ਪੰਨਾ:Hakk paraia.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸੀ ਰਿਹਾ |

“ਉਏ, ਕੁੱਝ ਬੱਕੇਂਗਾ ਵੀ ਕਿ ਐਵੇਂ ਮਾਈ ਬਾਪ ਮਾਈ ਬਾਪ ਕਰੀ ਜਾਏਂਗਾ |"

ਮਲਕ ਦੀ ਇਹ ਝਿੱੜਕ ਜਿਹੀ ਸੁਣ ਕੇ ਧੰਨਾ ਪਾਰੇ ਵਾਂਗ ਕੰਬ ਗਿਆ । ਪਰ ਕੁੱਝ ਦੇਰ ਬਾਅਦ ਆਪਾ ਸੰਭਾਲ, ਸਾਰਾ ਸਾਹ-ਸੱਤ ਇਕੱਠਾ ਕਰ ਉਸ ਕੁੱਝ ਕਹਿਣ ਦਾ ਯਤਨ ਕੀਤਾ । ਉਸਦੇ ਬੁਲ੍ਹ ਫਰਕੇ, ਪਰ ਕੋਈ ਆਵਾਜ਼ ਉਹਦੇ ਮੂੰਹੋਂ ਨਹੀਂ ਨਿਕਲੀ । ਉਸ ਦੀ ਇਸ ਚੁਪ ਤੇ ਮਲਕ ਹੋਰ ਵੀ ਖਿੱਝ ਉਠਿਆ । “ਉਏ ਬੱਕ ਮਰ ਜੋ ਬੱਕਣਾ ਈਂ"

"ਹਜ਼ੂਰ ਮੈਂ-ਐ ਗ...ਗਰੀਬ...ਨਾ-ਲ.... ਬੜਾ-ਅ... ਅਨਰਥ-ਥ ਹੋ ਰਿਹਾ ਹੈ । ਮੇਰਾ ਬੇਟਾ-ਅ...ਇਕੋ ਇਕ ਬੇਟਾ-ਅ ਬੀਮਾਰ ਹੈ ਪਰ ਮੈਨੂੰ ਛੁਟੀ... ਧੰਨੇ ਦੇ ਬੋਲ ਕੰਬ ਰਹੇ ਸਨ ।

"ਤੈਨੂੰ ਛੁਟੀ ਚਾਹੀਦੀ ਏ ?

“ਹਾਂ...ਹਾਂ ਮਾਲਕ ਆਸ ਨਾਲ ਧੰਨੇ ਦੀਆਂ ਅੱਖਾਂ ਚਮਕ ਪਈਆਂ।

“ਕਿੰਨੇ ਦਿਨ ਦੀ ?

"ਦੋ ਚਾਰ ਦਿਨ ਤੇ ਲਗ ਜਾਣਗੇ ਹਜ਼ੂਰ | ਮੇਰਾ ਪਿੰਡ ਬਹੁਤ ਦੂਰ ਏ ।" ਧੰਨੇ ਨੇ ਝਕਦਿਆਂ...ਝਕਦਿਆਂ ਆਖਿਆ ।

"ਜਾਹ ਜਾਹ ਦਫ਼ਾ ਹੋ ।" ਕਹਿ ਕੇ ਮਲਕ ਵਿਹੜੇ ਵਲ ਖੁਲ੍ਹਦੇ ਦੀਵਾਨ ਖ਼ਾਨੇ ਦੇ ਦਰਵਾਜ਼ੇ ਵਲ ਵਧਿਆ । ਪਰਤੁ ਹਾਲੇ ਉਹ ਦਰਵਾਜ਼ੇ ਤਕ ਅਪੜਿਆ ਨਹੀਂ ਸੀ ਕਿ ਧੰਨੇ ਦੀ ਆਵਾਜ਼ ਫੇਰ ਉਸਦੇ ਕੰਨੀਂ ਪਈ। ਗੱਸੇ ਨਾਲ ਤਿਲਮਿਲਾਦਿਆਂ ਉਸ ਪਿਛੇ ਪਰਤ ਕੇ ਤਕਿਆ, ਧੰਨਾ ਅਜੇ ਉਵੇਂ ਹੀ ਹੱਥ ਜੋੜੀ ਖਲੋਤਾ ਸੀ ।

"ਉਏ ਤੂੰ ਅਜੇ ਇਥੇ ਹੀ ਖੜਾ ਏਂ?"

"ਹਰ ਇਕ ਅਰਜ਼ੇ ਹੋਰ ਏ......।

“ਛੇਤੀ ਬੱਕ ! ਮੈਨੂੰ ਪੂਜਾ ਤੋਂ ਦੇਰ ਹੋ ਰਹੀ ਏ ।

"ਹਜ਼ੂਰ, ...ਮਾਈ ਬਾਪ, ਮੇਰੇ ਪਾਸ ਬਚੇ ਦੇ ਦਵਾ-ਦਾਰੂ ਲਈ ਕੱਚੀ ਕੌਡੀ ਨਹੀਂ, ਕੁੱਝ ਪੈਸੇ ਦੇ ਦਿਉ ।" ਧੰਨੇ ਦੀ ਆਵਾਜ਼ ਅਜੇ ਵੀ ਬਰਥਰਾ ਰਹੀ ਸੀ।

"ਪੈਸੇ ! ਮੈਂ ਪੈਸਿਆਂ ਦੀ ਕਾਨ ਪੁੱਟੀ ਹੋਈ ਏ ?

੧੧