ਪੰਨਾ:Hakk paraia.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਿਆਨ ਹੋ ਗਿਆ । ਕੁਝ ਦੇਰ ਉਵੇਂ ਅਬੋਲ ਖੜੇ ਰਹਿਣ ਬਾਅਦ ਉਹ ਬੜੀ ਸੁਰੀਲੀ ਤੇ ਉਚੀ ਅਵਾਜ਼ ਵਿਚ ਪੁਕਾਰ ਉਠਿਆ :

"ਭੈਅ ਤੇਰੇ ਡਰ ਅਗਲਾ ਖਪਿ ਖਪਿ ਛਿਜੈ ਦੇਹਿ ।
"ਨਾਂਵ ਜਨਾਂ ਸੁਲਤਾਨ ਖਾਨ ਹੁੰਦੇ ਡਿਠੇ ਖੇਹੁ ॥

“ਫ਼ਕੀਰ ! ਜ਼ਬਾਨ ਸੰਭਾਲ ਕੇ ਬੋਲ । ਇਸ ਬੇਅਦਬੀ ਤੇ ਗੁਸਤਾਖੀ ਦੀ ਸਜ਼ਾ...ਸਜ਼ਾਏ-ਮੌਤ ਵੀ ਹੋ ਸਕਦੀ ਹੈ । ਫ਼ਕੀਰ ਨੂੰ ਵਿਚੇ ਟੋਕ ਮਲਕ ਗਰਜਿਆ।

ਨਾਨਕ ਪਲ ਦੀ ਪਲ ਰੁਕ ਗਿਆ । ਤੇ ਫੇਰ ਉਵੇਂ ਹੀ ਮਸਤੀ ਵਿਚ ਬੋਲ ਉਠਿਆ :

“ਕੂੜੁ ਬੋਲਿ ਮੁਰਦਾਰ ਖਾਇ ॥ ਅਵਰੀ ਕੋ ਸਮਝਾਵਣਿ ਜਾਇ ॥
ਮੁਠਾ ਆਪਿ ਮੁਹਾਇ ਸਾਥੈ । ਨਾਨਕ ਐਸਾ ਆਗੂ ਜਾਪੈ ।

"ਹੇ...ਏ ਫ਼ਕੀਰ ! ਮਲਕ ਗੁੱਸੇ ਵਿਚ ਲਾਲ ਪੀਲਾ ਹੋ ਗਿਆ।

"ਮਲਕ ਸਾਹਿਬ, ਫ਼ਕੀਰਾਂ ਨਾਲ ਆਡਾ ਲਾਣਾ ਚੰਗਾ ਨਹੀਂ ਹੁੰਦਾ। ਗੁੱਸੇ ਵਿਚ ਆਏ ਫ਼ਕੀਰ ਸਾਈਂ ਬਦ-ਦੁਆ ਦੇ ਦੇਂਦੇ ਨੇ ।" ਨੂਰਦੀਨ ਨੇ ਮੁਸਕੜੀ ਹਸਦਿਆਂ ਤਾੜਨਾ ਭਰੇ ਲਹਿਜੇ ਵਿਚ ਆਖਿਆ।

"ਹਮ ਤੋਂ ਤੁਮੇਂ ਦਾਨਸ਼ਮੰਦ ਸਮਝਤੇ ਥੇ ਮਲਕ ! ਨਵਾਬ ਜੋ ਅਜੇ ਤਕ ਚੁਪ ਚਾਪ ਸਭ ਕੁਝ ਵੇਖ ਰਿਹਾ ਸੀ, ਆਖ਼ਰ ਬੋਲ ਪਿਆ।

ਮਲਕ ਸ਼ਰਮਿੰਦਾ ਜਿਹਾ ਹੋ ਚੁਪ ਕਰ ਗਿਆ ।

ਨਵਾਬ ਨੇ ਨਾਨਕ ਫ਼ਕੀਰ ਦੇ ਚਰਨਾਂ ਵਲ ਝੁਕਦਿਆਂ ਆਖਿਆ : “ਫ਼ਕੀਰ ਸਾਈਂ, ਹਮਾਰੀ ਤਕਸੀਰ ਮਾਫ਼ ਕਰੇ । ਹਮ ਲੋਗ ਕਮ-ਜ਼ਾਬਤਾ ਤੋਂ ਹੋਤੇ ਹੀ ਹੈਂ, ਸਾਥ ਮੇਂ ਹਮ ਇਤਨੇ ਕਮ-ਅਕਲ ਭੀ ਹੋਤੇ ਹੈਂ ਕਿ ਹੱਛੇ ਬੁਰੇ ਕੀ ਪਹਿਚਾਨ ਭੀ ਨਹੀਂ ਕਰ ਸਕਤੇ । ਹਮਾਰੇ ਗੁਨਾਹੋਂ ਕੀ ਤਰਫ਼ ਗੌਰ ਨਾ ਕੀਜੀਏ, ਫ਼ਕੀਰ ਸਾਈਂ ਮੇਰੇ ਬਚੇ ਕੀ ਜਾਨ-ਬਖ਼ਸ਼ੀ ਕੇ ਲੀਏ ਖ਼ੁਦਾ ਸੇ ਦੁਆ ਕੀਜੀਏ।

"ਖ਼ਾਲਕ ਖ਼ਲਕਤ ਤੋਂ ਵਖਰਾ ਨਹੀਂ। ਉਹ ਆਪਣੀ ਖਲਕਤ ਵਿਚ ਵਸਦਾ ਹੈ । ਉਸਦੀ ਖ਼ਲਕਤ ਹੀ ਉਸਦਾ ਰੂਪ ਹੈ । ਜੇ ਖ਼ੁਦਾ ਤੋਂ ਰਹਿਮ ਚਾਹਨਾ ਏ ਤਾਂ ਉਸਦੀ ਖਲਕਤ ਤੇ ਰਹਿਮ ਕਰ ਨਵਾਬ ।"

“ਮੈਂ ਗੁਨਾਹਗਾਰ ਨੂੰ ਸਾਈਂ। ਮੇਰੀ ਖ਼ਤਾ ਮੁਆਫ਼ ਕਰੇ । ਆਪ ਕੇ

૧૧૧