ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/7

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੬)

ਮੁਹੰਮਦ ਸਾਹਿਬ ਦੀ ਸਿਖਿਆ ਦੇ ਅਨੁਸਾਰ ਹੋਵੇ | ਜੇ ਕੋਈ ਮੁਸਲਮਾਨ ਆਖੇ ਕਿ ਮੈਂ ਅਮਕੇ ਫਕੀਰ ਯਾ ਪੀਰ ਨੂੰ ਗੁਰੂ ਮੰਨ ਬੈਠਾ ਹਾਂ, ਤਾਂ ਅਸੀਂ ਉਸ ਕੋਲੋਂ ਇਹ ਪੁੱਛਾਂਗੇ ਕਿ ਫਰਜ਼ ਕਰੋ ਜੇ ਉਸਦੀ ਤਾਲੀਮ ਮੁਹੰਮਦ ਸਾਹਿਬ ਦੀ ਸਿਖਿਆ ਦੇ ਅਨੁਸਾਰ ਨਾਂ ਹੋਵੇ, ਫੇਰ ਕੀ ਆਪ ਉਸ ਨੂੰ ਪ੍ਰਮਾਣੀਕ ਮੰਨੋਗੇ ? ਜੇ ਉਹ ਮੁਸਲਮਾਨ ਵੀਰ ਆਖੇ ਕਿ ਮੈਂ ਇਸ ਤਰਾਂ ਮੰਨਣ ਨੂੰ ਤਿਆਰ ਹਾਂ ਤਾਂ ਇਸ ਦੇ ਅਰਥ ਇਹ ਹੋਣਗੇ ਕਿ ਉਹ ਮੁਹੰਮਦ ਸਾਹਿਬ ਦੀ ਆਗਿਆ ਨੂੰ ਪੂਰੀ ਤੇ ਠੀਕ ੨ ਸੱਚੀ ਨਹੀਂ ਮੰਨਦਾ, ਕਿਉਂਕਿ ਜਿਥੇ ਉਸ ਦੇ ਅਪਣੇ ਮੰਨੇ ਹੋਏ ਪੀਰ ਦੀ ਆਗਿਆ ਤੇ ਮੁਹੰਮਦ ਸਾਹਿਬ ਦੀ ਸਿਖਿਆ ਦਾ ਫਰਕ ਪੈ ਜਾਵੇ ਉਥੇ ਓਹ ਮੁਹੰਮਦ ਸਾਹਿਬ ਦੇ ਹੁਕਮ ਨੂੰ ਪਿਛੇ ਸੁੱਟ ਦੇਵੇਗਾ, ਇਸ ਤਰਾਂ ਕਰਨ ਪਰ ਓਹ ਪੱਕਾ ਮੁਸਲਮਾਨ ਨਹੀਂ ਹੋ ਸਕਦਾ |

ਇਕ ਮੁਸਲਮਾਨ ਤਦ ਤਕ ਹੀ ਮੁਸਲਮਾਨ ਹੈ ਕਿ ਜਦ ਤਕ ਉਹ ਮੁਹੰਮਦ ਸਾਹਿਬ ਤੋਂ ਛੁੱਟ ਕਿਸੇ ਹੋਰ ਗੁਰੂ ਨੂੰ ਨਾਂ ਮੰਨੇ| ਏਸੇ ਤਰਾਂ ਇਕ ਈਸਾਈ ਤਦ ਤੋੜੀ ਹੀ ਈਸਾਈ ਹੈ ਕਿ ਜਦ ਤੀਕ ਉਹ ਹਜ਼ਰਤ ਈਸਾ ਤੋਂ ਛੁੱਟ ਕਿਸੇ ਹੋਰ ਨੂੰ ਗੁਰੂ ਨਾਂ ਮੰਨੇ । ਏਸੇ ਤਰਾਂ ਇਕ ਸਿੱਖ ਤਦ ਤੋੜੀ ਹੀ ਸਿੱਖ ਹੈ ਕਿ ਜਦ ਤਕ ਉਹ ਦਸ ਰੂਪ ਧਾਰੀ ਸਤਿਗੁਰ ਨਾਨਕ ਜੀ ਤੋਂ ਫੁੱਟ ਹੋਰ ਕਿਸੇ ਨੂੰ ਗੁਰੂ ਨਾਂ ਮੰਨੇ |

ਇਕ ਹੋਰ ਦਲੀਲ

(੨) ਮੁਸਲਮਾਨਾਂ ਦਾ ਇਹ ਨਿਸਚਾ ਹੈ ਕਿ ਹਜ਼ਰਤ