ਪੰਨਾ:Hakk paraia.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਹਾਂ ਆਲਮ ਪਨਾਹ | ਕਾਜ਼ੀ ਔਰ ਨਵਾਬ ਦੌਲਤਖ਼ਾਨ, ਕੇ ਸਾਥ ਯੇਹ ਜੁਮੇ ਕੇ ਦਿਨ ਸਮਾਤੁਲ ਮਗ਼ਰਿਬ ਕੇ ਲੀਏ ਮਸਜਦ ਮੇਂ ਗਯਾ ਥਾ । ਵਜ਼ੂ ਭੀ ਕੀਆਂ ਲੇਕਿਨ ਬਾਅਦ ਖਾਮੋਸ਼ ਖੜਾ ਰਹਾ । ਨਿਮਾਜ਼ ਕੇ ਪਸਚਾਤ ਕਾਜ਼ੀ ਨੇ ਨਵਾਬ ਸੇ ਸ਼ਕਾਇਤ ਕੀ ਕਿ ਨਾਨਕ ਨਮਾਜ਼ ਕੇ ਵਕਤ ਮੁਸਕਰਾਤਾ ਰਹਾ ਹੈ, ਇਸਨੇ ਨਿਮਾਜ਼ ਨਹੀਂ ਕੀ, ਖੁੱਦਾ ਕੀ ਤੋਹੀਨ ਕੀ ਹੈ।

ਤੋਂ ਯੇਹ ਕਾਫ਼ਰ ।

“ਨਹੀਂ ਆਲਮ ਪਨਾਹ.. " ਨਵਾਬ ਦੀ ਗੱਲ ਨੂੰ ਵਿਚੇ ਟੋਕ ਨੂਰਦੀਨ ਫੇਰ ਬੋਲਿਆ : “ਜਬ ਇਸ ਸੇ ਪੂਛਾ ਗਿਆ ਕਿ ਹੇ ਨਾਨਕ ਤੂੰ ਨੇ ਨਿਮਾਜ਼ ਕਿਉਂ ਨਹੀਂ ਪੜ੍ਹੀ, ਮੁਸਕਰਾਤਾ ਕਿਉਂ ਰਹਾ ? ਤੋਂ ਇਸ ਨੇ ਜਵਾਬ ਦੀਆ, 'ਨਵਾਬ ਸਾਹਿਬ, ਮੈਂ ਨਿਮਾਜ਼ ਪੜ੍ਹਤਾ ਕਿਸ ਕੇ ਸਾਥ, ਤੁਮ ਤੌੌ ਕੰਧਾਰ ਮੇਂ ਘੜੇ ਖਰੀਦਨੇ ਚਲੇ ਗਏ ਥੇ ।' ਯੇਹ ਸੁਨ ਕਰ ਕਾਜ਼ੀ ਸਾਹਿਬ ਤੜਪ ਕਰ ਬੌਲੇ : “ਯਹ ਕਾਫ਼ਰ ਝੂਠ ਕਹਿਤਾ ਹੈ, ਅਗਰ ਇਸ ਨੇ ਨਿਮਾਜ਼ ਪੜ੍ਹਨੀ ਹੋਤੀ ਤੋਂ ਮੇਰੇ ਸਾਥ ਪੜ੍ਹਤਾ, ਮੈਂ ਤੋਂ ਯਹੀਂ ਥਾਂ । ਨਾਨਕ ਫੇਰ ਮੁਸਕਰਾ ਦੀਆ । ਕਾਜ਼ੀ ਅੱਗ ਬਗੋਲਾ ਹੋ ਕਰ ਬੋਲਾ : ਦੇਖੋ ਕਾਫ਼ਰ ਅਬੀ ਭੀ ਮੁਸਕਰਾ ਰਹਾ ਹੈ । ਤੇ ਨਾਨਕ ਨੇ ਜਵਾਬ ਦੀਆ "ਕਾਜ਼ੀ ਸਾਹਿਬ ਮੈਂ ਮੁਸਕਰਾ ਇਸ ਲੀਏ ਰਹਾ ਹੂੰ ਕਿ ਤੁਮ ਖ਼ਦਾ ਕੋ ਧੋਖਾ ਦੇਨੇ ਸੇ ਭੀ ਗਰੇਜ਼ ਨਹੀਂ ਕਰ ਰਹੇ। ਨਿਮਾਜ਼ ਕੇ ਸਮੇਂ ਤੁਮਾਰਾ ਦਿਲ ਤੇ ਘਰ ਕੀ ਤਰਫ਼ ਥਾ ਕਿ ਕਹੀਂ ਤੁਮਾਰੀ ਘੋੜੀ ਕਾ ਵਛੇਰਾ ਕਿਸੀ ਖਾਤੇ ਮੈਂ ਗਿਰ ਕਰ ਨਾ ਮਰ ਜਾਏ, ਔਰ ਜੁਬਾਂ ਸੇ ਤੁਮ ਨਿਮਾਜ਼ ਪੜ੍ਹ ਰਹੇ ਥੇ ।......ਨਿਮਾਜ਼ ਜੁਬਾਂ ਸੇ ਨਹੀਂ ਦਿਲ ਸੇ ਪੜ੍ਹੀ ਜਾਤੀ ਹੈ । ਸੁਨ ਕਰ ਕਾਜ਼ੀ ਸ਼ਰਮਿੰਦਾ ਸਾ ਹੋ ਗਿਆ।

‘‘ਤਬ ਤੋਂ ਯੇਹ ਔਲੀਆ ਹੈ।" ਨਵਾਬ ਦਾ ਮਨ ਠੰਢਾ ਹੋ ਗਿਆ ਸੀ ।

"ਇਸੀ ਲੀਏ ਤੋਂ ਨਵਾਬ ਦੌਲਤਖਾਨ ਇਸ ਕਾ ਸਾਦਿਕ ਹੋ ਗਿਆ ਹੈ, ਸੁਲਤਾਨਪੁਰ ਕੇ ਸਭ ਲੋਗ ਤੋਂ ਇਸੇ ਪੀਰੋ ਕੀ ਤਰਹ ਮਾਨਤੇ ਹੈਂ।'

“ਹਮ ਐਸੇ ਫਕੀਰ ਕੋ ਅ ਦੇਖਨਾ ਚਾਹਤੇ ਹੈਂ | ਉਸੇ ਹਾਜ਼ਰ ਕਰੋ'। ਨਵਾਬ ਨੇ ਕੋਤਵਾਲ ਨੂੰ ਸੰਬੋਧਨ ਕਰਦਿਆਂ ਆਖਿਆ ।

“ਹੁਕਮ ਹਜ਼ੂਰ । ਕਹਿ ਸਿਰ ਨਿਵਾ ਕੋਤਵਾਲ ਚਲਾ ਗਿਆ ।

੧੦੭