ਪੰਨਾ:Hakk paraia.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਪਰ ਹਜ਼ੂਰ ਸਾਨੂੰ ਗਰੀਬਾਂ ਨੂੰ ਤੇ ਤੁਹਾਡਾ ਹੀ ਆਸਰਾ ਏ ।'

ਤੈਨੂੰ ਕਿੰਨੀ ਦੇਰ ਹੋਈ ਏ ਕੰਮ ਕਰਦਿਆ ।"

“ਤਿੰਨ ਚਾਰ ਸਾਲ ਹੋ ਗਏ ਨੇ ਹਜ਼ੂਰ । ਪਰ ਮੈਂ ਪਹਿਲੇ ਕਦੇ ਇਕ ਪੈਸਾ ਨਹੀਂ ਲਿਆ।"

ਇਕ ਪੈਸਾ ਨਹੀਂ ਲਿਆ ।' ਦੰਦ ਕਰੀਚਦਾ ਮੁਲਕ ਬੋਲਿਆ “ਰੋਟੀ ਕਿਥੋਂ ਖਾਣਾ ਏ, ਕਪੜੇ ਕਿਥੋਂ ਪਾਣਾ ਏ, ਕੀ ਇਹ ਸਭ ਮੁਫ਼ਤ ਆਉਂਦੇ ਨੇ ?

"ਪਰ ਹਜ਼ੂਰ...... ।

"ਪਰ ਕੀ ਹੁੰਦਾ ਏ ? ਜਾਹ ਦਫ਼ਾ ਹੋ ਜਾਂਹ । ਮੇਰੇ ਕੋਲ ਕੋਈ ਪੈਸਾ ਨਹੀਂ ।"

"ਹਜ਼ੂਰ ਮਾਈ ਬਾਪ ਹੋ...ਰਹਿਮ ਕਰੋ ।" ਧੰਨਾ ਮੁਲਕ ਦੇ ਪੈਰਾਂ ਤੇ ਡਿੱਗ ਗਿੜਗਿੜਾਣ ਲੱਗਾ : “ਮੇਰੇ ਬਚੇ ਦੀ ਜਾਨ ਬਚਾ ਲੋ ਹਜ਼ੂਰ, ਮੈਂ ਸਾਰੀ ਉਮਰ ਤੁਹਾਡਾ ਅਹਿਸਾਨ ਮੰਨਾਂਗਾ । ਕੁੱਝ ਪੈਸੇ ਦੇ ਦਿਉ ।"

"ਮੇਰੇ ਕੋਲ ਤੇਰੇ ਜਿਹੇ ਨਿਮਕ-ਹਰਾਮਾਂ ਲਈ ਕੋਈ ਪੈਸਾ ਨਹੀਂ। ਮਲਕ ਨੇ ਉਸਨੂੰ ਠੁੱਡਾ ਮਾਰ ਪਰ੍ਹਾਂ ਕਰਦਿਆਂ ਆਖਿਆਂ ।"

ਠੁੱਡਾ ਵਜਣ ਨਾਲ ਧੰਨਾ ਪਿਛੇ ਦਾ ਪਿਛੇ ਜਾ ਪਿਆ। ਪਰ ਉਸ ਦੀ ਨਹੀਂ ਕੀਤੀ । ਉਠ ਕੇ ਫੇਰ ਹੱਥ ਜੋੜ ਬੋਲਿਆ "ਹਜ਼ੂਰ ਜਿਉਂ ਜਾਣਦੇ ਹੋ ਮੇਰੇ ਬੱਚੇ ਦੀ ਜਾਨ ਬਚਾ ਲੌ, ਜੇ ਮੇਰੇ ਬਚੇ ਨੂੰ ਕੁੱਝ ਹੋ ਗਿਆ ਤਾਂ ਮੇਰਾ ਕੱਖ ਨਹੀਂ ਰਹਿਣਾ । ਕਹਿੰਦਿਆਂ ਧੰਨੇ ਦਾ ਗੱਚ ਭਰ ਆਇਆ । ਉਸ ਦੀਆਂ ਅੱਖਾਂ 'ਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਤੁਰੇ । ਪਰ ਅੱਖ ਝਮਕੇ ਬਗ਼ੈਰ ਉਹ ਮੁਲਕ ਦੇ ਚਿਹਰੇ ਤੇ ਬਦਲੇ ਭਾਵਾਂ ਨੂੰ ਵੇਖਦਾ ਰਿਹਾ ।

ਕਿੰਨੀ ਦੇਰ ਚੁਪ ਛਾਈ ਰਹੀ । ਮਲਕ ਗੁੱਸੇ ਨਾਲ ਭਰਿਆ ਏਧਰ ਉਧਰ ਫਿਰਦਾ ਰਿਹਾ | ਸਹਿਸਾ ਰੁਕ ਕੇ ਬੜੀ ਤਲਖ ਅਵਾਜ਼ ਵਿਚ ਬੋਲਿਆਂ "ਕਿੰਨੇ ਪੈਸੇ ਚਾਹੀਦੇ ਨੇ ਓਏ ਤੈਨੂੰ ।"

"ਹਜ਼ੂਰ ਪੰਜ ਸਤ ਰੁਪੈ ਕਾਫ਼ੀ ਹੋਣਗੇ "

"ਪੰਜ ਸਤ ਰੁਪੈ !"

"ਹਾਂ ਹਜ਼ੂਰ ! ਧੰਨੇ ਦੀ ਆਸ ਚਮਕ ਉਠੀ, ਕੁੱਝ ਉਤਸ਼ਾਹਿਤ ਹੋ ਕੇ ਉਸ ਆਖਿਆ "ਮਹਾਰਾਜ, ਮੈਂ ਵਡੇ ਹਕੀਮ ਜੀ ਨੂੰ ਇਥੋਂ ਨਾਲ ਖੜਨਾ ਏ !

१२