ਪੰਨਾ:Guru Granth Tey Panth.djvu/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੨ )

ਬਸ ਇਹ ਸਿੱਧ ਹੋ ਗਿਆ ਕਿ ਕੋਈ ਮਹਾਤਮਾ ਸੰਸਾਰ ਵਿਚ ਸਿਖਾਂ ਦਾ ਗਿਆਰਵਾਂ ਗੁਰੂ ਕਹਾਉਣ ਦਾ ਹੱਕ ਨਹੀਂ ਰੱਖਦਾ

ਮੁਕੰਮਲ ਆਜ਼ਾਦੀ ਅਤੇ ਸਿਖ ਧਰਮ

ਜਿਨਾਂ ਸੱਜਣਾਂ ਨੇ ਸੰਸਾਰਕ ਹਕੂਮਤ ਦੇ ਇਤਿਹਾਸ ਨੂੰ ਸੋਚ ਨਾਲ ਪੜਿਆ ਹੈ ਉਹ ਜਾਣਦੇ ਹਨ ਕਿ ਇਸ ਸਿਲਸਿਲੇ ਵਿਚ ਕਿਸ ਤਰਾਂ ਦਿਨ ਬਦਿਨ ਤਰੱਕੀ ਅਤੇ ਬੇਹਤਰੀ ਹੋਈ, ਇਸ ਪਰ ਲਗ ਭਗ ਸਾਰੇ ਇਤਿਹਾਸਕ ਵਿਦਵਾਨਾਂ ਤੇ ਪਦਾਰਥ ਵਿਦ ਦੇ ਗਿਆਨੀਆਂ ਦਾ ਇਤਫਾਕ ਹੈ ਕਿ ਸੰਸਾਰ ਵਿਚ ਕੋਈ ਅਜੇਹਾ ਸਮਾਂ ਜ਼ਰੂਰ ਸੀ ਕਿ ਜਦ ਆਦਮੀ ਪਸ਼ੂਆਂ ਦੀ ਤਰਾਂ ਹੀ ਸੰਸਾਰ ਵਿਚ ਰੈਂਹਦੇ ਸਨ | ਹੁਣ ਤਕ ਭੀ ਕਈ ਇਕ ਥਾਈ ਲਗਭਗ ਉਸ ਪੁਰਾਣੇ ਨਮੂਨੇ ਦੇ ਵੈਹਸ਼ੀ ਯਾ ਜੰਗਲੀ ਆਦਮੀ ਮਿਲ ਸਕਦੇ ਹਨ | ਇਹ ਸੱਚ ਹੈ ਕਿ ਜਦ ਤਮਾਮ ਲੋਕ ਪਹਿਲੀ ਹਾਲਤ ਵਿਚ ਣਗੇ ਤਦੋਂ ਮੌਜੂਦਾ ਸਰਕਾਰੀ ਤੇ ਮੁਲਕੀ ਇੰਤਜ਼ਾਮ ਦਾ ਸੁਪਨਾ ਭੀ ਨਹੀਂ ਆਉਂਦਾ ਹੋਵੇਗਾ |

ਧੀਰੇ ੨ ਜਦ ਲੋਕਾਂ ਨੂੰ ਇਕ ਦੂਜੇ ਨਾਲ ਵਾਹ ਪੈਂਦਾ ਗਿਆ, ਤਾਂ ਇਹ ਜ਼ਰੂਰ ਹੋ ਗਿਆ ਕਿ ਆਪੋ ਆਪਣੇ ਕੋੜਮਿਆਂ, ਕਬੀਲਿਆਂ, ਤੇ ਛੋਟੀਆਂ ੨ ਜਮਾਤ ਵਿਚ ਕੁਝ ਪ੍ਰਤਾਪੀ ਪੁਰਖ ਆਪਣੀ ੨ ਥਾਂ ਆਗੂ ਬਣ ਗਏ, ਹੌਲੀ ੨ ਓਹਨਾਂ ਵਿਚੋਂ ਕਈ ਇਕ ਆਗੂਆਂ ਦੇ ਖਾਨਦਾਨ ਤਕੜੇ