ਪੰਨਾ:Hakk paraia.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਿਆ : “ਮੈ ਕੁਝ ਸਮਝਿਆ ਨਹੀਂ। ਤੂੰ ਕਹਿਨਾ ਕੀ ਚਾਹਨਾ ਏਂ ?"

“ਮੈਂ ਕਹਿਨਾ ਭਾਗ ਮੱਲਾ ਹੁਣ ਤੇ ਗੰਗਾ ਤੇਰੇ ਘਰ ਆ ਗਈ ਏ । ਤੇਰੀ ਸਾਰੀ ਤ੍ਰਿਸ਼ਨਾ ਮਿਟ ਜਾਏਗੀ । ਤੂੰ ਨਾਨਕ ਫ਼ਕਰ ਦਾ ਨਾਂ ਸੁਣਿਆਂ ਏਂ, ਕਹਿੰਦੇ ਨੇ, ਬੜਾ ਕਰਨੀ ਵਾਲਾ ਫ਼ਕੀਰ, ਹੱਥਾਂ ਤੇ ਸਰ੍ਹੋਂ ਜਮਾਂਦਾ ਏ, ਬੱਤੀਆਂ ਦੰਦਾਂ 'ਚੋਂ ਜਿਹੜੀ ਗੱਲ ਕਰਦਾ ਏ, ਸੱਚ ਹੋ ਜਾਂਦੀ ਏ | ਚੱਲ ਉਹਦੇ ਚਰਨ ਫੜੀਏ ਕਿ.......।"

"ਤੂੰ ਉਸ ਕੁਰਾਹੀਏ ਨਾਨਕ ਦੀ ਗੱਲ ਕਰਦਾ ਏਂ। ਉਹ ਫ਼ਕੀਰ ਨਹੀਂ, ਪਾਖੰਡੀ ਏ । ਫ਼ਕੀਰ ਦਾ ਭੇਸ ਧਾਰੀ ਫਿਰਦਾ ਏ । ਭਲਾ ਤੂੰ ਹੀ ਦਸ, ਜਿਹੜਾ ਬੰਦਾ ਕਿਸੇ ਵੀ ਧਰਮ ਨੂੰ ਨਾ ਮੰਨੇ, ਉਹ ਫ਼ਕੀਰ ਕਿਵੇਂ ਹੋ ਸਕਦਾ ਉਹ ਤੇ ਨਾਸਤਕ ਏ।" ਮਲਕ ਦਾ ਸਬਰ ਮੁਕ ਗਿਆ, ਇਸ ਲਈ ਉਸ ਨੇ ਉਸ ਦੀ ਗੱਲ ਨੂੰ ਵਿਚੋਂ ਟੋਕ ਦਿਤਾ ਸੀ।

ਪਰ ਕਹਿੰਦੇ ਨੇ ਉਹਦੇ ਬਚਨ ਨਾਲ ਸ਼ਹਿਜ਼ਾਦੇ ਦੀ ਲਾ-ਇਲਾਜ ਬਿਮਾਰੀ ਕਟੀ ਗਈ ਏ । ਮੈਂ ਤੇ ਕਲ ਇਥੇ ਨਹੀਂ ਸਾਂ, ਸੁਣਿਆ ਏ ਉਸ ਫਕੀਰ ਨੇ ਜ਼ਾਲਮ ਖਾਨ ਜਿਹੇ ਆਕੜ ਖਾਂਹ ਨੂੰ ਝੁਕਾ ਲਿਆ ਏ । ਬੜੀਆਂ ਖਰੀਆਂ ਖਰੀਆਂ ਸੁਣਾਈਆਂ ਨੇ ਉਸ ਨਵਾਬ ਨੂੰ ਪਰ ਨਵਾਬ ਕੁਸਕਿਆ ਹੀ ਨਹੀਂ । ਕੀ ਏਹ ਸਚ ਨਹੀਂ ? ਤੈਨੂੰ ਤੇ ਸਾਰਾ ਪਤਾ ਹੋਣਾ ਏ ।"

“ਸਚ ਕੀ ਏ ? ਸ਼ਹਿਜ਼ਾਦੇ ਦੇ ਦੁਖ ਦੀ ਮਿਆਦ ਪੁੱਗ ਚੁਕੀ ਏ, ਮੈਨੂੰ ਇਕ ਜੋਤਸ਼ੀ ਨੇ ਦਸਿਆ ਸੀ ਕਿ ਫਲਾਣੇ ਦਿਨ ਤਕ ਸ਼ਹਿਜ਼ਾਦਾ ਠੀਕ ਹੋ ਜਾਏਗਾ। ਉਹ ਸਮਾਂ ਆ ਗਿਆ ਏ । ਇਹਦਾ ਬਚਨ ਤੇ ਐਵੇਂ ਬਹਾਨਾ ਬਣ ਗਿਆ ਏ, ਤੂੰ ਹੀ ਦਸ ਕਦੇ ਨੀਚ-ਘਰਾਂ ਦੇ ਟੁਕਰ ਖਾ ਵੀ ਕਿਸੇ ਦਾ ਰੋਗ ਟਟਦਾ ਏ। ਲੋਕਾਂ ਦਾ ਕੀ ਏ ? ਐਵੇਂ ਰਾਈ ਦਾ ਪਹਾੜ ਬਣਾ ਲੈਂਦੇ ਨੇ । ਉਂਝ ਹੀ ਦੁਨੀਆਂ ਦੀ ਭੇਡ ਚਾਲ ਹੁੰਦੀ ਜਿਸ ਰਾਹੀਂ ਇਕ ਤੁਰਿਆ ਸਾਰੇ ਹੀ ਉਸੇ ਰਾਹੇ, ਟਿੱਬ ਪਏ ।" ਮਲਕ ਨੇ ਮਨ ਦਾ ਸਾੜ ਕੱਢਦਿਆਂ ਆਖਿਆ |

“ਚਲ ਆ, ਵੇਖੀਏ ਤੇ ਸਹੀ। ਉਹਦੇ ਦੋਸਤ ਨੇ ਉਸ ਨੂੰ ਬਾਹੋਂ ਫੋੜ ਉਠਾਂਦਿਆਂ ਆਖਿਆ ਸੀ । ਮਲਕ ਨੂੰ ਬੜਾ ਗੁੱਸਾ ਚੜ੍ਹਿਆ । ਉਹਦਾ ਦਿਲ ਕਰਦਾ ਸੀ ਉਹ ਉਹਦੇ ਦੋ ਥਪੜ ਦੇ ਮਾਰੇ ਪਰ ਉਹਦਾ ਦੋਸਤ ਉਹਦੇ ਤਾਂ ਵੀ ਚੰਗੇ ਅਹੁਦੇ ਤੇ ਸੀ ਤੇ ਨਾਲੇ ਉਹ ਸੀ ਮੁਸਲਮਾਨ

१२३