ਪੰਨਾ:Hakk paraia.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼੍ਹਿਦੀ ਦੁਆ ਖੁੱਦਾ ਕਬੂਲ ਕਰੇਗਾ।"

‘ਪਰ ਇਤਨੇ ਫਕੀਰੋਂ ਸੇ ਕਿਸੀ ਕਾਮਲ ਕੋ ਢੂੰਡਾ ਕੈਸੇ ਜਾਏ ।' ਨਵਾਬ ਦੇ ਇਸ ਸਵਾਲ ਦਾ ਜਵਾਬ ਕਿਸੇ ਨੂੰ ਨਹੀਂ ਔੜ੍ਹਿਆ, ਸਾਰੇ ਸੋਂਚੀ ਪੈ ਗਏ । ਆਖ਼ਰ ਮਲਕ ਨੇ ਖੜੇ ਹੋ ਨਵਾਬ ਦੇ ਸਾਹਵੇਂ ਸਿਰ ਝੁਕ ਦਿਆਂ ਆਖਿਆ :"ਹਜ਼ੂਰ ਯੇ ਕਈ ਮੁਸ਼ਕਲ ਬਾਤ ਨਹੀ, ਇਸਕਾ ਹਲ, ਆਗਿਆ ਹੋ ਤੋਂ ਮੈਂ ਬਤਾ ਦੇਤਾ ਹੂੰ ।"

"ਹਾਂ ਹਾਂ ਬਤਾਈਏ, ਮਲਕ ਸਾਹਿਬ ।" ਨਵਾਬ ਦੇ ਬੋਲਾਂ ਵਿੱਚ ਘਬਰਾਹਟ ਸੀ । "ਆਪ ਕੈਸੇ ਪਹਿਚਾਨ ਕਰ ਪਾਏਂਗੇ ?"

ਹਜ਼ੂਰ ਇਸ ਇਲਾਕੇ ਮੇਂ ਜਿਤਨੇ ਪੀਰ ਫ਼ਕੀਰ ਹੈਂ ਸਭ ਕੋ ਪਕੜ ਕਰ ਬੰਦੀਖਾਨੇ ਮੇਂ ਦੇ ਦੋ । ਔਰ ਜਬ ਤਕ ਵੁਹ ਸ਼ਹਿਜ਼ਾਦੇ ਕੇ ਤੰਦਰੁਸਤ ਨਹੀਂ ਕਰਤੇ, ਕਿਸੀ ਕੋ ਨ ਛੋੜ । ਜੋ ਕਾਮਲ ਹੋਗਾ ਖੁਦ ਬਖੁਦ ਸਾਹਮਨੇ ਆ ਜਾਏਗਾ।

“ਸ਼ਾਬਾਸ਼ ! ਹਮੇਂ ਤੁਮ ਸੇ ਯਹੀ ਉਮੀਦ ਥੀ, ਯੇ ਤੋਂ ਬਹੁਤ ਹੋਛ ਤਰੀਕਾ ਹੈ । ਜਾਉ ਜਾਕਰ ਕੋਤਵਾਲ ਕੋ ਕਹਿ ਦੋ ਕਿ ਸ਼ਮ ਤਕ ਸਭ ਪੀਰੋਂ ਫਕੀਰੋਂ ਕੋ ਬੰਦੀ ਬਨਾ ਕਰ ਲੈ ਆਉ ।: ਨਵਾਬ ਨੂੰ ਮਲਕ ਦਾ ਤਜਵੀਜ਼ ਪਸੰਦ ਆ ਗਈ ਸੀ ।

"ਯੇਹ ਏਕ ਤਰੀਕਾ ਹੈ ਹਜ਼ੂਰ ।" ਮਲਕ ਨੇ ਮਾਣ ਨਾਲ ਆਖਿਆ ਔਰ ਕਿਸੀ ਤਰੀਕੇ ਸੇ, ਅਸਲੀ ਨਕਲੀ ਫਕੀਰ ਕੀ ਪਹਿਚਾਨ ਨਹੀਂ ਹੋ ਸਕਤੀ ।

“ਸਹੀ ਕਹਾ ਹੈ ਤੁਮਨੇ ਮਲਕ, ਐਸੇ ਏਕ ਤੋਂ ਅਸਲੀ ਫ਼ਕੀਰ ਕਾ ਪਤਾ ਚਲ ਜਾਏਗਾ ਔਰ ਦੂਸਰਾ ਰਈਅਤ ਨਕਲੀ ਫ਼ਕੀਰੋਂ ਸੇ ਨਜਾਤ ਪਾ ਸਕੇਗੀ । ਆਪ ਜਾਈਏ ਔਰ ਕੋਤਵਾਲ ਸੇ ਕਹਿ ਦੀਜੀਏ ।"

'ਹੁਕਮ ਹਜ਼ੂਰ ' ਸਿਰ ਝਕਾ ਮਲਕ ਉਠਕੇ ਬਾਹਰ ਆ ਗਿਆ ਸਾਰੇ ਅਮੀਰ ਵਜ਼ੀਰ ਈਰਖਾ ਦੀ ਨਜ਼ਰੇ, ਜਾਂਦੇ ਮੁਲਕ ਦੀ ਪਿਠ ਨੂੰ ਯੂਰ ਰਹੇ ਸਨ ।

੧੦੨