ਪੰਨਾ:Hakk paraia.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਉਸਦਾ ਧੰਨਵਾਦ ਕੀਤਾ ਤੇ ਫੇਰ ਘੋੜੇ ਤੇ ਸਵਾਰ ਹੋ ਮੱਹਲਾਂ ਨੂੰ ਪਰਤ ਪਿਆ ।

ਨਵਾਬ ਜਦੋਂ ਮਹਿਲੀਂ ਪੁਜਾ, ਹਨੇਰਾ ਕਾਫ਼ੀ ਸੰਘਣਾ ਹੋ ਚੁਕਾ ਸੀ । ਸਾਰੇ ਅਮੀਰ ਵਜ਼ੀਰ ਖੜੇ ਨਵਾਬ ਦੀ ਰਾਹ ਵੇਖ ਰਹੇ ਸਨ । ਨਵਾਬ ਘੋੜਿਉਂ ਉਤਰ ਤੇਜ਼ ਤੇਜ਼ ਕਦਮ ਪੁਟਦਾ ਸਿਧਾ ਸ਼ਹਿਜ਼ਾਦੇ ਦੇ ਕਮਰੇ ਵੱਲ ਚਲਾ ਗਿਆ ।

ਸ਼ਹਿਜ਼ਾਦੇ ਦੇ ਪਲੰਘ ਤੇ ਬੈਠ ਉਸਨੇ ਸਹਾਰਾ ਦੇ ਸ਼ਹਿਜ਼ਾਦੇ ਨੂੰ ਉਠਾਕੇ ਬਿਠਾ ਦਿਤਾ ਤੇ ਫੇਰ ਲਾਲੋ ਦੇ ਘਰੋਂ ਲਿਆਂਦੇ ਟੁੱਕਰ ਦੀਆਂ ਬੁਰਕੀਆਂ ਕਰ ਕਰ ਉਸਦੇ ਮੂੰਹ ਵਿਚ ਪਾਣ ਲਗ ਪਿਆ । ਸ਼ਾਹੀ ਹਕੀਮ ਸਮੇਤ ਸਾਰੇ ਅਮੀਰ ਵਜ਼ੀਰ ਹੈਰਾਨ ਹੋਏ ਵੇਖ ਰਹੇ ਸਨ । ਰੋਟੀ ਖੁਆ ਦੇਣ ਤੋਂ ਬਾਅਦ ਨਵਾਬ ਨੇ ਫੇਰ ਸ਼ਹਿਜ਼ਾਦੇ ਨੂੰ ਉਵੇਂ ਹੀ ਲਿਟਾ ਦਿਤਾ । ਹਕੀਮ ਜੀ ਨੂੰ ਇਕ ਪਾਸੇ ਲਿਜਾਕੇ ਅਜ ਤੋਂ ਦਵਾ-ਦਾਰੂ ਬੰਦ ਕਰ ਦੇਣ ਲਈ ਆਖ, ਨਵਾਬ ਦੀਵਾਨ ਖ਼ਾਨੇ ਵਿਚ ਪਰਤ ਆਇਆ।

੧੧੪