ਪੰਨਾ:Hakk paraia.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਉਂ ਪਕੜਤਾ ਹੂੰ ਕਿ ਖ਼ੁਦਾ ਸੇ ਮੇਰੇ ਬਚੇ ਕੀ ਜਾਨ ਬਖਸ਼ਾ ਦੇ, ਮੈਂ ਤੋਬਾ ਕਰਤਾ ਹੈ ਕਿ ਅਬ ਕਬੀ ਜਬਰ ਜ਼ੁਲਮ ਨਹੀਂ ਕਰੂੰਗਾ।" ਨਵਾਬ ਨੇ ਆਪਣੇ ਦੋਵਾਂ ਹੱਥਾਂ ਨਾਲ ਦੋਵੇਂ ਕੰਨ ਫੜਕੇ ਆਖਿਆ।

"ਬਹੁਤ ਵੱਡਾ ਦਾਈਆ ਬੰਨ੍ਹ ਰਿਹਾ ਏ ਨਵਾਬ । ਇਕ ਵਾਰ ਫੇਰ ਸੋਚ ਲੈ, ਜਬਰ ਜ਼ੁਲਮ ਕਰਨਾ ਤੁਹਾਡਾ ਸਭਾ ਬਣ ਚੁਕਾ ਏ ।"

"ਮੈਂ ਖੁਦਾ ਕੀ ਕਸਮ ਖਾਤਾ ਹੀ ਫ਼ਕੀਰ ਸਾਈਂ, ਕਿ ਆਗੇ ਸੀ ਕਿਸੀ ਪਰ ਜ਼ੁਲਮ ਨਹੀਂ ਕਰੂੰਗਾ।

“ਜੇ ਏਹ ਸਚ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਬੰਦੀ ਫ਼ਕੀਰਾਂ ਨੂੰ ਛੱਡ ਦੇ । ਇਹਨਾਂ ਬੇਦੋਸ਼ਾਂ ਤੋਂ ਆਪਣੀ ਖ਼ਤਾ ਦੀ ਮਾਫ਼ੀ ਮੰਗ ਲੈ ।"

“ਜੇ ਹੁਕਮ ਫ਼ਕੀਰ ਸਾਈਂ ਕਾ।" ਨਵਾਬ ਨੇ ਸਿਰ ਝੁਕਾਕੇ ਆਖਿਆ।

ਨਵਾਬ ਦੇ ਹੁਕਮ ਨਾਲ ਸਾਰੇ ਬੰਦੀ ਸਾਧਾਂ ਫ਼ਕੀਰਾਂ ਨੂੰ ਰਿਹਾ ਕਰ ਦਿਤਾ ਗਿਆ। ਸਿਪਾਹੀ ਨਵਾਬ ਦੇ ਹੁਕਮ ਅਨੁਸਾਰ ਜਿਥੇ ਜਿਥੋਂ ਕਿਸ ਨੂੰ ਫੜਕੇ ਲਿਆਏ ਸਨ ਉਥੇ ਉਥੇ ਛਡਣ ਚਲੇ ਗਏ । ਜਦੋਂ ਸਾਰੇ ਫ਼ਕੀਰ ਚਲੇ ਗਏ ਤਾਂ ਨਵਾਬ ਨੇ ਹੱਥ ਜੋੜ ਫੇਰ ਬੇਨਤੀ ਕੀਤੀ : ਫ਼ਕੀਰ ਸਾਈ, ਅਬ ਤੋਂ ਰਹਿਮ ਕਰੇਂ ।”

ਫ਼ਕੀਰ ਅੱਖਾਂ ਮੀਟ ਅੰਤਰ ਧਿਆਨ ਹੋ ਗਿਆ । ਤੇ ਫੇਰ ਕੁਝ ਦੇਰ ਬਾਅਦ ਨਵਾਬ ਨੂੰ ਸੰਬੋਧਨ ਕਰਕੇ ਬੋਲਿਆ : “ਦਆ ਫ਼ਕੀਰਾਂ ਰਹਿਮ ਅਲਾਹ, ਨਵਾਬ, ਜੇ ਆਪਣੇ ਬਚੇ ਦੀ ਜਾਨ-ਬਖ਼ਸ਼ੀ ਚਾਹਨਾ ਏਂ ਤਾਂ ਉਸਨੂੰ ਹਲਾਲ ਦਾ ਟੁਕਰ ਖੁਆ । ਉਹ ਠੀਕ ਹੋ ਜਾਏਗਾ।"

“ਹਲਾਲ ਦਾ ਟੁਕਰ ? ਫ਼ਕੀਰ ਸਾਈਂ ਉਹ ਨਸੀਬ ਕਿਥੋਂ ਹੋਵੇਗਾ ?"

"ਕਿਸੇ ਉਸ ਘਰੋਂ ਜਿਥੇ ਹੱਕ ਹਲਾਲ ਦੀ ਕਮਾਈ ਜਾਂਦੀ ਏ ।"

ਨਵਾਬ ਸੋਚੀ ਪੈ ਗਿਆ। ਪਰ ਝਟ ਹੀ ਇਕ ਆਸ ਨਾਲ ਚਮਕ ਕੇ ਬੋਲਿਆ : "ਹੁਕਮ ਹੋ ਤੋਂ ਮੈਂ ਅਬੀ ਜਾਕਰ ਕਹੀਂ ਸੇ ਹਲਾਲ ਕਾ ਟੁਕਰ ਲੇ ਆਤਾ ਹੂੰ ।"

ਫ਼ਕੀਰ ਨੇ ਹਾਂ ਵਿਚ ਸਿਰ ਹਿਲਾ ਫੇਰ ਅੱਖਾਂ ਮੀਟ ਲਈਆਂ । ਨਵਾਬ ਸਿਰ ਝਕਾ. ਸਿੱਜਦਾ ਕਰ, ਪਿਛੇ ਪਰਤ ਪਿਆ। ਸਾਰੇ ਅਮੀਰ ਵਜ਼ੀਰ ਹੈਰਾਨ ਹੋਏ ਉਸ ਦੇ ਪਿਛੇ ਪਿਛੇ ਟੁਰ ਪਏ ।

११२