ਪੰਨਾ:Hakk paraia.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਲੋ ਦਾ ਘਰ ਲੱਭਣ ਵਿਚ ਨਵਾਬ ਨੂੰ ਕੋਈ ਦਿੱਕਤ ਪੇਸ਼ ਨਹੀਂ ਆਈ । ਜਦੋਂ ਦਾ ਨਾਨਕ ਤਪਾ ਸੈਦਪੁਰ ਵਿਚ ਆਇਆ ਸੀ ਲਾਲੋ ਦਾ ਨਾਂ ਬਚੇ ਬਚੇ ਦੀ ਜ਼ੁਬਾਨ ਤੇ ਆ ਗਿਆ ਸੀ । ਘੋੜੇ ਤੋਂ ਉਤਰ ਨਵਾਬ ਨੇ ਨਾਲੋਂ ਦਾ ਬੂਹਾ ਜਾ ਖੜਕਾਇਆ । ਅੰਦਰੋਂ ਬੜੀ ਮਿੱਠੀ ਤੇ ਸੁਰੀਲੀ ਜਿਹੀ ਆਵਾਜ਼ ਆਈ “ਕੌਣ ਏ ਜੀ, ਅੰਦਰ ਲੰਘ ਆਉ ।'

ਨਵਾਬ ਦਰਵਾਜ਼ਾ ਲੰਘ ਵਿਹੜੇ ਵਿਚ ਆ ਗਿਆ । ਲਾਲੋ ਏਸ ਸਮੇਂ ਘਰ ਨਹੀਂ ਸੀ। ਉਸ ਦੀ ਪਤਨੀ ਆਪਣੇ ਵਿਹੜੇ ਵਿਚ ਨਵਾਬ ਨੂੰ ਖੜੋਤਾ ਵੇਖ ਇਕਵਾਰ ਤਾਂ ਘਬਰਾ ਗਈ ਪਰ ਫੇਰ ਹੌਸਲਾ ਕਰਕੇ ਬੋਲੀ : “ਧੰਨ ਭਾਗ ਮਹਾਰਾਜ, ਅਜ ਕਿਵੇਂ ਕਿਵੇਂ ਕ੍ਰਿਪਾ ਕੀਤੀ ਜੇ ?

"ਭਾਈ ਲਾਲੋ ਕਾ ਮਕਾਨ ਯਹੀ ਹੈ ? ਨਾਨਕ ਫ਼ਕੀਰ ਯਹੀਂ ਰਹਿ ਹੈ ? ਮੈਨੇ ਭਾਈ ਲਾਲੋ ਸੇ ਮਿਲਨਾ ਹੈ ।" ਨਵਾਬ ਕਾਫ਼ੀ ਘਬਰਾਇਆ ਹੋਇਆ ਸੀ ।

"ਮਹਾਰਾਜ, ਉਹ ਆਪ ਤੇ ਘਰ ਨਹੀਂ। ਹੁਕਮ ਕਰੋ ।' ' "ਮੱਝੇ ਰੋਟੀ ਕਾ ਏਕ ਟੁਕੜਾ ਚਾਹੀਏ ।’ ਨਾਂਹ ਨਹੀਂ ਕਰਨਾ। ਮੁੱਝ ਪਰ ਅਹਿਸਾਨ ਕਰੋ ਔਰ ਜਲਦੀ ਸੇ ਮੁੱਝੇ ਰੋਟੀ ਕਾ ਏਕ ਟੁਕੜਾ ਦੇ ਦੋ ॥ ਮੇਰੇ ਬਚੇ ਕੀ ਜਾਨ ਬਚ ਜਾਏ ।"

ਉਹ ਹੱਕੀ-ਬੱਕੀ ਹੋ ਗਈ । ਇਹ ਕੀ ?

ਸੈਦਪੁਰ ਦਾ ਅਣਖੀ ਪਠਾਨ ਹਾਕਮ ਉਹਨਾਂ ਦੇ ਘਰ ਆ ਰੋਟੀ ਦਾ ਟੁਕੜਾ ਮੰਗ ਰਿਹਾ ਸੀ। ਉਹਨੂੰ ਕੁਝ ਸਮਝ ਨਹੀਂ ਆਈ ਪਰ ਉਹ ਇਨਕਾਰ ਨਹੀਂ ਕਰ ਸਕੀ । ਚੁਪਚਾਪ ਅੰਦਰੋਂ ਜਾ ਚੰਗਰ ਵਿਚ ਜਿਹੜੀ ਚੱਪਾ ਅੱਧੀ ਰੋਟੀ ਪਈ ਸੀ ਚੁਕ ਲਿਆਈ, ਤੇ ਲਿਆਕੇ ਅਦਬ ਨਾਲ ਪਰ ਝਕਦਿਆਂ ਝਕਦਿਆਂ ਨਵਾਬ ਦੇ ਅੱਡੇ ਹੱਥ ਤੇ ਧਰ ਦਿਤੀ। ਨਵਾਬ