ਪੰਨਾ:Hakk paraia.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਤਕ ਸ਼ਾਹੀ ਮਹੱਲ ਦੇ ਸਾਹਮਣੇ ਵਾਲੇ ਮੈਦਾਨ ਵਿਚ ਸੰਤਾਂ ਫ਼ਕੀਰਾਂ ਦਾ ਚੰਗਾ ਇਕੱਠ ਹੋ ਗਿਆ ਸੀ । ਮਲਕ ਦੇ ਹੁਕਮ ਅਨੁਸਾਰ ਸਿਪਾਹੀ ਜੋ ਵੀ ਸਾਧ ਸੰਤ ਨਜ਼ਰੀਂ ਆਇਆ ਫੜ ਲਿਆਏ ਸਨ । ਜੱਟਾਧਾਰੀ, ਗੋਰਖ-ਪੰਥੀਏ, ਕ੍ਰਿਸ਼ਨ-ਭਗਤ, ਰਾਮ ਭਗਤ, ਸ਼ਿਵ ਭਗਤ, ਨਾਂਗੇ, ਵੈਰਾਗੀ, ਖ਼ਲੀਫ਼ੇ ਹਰ ਸੰਪਰਦਾਇ ਦੇ ਅਨੁਯਾਈ ਬੰਨ੍ਹ ਲਿਆਂਦੇ ਗਏ ਸਨ ।

“ਕਿੰਨੇ ਕੁ ਪਕੜੇ ਗਏ ਨੇ ? ਸੰਧਿਆ ਦੀ ਹਾਜ਼ਰੀ ਵਕਤ ਕੋਤਵਾਲ ਨੇ ਜਮਾਂਦਾਰ ਨੂੰ ਪੁਛਿਆ।

'ਡੇਢ ਦੋ ਸੌ ਦੇ ਕਰੀਬ ਹੋਣਗੇ ਜੀ ।"

"ਕੋਈ ਬਚ ਤੇ ਨਹੀਂ ਗਿਆ ?

"ਨਹੀਂ ਹਜ਼ੂਰ । ਸਾਡੇ ਸਿਪਾਹੀ ਤਾਂ ਧੂਣੇ ਧਮਾਕੇ ਬੈਠਿਆਂ ਨੂੰ ਵੀ ਉਠਾ ਲਿਆਏ ਨੇ । ਤੇ ਇਲਾਕੇ ਦਾ ਚਪਾ ਚਪਾ ਛਾਣਕੇ ਭਰੇ ਪਏ ਸਾਧਾਂ ਨੂੰ ਵੀ ਕੱਢ ਲਿਆਏ ਨੇ । ਮੈਂ ਉਹਨਾਂ ਨੂੰ ਖਾਸ ਹਦਾਇਤ ਦਿੱਤੀ ਸੀ ਕਿ ਕੋਈ ਵੀ ਸਾਧ ਫ਼ਕੀਰ ਰਹਿ ਨ ਜਾਏ ।”

“ਆਪਣੇ ਸਾਰੇ ਆਦਮੀ ਪਰਤ ਆਏ ਨੇ ?

“ਸਾਰੇ ਆ ਗਏ ਨੇ, ਹਜ਼ੂਰ । ਬਾਕੀ ਹਾਜ਼ਰੀ ਲਾ ਲੈਨੇ ਹਾਂ, ਹੁਣੇ ਪਤਾ ਲਗ ਜ-ਏਗਾ।

“ਹੱਛਾ ਤੇ ਹਾਜ਼ਰੀ ਲਗਾ, ਮੈਂ ਨਵਾਬ ਸਾਹਿਬ ਨੂੰ ਇਤਲਾਹ ਕਰ ਆਵਾਂ। ਕਹਿ ਕੋਤਵਾਲ ਉਠ ਖਲੋਤਾ ਤੇ ਹਥ ਵਿਚ ਫੜੇ ਬੈਂਤ ਨੂੰ ਘੁਮਾਂਦਾ ਹੋਇਆ ਬੋਲਿਆ : "ਇਹਨਾਂ ਦੇ ਆਲੇ-ਦੁਆਲੇ ਤਗੜਾ ਪਹਿਰਾ ਰਖੋ, ਕੋਈ ਭੱਜ ਨਾ ਜਾਏ, ਸਮਝੇ !

"ਤੁਸੀਂ ਫ਼ਿਕਰ ਨਾ ਕਰੋ, ਹਜ਼ੂਰ । ਮੈਂ ਪਹਿਲੇ ਹੀ ਸਾਰਾ ਬੰਦੋਬਸਤ