ਪੰਨਾ:Hakk paraia.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹੱਛਾ।"

“ਹਾਂ ਹਜ਼ੂਰ ।"

"ਗਾ ਤੇ ਉਹ ਇਸ ਸਮੇਂ ਭੀ ਰਿਹਾ ਏ ਹਜ਼ੂਰ !" ਕੋ ਤਵਾਲ ਨੇ ਝਕਦਿਆਂ ਝਕਦਿਆਂ ਆਖਿਆ।

“ਕਿਆ ਗਾ ਰਿਹਾ ਹੈ ?

"ਕੁਫ਼ਰ ਕੀ ਬਾਤੇਂ ਕਰਤਾ ਹੈ ਹਜ਼ੂਰ,ਕਹਿ ਰਹਾ ਹੈ......" ਕੋਤਵਾਲ ਕਹਿੰਦਾ ਕਹਿੰਦਾ ਚੁਪ ਕਰ ਗਿਆ।

"ਬਤਾਉ, ਖਾਮੋਸ਼ ਕਿਉਂ ਹੋ ਗਏ ?

ਹਜ਼ੂਰ ਪੂਰੀ ਬਾਤ ਤੋਂ ਯਾਦ ਨਹੀਂ । ਅਗਰ ਗੁਸਤਾਖੀ ਨਾ ਮਾਨੇਂ ਤੋਂ ਜਿਤਨਾ ਯਾਦ ਹੈ ਕਹਿ ਦੇਤਾ ਹੂੰ ।"......ਤੇ ਰੁਕ ਕੇ ਕੋਤਵਾਲ ਨੇ ਨਵਾਬ ਵਲ ਦੇਖਿਆ ਤੇ ਫੇਰ ਹਾਂ ਦਾ ਇਸ਼ਾਰਾ ਮਿਲਣ ਤੇ ਦਸਣ ਲਗਾ:

“ਹਜ਼ੂਰ ਉਸ ਦੇ ਸਾਥ ਏਕ ਮਿਰਾਸੀ ਹੈ ਜੋ ਰਬਾਬ ਬਜਾ ਰਹਾ ਹੈ। ਔਰ ਵੋਹ ਅਲਮਸਤ ਹੂਆ ਬੁਲੰਦ ਅਵਾਜ਼ ਮੇਂ ਗਾ ਰਹਾ ਹੈ :

ਜੈਸੀ ਮੈ ਆਵੈ ਖਸਮ ਕੀ ਬਾਣੀ,
ਤੇਸੜਾ ਕਰੀ ਗਿਆਨ ਵੇ ਲਾਲੋ ।
ਪਾਪ ਕੀ ਜੰਞ ਲੈ ਕਾਬਲੋ ਧਾਇਆ,
ਜੋਰੀ ਮੰਗੇ ਦਾਨ ਵੇ ਲਾਲੋ ।
ਧਰਮ ਸ਼ਰਮ ਦੋਇ ਛਪ ਖਲੋਏ,
ਕੂੜ ਫਿਰੇ ਪਰਧਾਨ ਵੇ ਲਾਲੋ ।

"ਬਹੁਤ ਬੇਖੌਫ਼ ਫ਼ਕੀਰ ਹੈ । ਕੋਤਵਾਲ ਨੂੰ ਵਿਚੋਂ ਹੀ ਟੋਕ ਨਵਾਬ ਬੋਲਿਆ : 'ਜਿਸ ਕੋ ਕਿਸੀ ਕਾ ਡਰ ਨਹੀਂ, ਉਸ ਤੋਂ ਜ਼ਰੂਰਤਨ ਖ਼ੁਦਾ ਕੀ ਬਖ਼ਸ਼ਿਸ਼ ਹੋ ਗੀ, ਹਮ ਐਸੇ ਫ਼ਕੀਰ ਕੋ ਦੇਖਨੇ ਖ਼ੁਦ ਚਲੇਂਗੇ। ਤੇ ਨਵਾਬ ਉਠ ਕੇ ਬਾਹਰ ਵਲ ਤੁਰ ਪਿਆ। ਸਾਰੇ ਅਮੀਰ ਵਜ਼ੀਰ ਵੀ ਉਸ ਦੇ ਪਿਛੇ ਪਿਛੇ ਹੋ ਟੁਰੇ।

ਨਵਾਬ ਨੂੰ ਆਉਂਦਾ ਵੇਖ ਸਾਰੇ ਸਿਪਾਹੀ ਚੌਕਸ ਹੋ ਗਏ । ਨਵਾਬ ਦੇ ਅੱਗੇ ਅੱਗੇ ਕੋਤਵਾਲ ਬੜੀ ਚੁਸਤੀ ਨਾਲ ਤੁਰਿਆ ਆ ਰਿਹਾ ਸੀ । ਸਾਧਾਂ ਫ਼ਕਰਾਂ ਦੇ ਚਿਹਰੇ ਪੀਲੇ ਜ਼ਰਦ ਹੋ ਗਏ । ਉਹ ਘਬਰਾ ਕੇ ਉਠ ਖਲੋਤੇ, ਪਤਾ ਨਹੀਂ ਹੁਣ ਕੀ ਵਾਪਰੇ ਉਹ, ਇਸ ਸੰਸੇ

੧੦੯