ਪੰਨਾ:Hakk paraia.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ। ਅਜੇ ਤੂ ਰਹਿਣ ਦੇ । ਪਹਿਲੇ ਇਕ ਹੋਰ ਕੰਮ ਕਰ, ਹੋ ਸਕਦਾ ਏ ਸਾਨੂੰ ਕਿਸੇ ਦੀ ਸਹਾਇਤਾ ਦੀ ਲੋੜ ਹੀ ਨਾ ਪਵੇ ।" ਕਹਿੰਦਿਆਂ ਮਲਕ ਦਾ ਚਿਹਰਾ ਚਮਕ ਉਠਿਆ।

“ਹੁਕਮ ਕਰੋ, ਮਹਾਰਾਜ । ਦਾਸ ਹਰ ਸੇਵਾ ਲਈ ਹਾਜ਼ਰ ਏ।” ਮਿਸਰ ਨੇ ਸਿਰ ਝੁਕਾ ਕੇ ਆਖਿਆ।

“ਤੂੰ ਅਜ ਰਾਤ ਭੇਸ ਵਟਾ ਕੇ ਨਾਨਕ ਦੇ ਡੇਰੇ ਰਹੁ । ਤੇ ਉਹ ਹਕੂਮਤ ਤੇ ਧਰਮ ਦੇ ਖਿਲਾਫ਼ ਜਿੰਨੀਆਂ ਗੱਲਾਂ ਕਰੇ ਉਹ ਲਿਖਦਾ ਜਾਹ ! ਪਰ ਇਕ ਗੱਲ ਦਾ ਖ਼ਿਆਲ ਰਖੀਂ, ਕਿਸੇ ਨੂੰ ਪਤਾ ਨਾ ਲੱਗੇ । ਮੈਨੂੰ ਸ਼ੱਕ ਏ ਕਿ ਨਾਨਕ ਫ਼ਕੀਰ ਨਹੀਂ, ਬਾਗੀ ਏ ?

ਜੋ ਹੁਕਮ ਮਹਾਰਾਜ, ਪਰ ਇਹਦੇ ਨਾਲ......"

ਤੂੰ ਨਹੀਂ ਸਮਝਦਾ ਮਿਸਰ, ਮੈਂ ਬ੍ਰਾਹਮਣਾਂ ਤੇ ਕਾਜ਼ੀਆਂ ਕੋਲ ਉਹਦੇ ਵਿਰੁਧ ਫਤਵਾ ਦਵਾ ਉਸ ਨੂੰ ਏਸ ਨਗਰ ’ਚੋਂ ਕਢ ਦੇਣ ਲਈ ਮਜਬੂਰ ਕਰ ਦਿਆਂਗਾ ।"

"ਧੰਨ ਹੋ ਮਹਾਰਾਜ, ਧੰਨ ਹੈ । ਮੈਂ ਨਾਚੀਜ਼ ਦੇ ਦਿਮਾਗ ਵਿਚ ਏਹ ਗੱਲ ਕਿਵੇਂ ਆ ਸਕਦੀ ਏ, ਹੱਛਾ ਮੈਨੂੰ ਆਗਿਆ ਦਿਉ ਮੈਂ ਜਾਵਾਂ ।"

“ਹਾਂ, ਤੂੰ ਜਾਹ ਪਰ ਸਵੇਰ ਤੋਂ ਪਹਿਲਾਂ ਪਹਿਲਾਂ ਮੈਨੂੰ ਖ਼ਬਰ ਕਰੀਂ।

"ਬਹੁਤ ਹੱਛਾ ਮਹਾਰਾਜ, ਨਮਸ਼ਕਾਰ । ਕਹਿ ਸੀਸ ਨਿਵਾ ਮਿਸਰ ਚਲਾ ਗਿਆ।

੧੨੬