ਪੰਨਾ:Hakk paraia.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਝ ਦੇਰ ਬਾਅਦ ਜਦੋਂ ਕੋਤਵਾਲ ਪਰਤ ਕੇ ਆਇਆ ਉਹਦਾ ਚਿਹਰਾ ਬੜਾ ਮਾਯੂਸ ਸੀ, ਨਵਾਬ ਦੇ ਸਾਹਮਣੇ ਸਿਰ ਝੁਕਾ, ਉਸ ਸਹਿਮੀ ਜਿਹੀ ਅਵਾਜ਼ ਵਿਚ ਆਖਿਆ : "ਹਜ਼ਰ ਵੋਹ ਅੰਦਰ ਆਨੇ ਸੋ ਇਨਕਾਰੀ ਹੈ, ਕਹਿਤਾ ਹੈ ਹਮ ਫਕੀਰੋਂ ਕਾ ਮਹੱਲੋਂ ਮੇ ਕਿਆ ਕਾਮ ?

ਕੋਤਵਾਲ ਦੀ ਗੱਲ ਸੁਣ ਨਵਾਬ ਸੋਚੀ ਪੈ ਗਿਆ । ਕੁੱਝ ਦੇਰ ਜਿਵੇਂ ਉਹ ਆਪਣੇ ਆਪ ਨਾਲ ਗੱਲਾਂ ਕਰਨ ਲਗ ਪਿਆ "ਅਜਬ ਫ਼ਕੀਰ ਹੈ ਯੇਹ, ਮਹੱਲੋਂ ਮੇਂ ਆਤਾ ਨਹੀਂ; ਕਿਸੀ ਸੇ ਡਰਤਾ ਨਹੀਂ, ਕਿਸੀ ਕੋ ਮਾਨਤਾ ਨਹੀਂ ......।

"ਅਮੀਰੋਂ ਕੇ ਘਰ ਸੇ ਖਾਨਾ ਭੀ ਨਹੀਂ ਖਾਤਾ ਹਜ਼ੂਰ ।" ਨੂਰਦੀਨ ਨੇ ਆਪਣੀ ਜਾਣਕਾਰੀ ਦਾ ਸਬੂਤ ਦੇਂਦਿਆਂ ਆਖਿਆ ।

“ਕਿਉਂ ? ਅਮੀਰੋਂ ਕੇ ਘਰੋਂ ਸੇ ਖਾਤਾ ਕਿਉਂ ਨਹੀਂ ?"

"ਕਹਿਤਾ ਹੈ ਕਿ ਅਮੀਰੋਂ ਕੇ ਘਰ ਹੱਕ ਹਲਾਲ ਕੀ ਕਮਾਈ ਨਹੀਂ ਆਤੀ । ਇਸ ਲੀਏ ਉਨਕਾ ਖਾਨਾ ਖਾਨੇ ਸੇ ਆਤਮਾ ਮਲੀਨ ਹੋ ਜਾਤੀ ਹੈ ।"

"ਤੋਂ ਵੋਹ ਖਾਨਾ ਕਹਾਂ ਸੇ ਲੇਤਾ ਹੈ ? ਨਵਾਬ ਨੇ ਉਤਸੁਕ ਹੋ ਕੇ ਪੁਛਿਆ |

“ਕਿਸੀ ਸੇ ਮਾਂਗਤਾਂ ਨਹੀਂ ਹਜ਼ੂਰ । ਹਮਾਰੇ ਕਸਬੇ ਕੇ ਸਿਰਫ਼ ਇੱਕ ਦੋ ਘਰੋਂ ਸੇ ਹੀ ਖਾਨਾ ਲੇਤਾ ਹੈ, ਜ਼ਿਆਦਾਤਰ ਤੋਂ ਵਹ ਲਾਲੋ ਤਰਖਾਨ ਕੇ ਘਰ ਸੇ ਹੀ ਖਾਤਾ ਹੈ ।"

“ਯੇਹ ਲਾਲ ਤਰਖਾਨ ਕੌਨ ਹੈ ?

"ਏਕ ਮਾਮੂਲੀ ਸਾ ਤਰਖਾਨ ਹੈ ਆਲਮ ਪਨਾਹ, ਕਸਬੇ ਕੀ ਜਨੂਬ ਤਰਫ਼ ਰਹਿਤਾ ਹੈ ।”

"ਤੋ ਨਾਨਕ ਉਸਕੇ ਘਰ ਟਿਕੀ ਹੁਆ ਹੈ ?"

“ਹਾਂ ਹਜ਼ੂਰ । ਲੇਕਿਨ ਸਬ੍ਹਾ ਸੇ ਲੇਕਰ ਸ਼ਾਮ ਤਕ ਵਹ ਕਸਬਾ ਕੇ ਬਾਹਰਵਾਰ ਏਕ ਟੀਲੇ ਪਰ ਬੈਠਾ ਖੁਦਾ ਕੇ ਗੀਤ ਗਾਤਾ ਰਹਿਤਾ ਹੈ। ਉਸਕੀ ਜ਼ੁਬਾਂ ਮੇਂ ਇਤਨੀ ਸ਼ੀਰੀ ਹੈ ਹਜ਼ੂਰ ਕਿ ਇਨਸਾਨ ਤੋਂ ਕਿਆ, ਹੈਵਾਨ ਭੀ ਬੇਖੁਦੀ ਮੇਂ ਖੋ ਜਾਤੇ ਹੈਂ। ਮੈਨੇ ਖੁਦ ਉਸੇ ਗਾਤੇ ਸੁਨਾ ਹੈ ਹਜ਼ੂੂਰ ।" ਨੂਰਦੀਨ ਨੇ ਆਪਣੀ ਗੱਲ ਦੀ ਪ੍ਰੋੜ੍ਹਤਾ ਲਈ ਦਸਿਆ।

੧੦੮