ਪੰਨਾ:Hakk paraia.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਫੇਰ ਤੁਸੀਂ ਉਹਦਾ ਕੋਈ ਇਲਾਜ ਕਰ ਛੱਡੋ, ਇਸ ਤਰ੍ਹਾਂ ਤੇ ਬੜੀ ਮੁਸ਼ਕਲ ਏ । ਹਰ ਵੇਲੇ ਜਾਨ ਦਾ ਸੰਸਾ । ਪਾਗਲ ਬੰਦੇ ਨੂੰ ਕੀ ਪਤਾ ਹੁੰਦਾ ਏ । ਜਨਕ ਨੇ ਮਲਕ ਦੇ ਮੱਥੇ ਤੋਂ ਪਸੀਨਾ ਪੂੰਝਦਿਆਂ ਆਖਿਆ।

"ਕਰਨਾ ਹੀ ਪਵੇਗਾ। ਕਹਿ ਮਲਕ ਨੇ ਪਾਸਾ ਪਰਤ ਲਿਆ । ਜਨਕ ਨੇ ਭਾਵੇਂ ਉਸ ਨੂੰ ਦੋ ਤਿੰਨ ਵਾਰ ਬੁਲਾਇਆ ਪਰ ਉਸਨੇ ਹੁੰਗਾਰਾ ਨਹੀਂ ਭਰਿਆ, ਉਹਨੂੰ ਡਰ ਸੀ ਕਿ ਕਿਤੇ ਗੱਲਾਂ ਗੱਲਾਂ ਵਿਚ ਜਨਕ ਸਾਰੀ ਕਹਾਣੀ ਹੀ ਨ ਪੁਛ ਬੈਠੇ ।

੧੨੦