ਪੰਨਾ:Hakk paraia.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਗੁਜ਼ਰ ਗਿਆ । ਲੇਕਿਨ ਏਕ ਬਾਤ ਹੈ......"

“ਸੁਬਹਾਨ-ਅੱਲਾਹ, ਸੁਬਹਾਨ-ਅੱਲਾਹ । ਹਕੀਮ ਜੀ ਦੀ ਇਸ ਗੱਲ ਨੂੰ ਸੁਣ ਸਾਰੇ ਅਮੀਰ ਵਜ਼ੀਰ ਖੁੱਦਾ ਦੇ ਸ਼ੁਕਰਾਨੇ ਵਿਚ ਬੋਲ ਉਠੇ ।

"ਹਾਂ ਹਾਂ ਕਹੀਏ ਹਕੀਮ ਸਾਹਿਬ । ਜ਼ਾਲਮ ਖ਼ਾਨ ਨੂੰ ਸੁਖ ਦਾ ਸਾਹ ਲੈਂਦਿਆਂ ਉਤਾਵਲ ਨਾਲ ਆਖਿਆ।

"ਆਪਕੇ ਫ਼ਰਜ਼ੰਦ ਕੋ ਦਵਾ ਸੋ ਜ਼ਿਆਦਾ ਕਿਸੀ ਵਲੀ ਪੀਰ ਕੀ ਦੁਆ ਕੀ ਜ਼ਰੂਰਤ ਹੈ, ਵੈਸੇ ਭੀ ਜਹਾਂ ਦਵਾ ਕਾਰਗਰ ਨਹੀਂ ਹੋਤੀ ਵਹਾਂ ਦਵਾ ਕਾਰਗਰ ਹੋਤੀ ਹੈ।

“ਆਪ ਬਜਾ ਫ਼ਰਮਾਤੇ ਹੈਂ ਹਕੀਮ ਸਾਹਿਬ । ਕਿਸੀ ਤਰੀਕੇ ਸੇ ਮੇਰੇ ਬਚੇ ਕੀ ਜਾਨ ਬਚ ਜਾਏ ਤੋਂ ਮੈਂ ਇਸਕੀ ਹਰ ਕੀਮਤ ਦੇਨੇ ਤੋਂ ਤਿਆਰ ਹੂੰ । ਕਿਸੀ ਦਰ ਕੀ ਖ਼ਾਕ ਛਾਨਨੇ ਸੇ ਗੁਰੇਜ਼ ਨਹੀਂ ਕਰੂੰਗਾ । ਤੁਮ ਹੀ ਕਸੀ ਵਲੀ ਪੀਰ ਕਾ ਪਤਾ ਬਤਾਉ ਜਿਸ਼ਕੀ ਮੇਹਰਿ-ਨਜ਼ਰ ਸੇ ਮੇਰੇ ਬਚੇ ਕੀ ਜਾਨ ਬਚ ਜਾਏ, ਮੈਂ ਉਨਕੇ ਕਦਮ ਪਕੜ ਲੂੰਗਾ।"

"ਸਬ੍ਹਾਨ-ਅੱਲਾਹ, ਸੁਬ੍ਹਾਨ-ਅੱਲਾਹ । ਖ਼ਾਨ ਸਾਹਿਬ, ਵਲੀ ਪੀਰੋਂ ਕਾ ਕੋਈ ਟਿਕਾਨਾ ਨਹੀਂ ਹੋਤਾ। ਸਾਰਾ ਜਹਾਨ ਉਨਕਾ ਘਰ ਹੈ, ਵਹ ਕਹੀਂ ਸੇ ਭੀ ਮਿਲ ਸਕਤੇ ਹੈਂ। ਆਪ ਤਲਾਸ਼ ਕਰੀਏ, ਕੋਈ ਨ ਕੋਈ ਅੱਲਾਹ ਕਾ ਪਿਆਰਾ ਮਿਲ ਹੀ ਜਾਏਗਾ।"

"ਉਨਕੀ ਪਹਿਚਾਨ ਕਿਆ ਹੋਤੀ ਹੈ ? ਹਕੀਮ ਸਾਹਿਬ ।"

“ਉਨਕੀ ਪਹਿਚਾਨ ਤੋਂ ਆਖੋਂ ਵਾਲੇ ਹੀ ਕਰ ਸਕਤੇ ਹੈਂ ਮੈਂ ਤੋਂ ਏਕ ਅਦਨਾ ਸਾ ਇਨਸਾਨ ਹੂੰ। ਆਪ ਤਲਾਸ਼ ਕਰੀਏ ।

"ਬਹੁਤ ਹੱਛਾ । ਆਪ ਇਲਾਜ ਜਾਰੀ ਰਖੀਏ, ਮੈਂ ਅਬੀ ਕਿਸੀ ਅੱਲਾਹ ਕੇ ਪਿਆਰ ਕੀ ਤਲਾਸ਼ ਕਰਵਾਤਾ ਹੂੰ ।" ਕਹਿ, ਨਵਾਬ ਸਿਰ ਸੁਟੀ ਦੀਵਾਨਖ਼ਾਨੇ ਵਲ ਚਲਾ ਗਿਆ । ਇਕ ਇਕ ਕਰਕੇ ਸਾਰੇ ਅਮੀਰ ਵਜ਼ੀਰ ਵੀ ਦੀਵਾਨਖ਼ਾਨੇ ਆ ਪਹੁੰਚੇ। ਨਵਾਬ ਦੇ ਪੈਰਾਂ ਕੋਲ ਬੈਠਦਿਆਂ, ਮਲਕ ਨੇ ਪੁਛਿਆ : “ਹਕੀਮ ਸਾਹਿਬ ਨੇ ਕਿਆ ਕਹਾ ਹੈ ਹਜ਼ੂਰ ?"

"ਸਾਹਿਬਜ਼ਾਦੇ ਕੀ ਸੇਹਤ ਬਖਸ਼ੀ ਕੇ ਲੀਏ ਕਿਸੀ ਵਲੀ ਪੀਰ ਕੀ ਦੁਆ ਕੀ ਜ਼ਰੂਰਤ ਹੈ, ਆਪ ਮੇਂ ਸੋ ਜੋ ਬੀ ਕਿਸੀ ਪੀਰ ਫ਼ਕੀਰ ਕੋ ਜਾਨਤਾ ਹੈ ਬਤਾਓ, ਹਮ ਉਸੇ ਮੂੰਹ ਮਾਂਗਾ ਇਨਾਮ ਦੇਗੇ ।" ਮਲਕ ਦੀ ਗੱਲ ਨੂੰ

੧੦੦