(੧੪)
ਸਭ ਦਾ ਮੰਮਬਾ ਇਕ ਦਰਯਾ ਹੈ, ਪਰ ਇਸ ਵਿੱਚ ਸ਼ੱਕ ਨਹੀਂ ਕਿ ਹਰ ਇਕ ਕੱਸੀ ਉਸ ਨੈਹਰ ਦੇ ਅਧੀਨ ਹੈ, ਕਿ ਜਿਸ ਵਿਚੋਂ ਉਹ ਖੁਦ ਨਿਕਲੀ | ਇਸ ਦਾ ਉਤ੍ਰ ਹੇਠ ਲਿਖੇ ਅਨੁਸਾਰ ਹੈ। ਤਅਲੱਕ ਦੋ ਕਿਸਮ ਦਾ ਹੁੰਦਾ ਹੈ, ਇਕ (Direct) ਤੇ ਦੂਜਾ (Indirect) ਅਰਥਾਤ ਇਕ ਸਿੱਧਾ ਆਪਸ ਵਿੱਚੀ ਤੇ ਇਕ ਕਿਸੇ ਦੂਜੇ ਦਵਾਰਾ। ਜਿਸ ਤਰਾਂ ਪਿਤਾ ਪੁਤ੍ਰ ਦਾ ਤੁਅੱਲਕ ਆਪਸ ਵਿੱਚੀ ਆਮੋ ਸ੍ਹਾਮਣੇ ਹੈ, ਪਰ ਪੋਤ੍ਰੇ ਤੇ ਦਾਦੇ ਦਾ ਤਅਲਕ ਕਿਸੇ ਹੋਰ ਵਸੀਲੇ ਕਰਕੇ ਹੈ ਕਿਉਂਕਿ ਜੇ ਧਰਮ ਸਿੰਘ ਦੇ ਪੁਤ੍ਰ ਚੰਦਾ ਸਿੰਘ ਦੇ ਘਰ ਨੰਦ ਸਿੰਘ ਨਾਂ ਜਮਦਾ, ਤਾਂ ਉਹ ਕਦੇ ਧਰਮ ਸਿੰਘ ਦਾ ਪੋਤਾ ਨਾਂ ਕਹਾਉਂਦਾ, ਬਸ ਧਰਮ ਸਿੰਘ ਤੇ ਨੰਦ ਸਿੰਘ ਦਾ ਤਅਲਕ ਚੰਦਾ ਸਿੰਘ ਦ ਕਾਰਨ ਹੈ, ਚੰਦਾ ਸਿੰਘ, ਨੰਦ ਸਿੰਘ ਦਾ ਬਾਪ ਤੇ ਧਰਮ ਸਿੰਘ ਦਾ ਪੁੱਤ੍ਰ ਹੈ । ਦਰਯਾ ਨਾਲ ਸੂਏ, ਕਸੀਆਂ ਦਾ, ਤੇ ਖਾਨਦਾਨ ਦੇ ਵਡੇ ਬਜ਼ੁਰਗ ਨਾਲ ਪੋਤੇ ਪੜੋਤਿਆਂ ਦਾ ਤਅੱਲਕ ਸਦਾ ਲਈ ਕਿਸੇ ਹੋਰ ਦੂਜੇ ਦੇ ਆਸਰੇ ਹੁੰਦਾ ਹੈ, ਪਰ ਸਾਡਾ ਤੇ ਸਤਿਗੁਰਾਂ ਦਾ ਤਅੱਲਕ ਆਮ੍ਹੋ ਸਾਹਮਣੇ ਹੈ | ਨੰਦ ਸਿੰਘ ਦਾ ਦਾਦਾ ਧਰਮ ਸਿੰਘ ਤਦੋਂ ਹੀ ਹੈ ਜੇ ਓਹ ਚੰਦਾ ਸਿੰਘ ਦਾ ਪਿਉ ਹੈ, ਇਕ ਕੱਸੀ ਵਿੱਚ ਦਰਯਾ ਦਾ ਪਾਣੀ ਤਦ ਹੀ ਆਵੇਗਾ ਜਦ ਕ ਨੈਹਰ ਦਰਯਾ ਤੋਂ ਪਾਣੀ ਲੇਕੇ ਕਸੀ ਨੂੰ ਦੇਵੇਗੀ | ਪਰ ਸਿੱਖਾਂ ਵਿਚ ਇਹ ਨਹੀ ਕਿ ਮੈਂ ਗੁਰੂ ਗੰਥ ਸਾਹਿਬ ਨੂੰ ਤਦ ਹੀ ਮੰਨਾਂਗਾ ਜੇ ਫਲਾਣਾ ਸੰਤ ਆਖੇ ਸਗੋਂ ਬਾਣੀ ਦਾ ਜੋ ਤਅੱਲਕ ਉਸ ਸੰਤ ਨਾਲ ਹੈ ਓਹ ਹੀ ਸਾਡੇ ਨਾਲ | ਜੇ ਓਹ ਬਾਣ ਤੋਂ ਬੇਮੁਖ ਭੀ ਹੋ ਜਾਵੇ