ਪੰਨਾ:Guru Granth Tey Panth.djvu/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੯ )

ਹੋ ਜਾਂਦੇ ਹਨ | ਇਸ ਸੂਰਤ ਵਿਚ ਪੰਥ ਹੀ ਗੁਰੂ ਹੋ ਸੱਕਦਾ ਹੈ ਨਾਕਿ ਕੋਈ ਇਕ ਸ਼ਖਸ | ਇਸ ਗੱਲ ਪਰ ਬਹੁਤ ਰੋਸ਼ਨੀ ਅਗੇ ਚਲਕੇ ਪਾਈ ਜਾਵੇਗੀ ।

ਜੇ ਏਹ ਕਿਹਾ ਜਾਵੇ ਕਿ ਜਿਸ ਤਰਾਂ ਧਰਮ ਨੂੰ ਕਾਇਮ ਕਰਨ ਵਾਸਤੇ ਦਸ ਸਰੂਪਾਂ ਦੀ ਲੋੜ ਸੀ। ਏਸੇ ਤਰਾਂ ਬਾਰਾਂ ਚੌਦਾਂ ਯਾ ਪੰਦਰਾਂ ਸੋਲਾਂ ਦੀ ਭੀ ਹੈ । ਇਸ ਪਰ ਇਕ ਵਿਚਾਰਵਾਨ ਏਹ ਪੁੱਛ ਸਕਦਾ ਹੈ ਕਿ ਜਿਸ ਤਰਾਂ ਸ੍ਰੀ ਗੁਰੂ ਨਾਨਕ ਜੀ ਤੋਂ ਲੈਕੇ ਗੁਰੂ ਨਾਨਕ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਮਹਾਰਾਜਾ ਤੱਕ ਦਸਾਂ ਗੁਰੂਆਂ ਦਾ ਲਗਾਤਾਰ ਸਿਲਸਿਲਾ ਚਲਾ ਆਇਆ, ਏਸੇ ਤਰਾਂ ਜੇ ਗਿਆਰਵੇਂ, ਬਾਰਵੇਂ ਗੁਰੂ ਦੀ ਜ਼ਰੂਰਤ ਹੁੰਦੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਹੀ ਸੰਗਤ ਨੂੰ ਕਿਸੇ ਮਹਾਤਮਾਂ ਸਿੱਖ ਦਾ ਲੜ ਫੜਾ ਜਾਂਦੇ, ਪਰ ਏਹ ਸਭ ਨੂੰ ਪਤਾ ਹੈ ਕਿ ਏਸ ਤਰਾਂ ਨਹੀਂ ਹੋਇਆ, ਸਗੋਂ ਜਿਨ੍ਹਾਂ ਸੱਜਣਾਂ ਨੂੰ ਗਿਆਰਵੇਂ ਯਾ ਬਾਰਵੇਂ ਗੁਰੂ ਮੰਨਿਆਂ ਜਾਂਦਾ ਹੈ, ਉਹ ਦਸਮੇਂ ਪਾਤਸ਼ਾਹ ਤੋਂ ਸੈਕੜੇ ਸਾਲ ਪਿੱਛੋਂ ਹੋਏ, ਜਿਹਾ ਕਿ ਨਰੰਕਾਰੀਆਂ ਦੇ ਸ੍ਰੀ ਬਾਬਾ ਦਿਆਲ ਜੀ ਤੇ ਸ੍ਰੀ ਬਾਬਾ ਦਰਬਾਰ ਸਿੰਘ ਜੀ ਆਦਿ ਏਹਨਾਂ ਪੰਜਾਹ ਸੱਠ ਕੁ ਸਾਲਾਂ ਦੇ ਅੰਦਰ ੨ਹੀ ਹੋਏ ਹਨ। ਏਸੇ ਤਰਾਂ ਨਾਮਧਾਰੀਆਂ ਦੇ ਸ੍ਰੀ ਬਾਬਾ ਬਾਲਕ ਸਿੰਘ ਤੇ ਸ੍ਰੀ ਬਾਬਾ ਰਾਮ ਸਿੰਘ ਜੀ ਭੀ ਲੱਗ ਲੱਗ ਇਤਨੇ ਅਰਸੇ ਵਿਚਕਾਰ ਹੀ ਹੋਏ ਹਨ, ਏਸੇ ਤਰਾਂ ਹੋਰ ਸਮਝ ਲੈਣਾ ।