਅਕਾਸ਼ ਥੀਂ ਸੁੱਟ ਲਿਆ।।

ਮਰਨ ਲੲੀ ਹੱਥੋ ਪੈਰੋਂ ਜੁੱਟ ਲਿਆ।।

ਮਾਤਾ ਕਹੇ ਮੇਰਾ ਗਲੱ ਘੁੱਟ ਲਿਆ।।

ਮੇਰੇ ਸਮਝਦੇ ਪੁਤ ਨਦਾਨ ਕਿਓਂ ਨਹੀ।।

ਇਜਤ ਆਣਦਾ ਕਰਨ ਧਿਆਨ ਕਿਓ ਨਹੀਂ

ਓ! ਬੇਗੈਰਤ ਮਰਨ ਮਰਾਨ ਕਿਓ ਨਹੀ

ਮਾਤਾ ਕਹੇ ਅੱਜ ਮੇਰੀ ਪਛਾਨ ਕਿਓ ਨਹੀ

ਆਹ! ਕਿਵੇਂ ਹੋਇਆ ਮੰਦਾ ਹਾਲ ਮੇਰਾ।।

ਨੇੜੇ ਆ ਗਿਆ ਏਹ ਇੰਤਕਾਲ ਮੇਰਾ।।

ਚੇਹਿਰਾ ਚਮਕਦਾ ਸੀ ਲਾਲੋ ਲਾਲ ਮੇਰਾ।।

ਪਿਛਾ ਛਡਦਾ ਨਹੀਂ ਚੰਡਾਲ ਮੇਰਾ।।

ਮੈਂਤਾ ਵਾਸਦਾ ਰੱਬ ਦਾ ਪਾ ਥੱਕੀ ।।

ਮੈਂ ਨਖਸਮੜੀ ਬੌਹੁਤ ਕੂਰਲਾ ਥੱਕੀ।।

ਰੋ ਰੋ ਹੰਝੂਆਂ ਨਦੀ ਵਹਾ ਥੱਕੀ।।

ਸਮਝਣ ਪੁਤ ਨਾ ਬੌਹਤ ਸਮਝਾ ਥੱਕੀ

ਮੇਰੀ ਜਾਨ ਸ਼ੇਰੋ ਤਲ ਮਲੌਣ ਲੱਗੀ।।

ਮੇਰੀ ਜਾਨ ਸ਼ੇਰੋ ਤਲ ਮਲੌਣ ਲੱਗੀ।।

ਬੇਲ ਜਿੰਦਗੀ ਦੀ ਕਮਲੌਣ ਲੱਗੀ

ਭਾਰਤ ਵਰਸ਼ ਦੀ ਕਲੀ ਕਮਲੌਣ ਲੱਗੀ।।

ਲਖਾਂ ਮਣਾਂ ਅਨਾਕ ਕਮੌਣ ਵਾਲੇ ।

ਅਤਲ ਸਜਰੀ ਦੁਸਾਲੇ ਹੰਡੌਣ ਵਾਲੇ।

ਹਥੱ ਸ਼ੇਰ ਦੀ ਮੁਛੱ ਨੂੰ ਪੌਣ ਵਾਲੇ।।

ਮੇਰੇ ਸ਼ੇਰ ਅਜ਼ਾਦ ਕਹਲੌਣ ਵਾਲੇ।।

ਕੇਹੜੀ ਗਲੱ ਤੇ ਵਾਸਤੇ ਪੌਣ ਲਗੇ।।