ਪੰਨਾ:Hakk paraia.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ਕੀਰ ਕਿਵੇਂ ਹੋ ਸਕਦਾ ਏ । ਨਾਨਕ ਬਾਗ਼ੀ ਏ । ਮੁਸਲਮਾਨਾਂ ਦੀ ਹਕੂਮਤ ਦੇ ਹੁੰਦਿਆਂ ਕਹਿੰਦਾ ਫਿਰਦਾ ਏ-ਨ ਕੋਈ ਹਿੰਦੂ ਨ ਮੁਸਲਮਾਨ । ਭਲਾ ਹਿੰਦੂ ਤੇ ਨਾ ਹੋਇਆਂ ਵਰਗੇ ਹੋਏ, ਮੁਸਲਮਾਨ ਕਿਵੇਂ ਨਹੀਂ । ਇਹ ਕੁਫ਼ਰ ਦੀਆਂ ਗੱਲਾਂ ਕਰ ਕਰ ਕੇ ਬਗ਼ਾਵਤ ਦਾ ਬੀਜ ਬੀਜ ਰਿਹਾ ਏ । ਸੁਣਿਐ ਸੁਲਤਾਨਪੁਰ ਦੇ ਲੋਕ ਇਹਨੂੰ ਪੀਰਾਂ ਵਾਂਗ ਪੂਜਦੇ ਨੇ, ਇਹਦੇ ਕਹੇ ਤੇ ਫੁੱਲ ਚੜ੍ਹਾਂਦੇ ਨੇ ।...ਤਾਂ ਤੇ ਠੀਕ ਏ ਨਾ, ਇਹ ਬਗ਼ਾਵਤ ਦੇ ਬੀਜ ਬੀਜ ਰਿਹਾ ਏ । ਇਕ ਸ਼ਹਿਰ ਦੇ ਲੋਕਾਂ ਨੂੰ ਵੱਸ ਕਰ ਹੁਣ ਦੂਜੇ ਸ਼ਹਿਰ ਆ ਗਿਆ ਏ । ਇਥੋਂ ਦੇ ਲੋਕਾਂ ਨੂੰ ਪਿਛੇ ਲਾ, ਕਿਸੇ ਹੋਰ ਸ਼ਹਿਰ ਚਲਾ ਜਾਏਗਾ | ਪਰ ਇਹ ਇਥੇ ਕਿਉਂ ਆ ਟਪਕਿਆ। ਹਰ ਜਗ੍ਹਾ ਨਹੀਂ ਸੀ ਕੋਈ ਇਹਦੇ ਲਈ । ਸਿਰਫ਼ ਇਹਦੇ ਕਰਕੇ ਹੀ ਨਵਾਬ ਨੇ ਅਜ ਮਰੀ ਬੇਇਜ਼ਤੀ ਕਰ ਦਿੱਤੀ ਏ । ਨਹੀਂ ਤੇ ਅਜ ਤਕ ਉਸ ਨੇ ਮੈਨੂੰ ਕਿਸੇ ਗਲੋਂ ਹੋੜਿਆ ਨਹੀਂ ਸੀ । ਮੈਂ ਇਸ ਤੋਂ ਇਸ ਬੇਇਜ਼ਤੀ ਦਾ ਬਦਲਾ ਲੈ ਕੇ ਰਹਾਂਗਾ । ਵਡਾ ਫ਼ਕੀਰ ਬਣਿਆ ਫਿਰਦਾ ਏ । ਜਾਣਦਾ ਨਹੀਂ ਕਿ ਮੈਂ ਮਲਕ ਭਾਗ ਮਲ ਨਾਲ ਮੱਥਾ ਲਾ ਲਿਆ ਏ । ਕੰਨਾਂ ਨੂੰ ਹੱਥ ਲਾਂਦਾ ਜੋ ਇਹ ਸ਼ਹਿਰ ਨਾ ਛੱਡ ਗਿਆ ਤਾਂ ਮੈਨੂੰ ਵੀ ਮਾਂ ਨੇ ਨਹੀਂ ਜੰਮਿਆ।" ਮਲਕ ਜ਼ਖ਼ਮੀ ਸੱਪ ਵਾਂਗ ਵਿਸ਼ ਘੋਲ ਰਿਹਾ ਸੀ। ਉਹਦਾ ਮਨ ਬਹੁਤ ਬੁਰੀ ਤਰਾਂ ਬੇਚੈਨ ਸੀ ।

ਰਾਤ ਕਾਫ਼ੀ ਬੀਤ ਚੁਕੀ ਸੀ । ਸਾਰਾ ਸ਼ਹਿਰ ਬੇਸੁਧ ਪਿਆ ਸੀ । ਸਵੇਰੇ ਜਿਨ੍ਹਾਂ ਰਾਹਾਂ ਤੇ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ ਹੁਣ ਸੁੰਞੇ ਪਏ ਸਨ । ਇਸ ਖਾਮੋਸ਼ ਤੇ ਅਡੋਲ ਵਾਤਾਵਰਨ ਵਿਚ ਇਸ ਵੇਲੇ ਸਿਰਫ਼ ਮਲਕ ਦੇ ਪੈਰਾਂ ਦੀ ਖਬਰ ਖਸਰ ਗੂੰਜ ਰਹੀ ਸੀ ਜਾਂ ਕਦੇ ਕਦੇ ਪਾਲੇ ਨਾਲ ਠਰੇ ਕਿਸੇ ਕੱਤੇ ਦੇ ਭੌਂਕਣ ਦੀ ਅਵਾਜ਼ ਸੁਣਾਈ ਦੇਂਦੀ ਸੀ । ਸੋਚਾਂ ਵਿੱਚ ਗਲਤਾਨ ਮਲਕ ਏਨੀ ਰਾਤ ਗਏ ਇੱਕਲਾ ਹੀ ਆਪਣੀ ਹਵੇਲੀ ਵਲ ਤੁਰਿਆ ਜਾ ਰਿਹਾ ਸੀ ।

ਏਨੀ ਰਾਤ ਗਏ ਇਕੱਲਿਆਂ ਬਾਹਰ ਫਿਰਨਾ ਮਲਕ ਦਾ ਪਹਿਲਾ ਅਵਸਰ ਸੀ । ਨਹੀਂ ਤੇ ਮਲਕ ਨੇ ਦਿਨੇ ਵੀ ਜੇ ਕਿਤੇ ਜਾਣਾ ਹੁੰਦਾ ਤਾਂ ਨੌਕਰ ਚਾਕਰ ਉਸਦੇ ਅਗੇ ਪਿਛੇ ਤੁਰਦੇ ਸਨ । ਮਿਸਰ ਤੇ ਪ੍ਰਛਾਵੇਂ ਵਾਂਗ ਸਦਾ ਹੀ ਉਹਦੇ ਨਾਲ ਰਹਿੰਦਾ ਸੀ । ਪਰ ਅਜ......ਸ਼ਾਹੀ ਮੱਹਲਾਂ ਤੋਂ

੧੧੬