ਪੰਨਾ:Guru Granth Tey Panth.djvu/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੫

ਕਿਸੇ ਕੌਮ ਯਾ ਕਿਸੇ ਭਾਈਚਾਰੇ ਯਾ ਕਿਸੇ ਮੁਲਕ ਯਾ ਕਿਸੇ ਇਕ ਆਦਮੀ ਨੂੰ ਉਸ ਦੇ ਅਸਲੀ ਹੱਕ ਤਦ ਹੀ ਮਿਲਦੇ ਹਨ ਕਿ ਜਦ ਉਹ ਓਨ੍ਹਾਂ ਨੂੰ ਸਾਂਭਨ ਦੇ ਲਾਇਕ ਹੋ ਜਾਵੇ॥

ਸਰਕਾਰ ਅੰਗ੍ਰੇਜ਼ੀ ਮੰਨਦੀ ਹੈ ਕਿ ਸੈਲਫ ਗਵਰਨਮੈਂਟ ਯਾ ਹੋਮ ਰਲ ਅਰਥਾਤ ਅੰਗੇਜ਼ੀ ਬਾਦਸ਼ਾਹੀ ਦੇ ਨਾਲ ਸ਼ਾਮਲ ਰਹਿਕੇ ਅਪਣੀ ਹਕੂਮਤ ਤੇ ਅਪਣੇ ਮੁਲਕ ਦਾ ਇੰਤਜ਼ਾਮ ਆਪ ਕਰਨਾ ਹਿੰਦੁਸਤਾਨੀਆਂ ਦਾ ਹਕ ਹੈ ਪਰ ਇਹ ਹਕ ਮਿਲੇਗਾ ਤਦ ਕਿ ਜਦ ਇਹ ਦੇਸ਼ ਅਮਲੀ ਤੌਰ ਪਰ ਸਾਬਤ ਕਰ ਦੇਵੇ ਕਿ ਇਹ ਇਸ ਹਕ ਨੂੰ ਸਾਂਭਣ ਦੇ ਲਾਇਕ ਹੈ। ਇਕ ਨਬਾਲਿਗ ਬੱਚਾ ਆਪਣੀ ਜਾਇਦਾਦ ਦ ਹੱਕਦਾਰ ਹੁੰਦਾ ਹੈ ਪਰੋਂ ਉਸਨੂੰ ਉਸ ਉਪਰ ਪੂਰਾ ਅਖਤਿਆਰ ਤਦ ਮਿਲਦਾ ਹੈ ਕਿ ਜਦ ਉਹ ਸਿਆਣਾ ਹੋ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਨੂੰ ਏਥੋਂ ਤਕ ਵਡਿਆਈ ਬਖਸ਼ੀ ਕਿ ਇਕੋ ਵਾਰੀ ਆਪ ਨੇ ਪੰਥ ਦੀ ਅਸਲੀ ਸਪਿਰਟ ਯਾ ਅੰਦਰਲਾ ਤੇਜ ਦੇਖਣ ਵਾਸਤੇ ਅਤੇ ਆਮ ਦੁਨੀਆਂ ਉਪਰ ਅਸਲੀਯਤ ਜ਼ਾਹਿਰ ਕਰਨ ਵਾਸਤੇ ਦਾਦੂ ਜੀ ਦੀ ਸਮਾਧ ਨੂੰ ਤੀਰ ਨਾਲ ਸਲਾਮ ਕੀਤਾ ਇਸ ਪਰ ਉਸ ਖਾਲਸਾ ਜੀ ਨੇ (ਜੋ ਅਪਣੀ ਖਲੜੀ ਉਤਾਰ ਕੇ ਕਲਗੀਆਂ ਵਾਲੇ ਜੀ ਦੇ ਚਰਨਾਂ ਹੇਠ ਵਿਛਾ ਦੇਣ ਨੂੰ ਤਿਆਰ ਸੀ) ਡਾਢੀ ਇਖਲਾਕੀ ਦਲੇਰੀ ਤੋਂ ਕੰਮ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜਿਆਂ ਵਿਚ ਖੜਾ ਕਰਕੇ ਤਨਖਹੀਆ ਕੀਤਾ। ਗਰੀਬਨਵਾਜ਼ ਗੁਰੂ ਨੇ ਖਾਲਸੇ ਦਾ