ਇਹ ਸਫ਼ਾ ਪ੍ਰਮਾਣਿਤ ਹੈ
ੴ ਸ੍ਰੀ ਵਾਹਿਗੁਰੂ ਜੀਕੀ ਫਤੇਹ ।।
ਗੁਰੂ ਗ੍ਰੰਥ ਤੇ ਪੰਥ
ਭਾਵੇਂ ਸਿਦਕੀ, ਪੰਥ ਦਰਦੀ ਤੇ ਸੁਧਾਰਕ ਅਤੇ ਖਾਲਿਸ ਸਿੱਖਾਂ ਦਾ ਇਹੀ ਨਿਸਚਾ ਹੈ ਕਿ ਦਸਾਂ ਗੁਰੂਆਂ ਦੀ ਥਾਂ ਹੁਣ 'ਗੁਰੂ ਗ੍ਰੰਥ ਅਤੇ ਪੰਥ' ਹੈ, ਪਰ ਤਾਂ ਭੀ ਕਈ ਇਕ ਸਵਾਰਥੀ ਅਤੇ ਭੋਲੇ ਭਾਲੇ ਸੱਜਣਾਂ ਦੇ ਕਾਰਨ ਕਈ ਜਗਾ ਗੁਰੂ ਵਿਸ਼ੇ ਤੇ ਝਗੜਾ ਚਲ ਪੈਂਦਾ ਹੈ। ਇਸ ਤੋਂ ਛੁਟ ਗੁਰੂ ਗ੍ਰੰਥ ਅਤੇ ਪੰਥ ਨੂੰ ਗੁਰੂ ਪਦਵੀ ਦੇਕੇ ਜੋ ਐਸਾਨ 'ਸਤਿਗੁਰਾਂ ਨੇ ਸੁਧਾਰਕ ਦੁਨੀਆਂ ਉੱਪਰ ਕੀਤਾ ਹੈ, ਅਤੇ ਜਿਸ ਤਰਾਂ ਉਨ੍ਹਾਂ ਨੇ ਪਬਲਿਕ ਨੂੰ ਰੂਹਾਨੀ, ਦਿਮਾਗ਼ੀ, ਮਜ਼ਹਬੀ ਤੇ ਭਾਈ ਚਾਰਕ ਆਜ਼ਾਦੀ ਦੇਕੇ ਅੱਗੇ ਲਈ ਹਰ ਤਰਾਂ ਮੁਲਕੀ ਆਜ਼ਾਦੀ ਆਦਿ ਦੀ ਸਿਖਿਆ ਦਿੱਤੀ ਹੈ, ਇਹ ਖੂਬੀ ਭੀ ਅਜੇ ਲੋਕਾਂ ਦੀਆਂ ਅੱਖਾਂ ਤੋਂ ਓਹਲੇ ਹੈ, | ਮੈਂ ਆਪਣੀ ਹਿੰਮਤ ਨੂੰ ਸਰਲ ਸਮਝਾਂਗਾ, ਜੇ ਇਸ ਛੋਟੀ ਜੇਹੀ ਕਿਤਾਬ ਵਿਚ ਇਨ੍ਹਾਂ ਗਲਾਂ ਤੇ ਚਾਨਣਾ ਪਾ ਦੇਵਾਂ ।