ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/8

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੭)

ਮੁਹੰਮਦ ਸਾਹਿਬ ਨੇ ਕਈ ਇਕ ਓਹ ਗਲਾਂ ਰੱਬ ਵਲੋਂ ਲਿਆਕੇ ਦਸੀਆਂ ਕਿ ਜਿਨ੍ਹਾਂ ਦਾ ਉਸ ਤੋਂ ਪੈਹਿਲੇ ਸੰਸਾਰ ਨੂੰ ਕੋਈ ਪਤਾ ਨਹੀਂ ਸੀ (ਭਾਵੇਂ ਇਲਮ ਨਾਂ ਹੋਣ ਦੇ ਕਾਰਨ ਤੇ ਭਾਵੇਂ ਅਮਲ ਨਾਂ ਹੋਣੀ ਕਰਕੇ) ਉਹ ਨੇਕੀਆਂ ਸੰਸਾਰ ਦੇ ਕੰਮ ਨਹੀਂ ਆ ਰਹੀਆਂ ਸਨ। ਮੁਕਦੀ ਗਲ ਮਜ੍ਹਬ ਇਸਲਾਮ ਦੀ ਓਹ ਮਸ਼ੀਨਰੀ ਜੋ ਹਜ਼ਰਤ ਮੁਹੰਮਦ ਸਾਹਿਬ ਨੇ ਮੁਕੱਮਲ ਕੀਤੀ। ਉਨ੍ਹਾਂ ਤੋਂ ਪਹਿਲਾਂ ਓਹ ਸੰਸਾਰ ਦੇ ਸਾਹਮਣੇ ਮੌਜੂਦਾ ਸੂਰਤ ਵਿਚ ਨਹੀਂ ਸੀ। ਏਸੇ ਲਈ ਓਹ ਹਜ਼ਰਤ ਮੁਹੰਮਦ ਸਾਹਿਬ ਨੂੰ ਆਖਰੀ ਨਬੀ ਯ ਗੁਰੂ ਮੰਨ ਸਕਦੇ ਹਨ | ਸਿਖਾਂ ਦਾ ਭੀ ਇਹ ਹੀ ਨਿਸਚਾ ਹੈ ਕਿ ਖਾਲਸਾ ਧਰਮ ਦੀ ਜੇਹੜੀ ਸੂਰਤ ਦਸ ਗੁਰੂਆਂ ਨੇ ਸਾਡੇ ਪੇਸ਼ ਕੀਤੀ, ਉਸ ਤੋਂ ਪਹਿਲੇ ਸੱਚਾ ਧਰਮ ਇਸ ਮੁਕੰਮਲ ਹਾਲਤ ਵਿਚ ਦੁਨਆਂ ਪਰ ਨਹੀਂ ਸੀ। ਹੈ ਵੀ ਠੀਕ, ਜੇ ਮੁਸਲਮਾਨ ਭਾਈ ਇਹ ਦਾਵਾ ਨਾਂ ਕਰਨ ਕਿ ਮਹਾਤਮਾ ਮੁਹੰਮਦ ਸਾਹਿਬ ਤੋਂ ਪਹਿਲ ਧਰਮ ਵਿਚ ਕੋਈ ਕਮੀ ਬਾਕੀ ਸੀ ਤਾਂ ਉਨ੍ਹਾਂ ਉਪਰ ਸਵਾਲ ਹੋ ਸਕਦਾ ਹੈ ਕਿ ਜੇ ਧਰਮ ਪਹਿਲੇ ਹੀ ਪੂਰੀ ਅਤੇ ਠੀਕ ਹਾਲਤ ਵਿਚ ਪ੍ਰਗਟ ਹੋ ਚੁਕਿਆ ਸੀ ਤਾਂ ਸ਼੍ਰੀ ਮੁਹੰਮਦ ਸਹਿਬ ਦੇ ਨਵੇਂ ਪੈਗ਼ੰਬਰ ਹੋਣ ਦੀ ਕੀ ਲੋੜ ਪਈ ਤੇ ਉਨ੍ਹਾਂ ਨੇ ਕਿਉਂ ਇਕ ਨਵਾਂ ਧਰਮ ਸਾਜਿਆ ? ਇਹ ਹੀ ਪ੍ਰਸ਼ਨ ਈਸਾਈਆਂ ਅਤੇ ਸਿਖਾਂ ਆਦਿ ਪਰ ਭੀ ਹੋ ਸਕਦਾ ਹੈ, ਬਸ ਹਰ ਇਕ ਧਰਮ ਵਾਲੇ ਨੂੰ ਇਹ ਮੰਨਣਾਂ ਪੈਂਦਾ ਹੈ ਕਿ ਸਾਡੇ ਇਸ ਪੰਥ ਦੇ ਪ੍ਰਗਟ ਹੋਣ ਤੋਂ ਪਹਿਲਾਂ ਦੁਨੀਆਂ ਦੇ