ਪੰਨਾ:Hakk paraia.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਣਗੌਲਿਆਂ ਕਰ ਨਵਾਬ ਨੇ ਆਖਿਆ ।

“ਪੀਰ ਫ਼ਕੀਰ ਤੇ ਇਸ ਇਲਾਕੇ ਵਿਚ ਬੜੇ ਨੇ ਪਰ ਕਿਸੇ ਦੀ ਫਕੀਰੀ ਤੇ ਕਾਮਲਤਾ ਬਾਰੇ ਕੀ ਕਿਹਾ ਜਾ ਸਕਦਾ ਹੈ ।" ਬਜ਼ੁਰਗ ਅਮੀਰ ਖ਼ਾਨ ਨੇ ਅਸਲ ਔਕੜ ਵਲ ਇਸ਼ਾਰਾ ਕੀਤਾ।

"ਆਪ ਨੇ ਬਜਾ ਫਰਮਾਇਆ, ਲੇਕਿਨ ਕਰਨ ਵਾਲੇ ਪੀਰੋਂ ਫ਼ਕੀਰੋਂ ਕੀ ਕੱਮੀ ਨਹੀਂ। ਮੈਂ ਏਕ ਐਸੇ ਫ਼ਕੀਰ ਕੋ ਜਾਨਤਾ ਹੂੰ ਜੋ ਮੌਤ ਸੇ ਭੀ ਨਜਾਤ ਦਿਲਵਾ ਸਕਤਾ ਹੈ ...।”

“ਕੌਣ ਹੈ ਵਹ... ਔਰ ਕਹਾਂ ਹੈਂ ! ਨਵਾਬ ਨੇ ਉਤਸਕ ਹੋ ਪੁਛਿਆ ।

"ਲਖਦਾਤਾ ਪੀਰ ਕਾ ਗੱਦੀ-ਨਸ਼ੀਨ ਹੈ ਵੁਹ, ਉਸੀਕੇ ਮਜ਼ਾਰ ਪਰ ਰਹਿਤਾ ਹੈ।" ਅਮੀਰ ਖਾਨ ਨੇ ਸਿਰ ਝੁਕਾ ਅਦਬ ਨਾਲ ਆਖਿਆ ।

"ਵੁਹ ਤੇ ਏਕਦਮ ਫ਼ਰੇਬੀ ਹੈ ਔਰ ਲਾਲਚੀ ਭੀ । ਲਾਲਚੀ ਆਦਮੀ ਸੇ ਕਿਸੀ ਕਾ ਭਲਾ ਨਹੀਂ ਹੋਤਾ। ਕਾਜ਼ੀ ਅਬਦੁਲ ਰਹਿਮਾਨ ਖ਼ਾਨ ਨੇ ਅਮੀਰ ਖ਼ਾਨ ਦੀ ਗੱਲ ਨੂੰ ਕਟਦਿਆਂ ਆਖਿਆ।

"ਅਗਰ ਵੁਹ ਫਰੇਬੀ ਹੈ ਤੋ ਆਪ ਹੀ ਕੋਈ ਕਾਮਲ ਫ਼ਕੀਰ ਬਤਾਏਂ? ਅਮੀਰ ਖ਼ਾਨ ਕਾਜ਼ੀ ਦੇ ਵਾਰ ਨੂੰ ਸਹਾਰ ਨਹੀਂ ਸਕਿਆ ।

“ਪੀਰ-ਚਿਰਾਗਾਂ ਕਾ ਨਾਮ ਸੁਨਾ ਹੈ ਆਪ ਨੇ ? ਕਾਲੇ ਇਲਮ ਕਾ ਉਸਤਾਦ ਹੈ ਵੁਹ, ਕਿਸੀ ਸੇ ਏਕ ਦਮੜੀ ਨਹੀਂ ਲੇਤਾ |" ਕਾਜ਼ੀ ਨੇ ਅਮੀਰ ਖਾਨ ਵਲ ਕੈਰੀ ਨਜ਼ਰੇ ਝਾਕਦਿਆਂ ਆਖਿਆ ।

“ਦੇਖਾ ਹੈ ਹਮ ਨੇ ਉਸੇ, ਕੁੱਝ ਅਰਸਾ ਪਹਿਲੇ ਜਬ ਮੇਰਾ ਘੜਾ ਬੀਮਾਰ ਹੋ ਗਿਆ ਥਾ ਤੋਂ ਮੁੱਝੇ ਕਿਸੀ ਨੇ ਉਸੀਕਾਂ ਪਤਾ ਬਤਾਇਆ । ਔਰ ਮੈਂ ਦਸ ਦਿਨ ਉਸ ਕੀ ਹਾਜ਼ਰੀ ਦੇਤਾ ਰਹਾ, ਲੇਕਿਨ ਘੋੜਾ ਹੱਛਾ ਨਹੀਂ ਹੂਆ।” ਅਮੀਰ ਖ਼ਾਨ ਨੇ ਵਾਰੀ ਲਾਂਹਦਿਆਂ ਆਖਿਆ।

ਨਵਾਬ ਨੇ ਐਸੀ ਨਜ਼ਰ ਦੋਵਾਂ ਵਲ ਝਾਕਿਆ ਕਿ ਦੋਵਾਂ ਵਿਚੋਂ ਪਰਤਕੇ ਕੋਈ ਨਹੀਂ ਬੋਲਿਆ ।

“ਰਾਮ ਚੰਦ ਤੁਮ ਬਤਾਉ, ਤੁਮ ਤੋਂ ਸੰਤਾਂ ਕੇ ਸ਼ਰਧਾਲੂ ਹੋ ।’’ ਮਲਕ ਨੇ ਰਾਮਚੰਦ ਨੂੰ ਨਿਸ਼ਾਨਾ ਬਣਾਇਆ।

"ਪਿਪਨਾਖੇ ਸੰਤਾਂ ਦਾ ਬੜਾ ਭਾਰੀ ਡੇਰਾ ਏ । ਹਰ ਮੱਤ ਦਾ ਫਕੀਰ ਉਥੇ ਆ ਟਿਕਦਾ ਏ । ਉਥੋਂ ਕੋਈ ਨ ਕੋਈ ਐਸਾ ਫ਼ਕੀਰ ਮਿਲ ਜਾਏਗਾ

੧੦੧