ਪੰਨਾ:Hakk paraia.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਕੀ ਖ਼ਬਰ ਲਿਆਇਐ ਮਿਸਰ ?" ਮਲਕ ਨੇ ਪਲੰਘ ਦੀ ਛੋਹ ਨਾਲ ਢਾਸਣਾ ਲਾ ਕੇ ਬਹਿੰਦਿਆਂ ਪੁਛਿਆ |

“ਤੁਸੀਂ ਸੱਚ ਆਂਹਦੇ ਸਾਉ ਮਹਾਰਾਜ, ਉਹ ਫ਼ਕੀਰਾਂ ਵਰਗਾ ਫ਼ਕੀਰ ਨਹੀਂ। ਇਹੋ ਜਿਹਾ ਫ਼ਕੀਰ ਮੈਂ ਆਪਣੀ ਜੇ ਵੇਖਿਆ ।"

“ਤੇਰਾ ਵੀ ਇਹੋ ਖ਼ਿਆਲ ਏ ?"

“ਹਾਂ ਮਹਾਰਾਜ, ਇਹ ਸੋਲਾਂ ਆਨੇ ਸੱਚ ਜੇ ਕਿ ਉਹ ਆਮ ਫ਼ਕੀਰਾਂ ਵਰਗਾ ਫ਼ਕੀਰ ਨਹੀਂ " ਸੁਣ ਕੇ ਮਲਕ ਦੇ ਮਨ ਨੂੰ ਇਕ ਅਜਬ ਜਿਹੀ ਖੁਸ਼ੀ ਦਾ ਅਨੁਭਵ ਹੋਇਆ । ਨਾਨਕ ਬਾਰੇ ਉਸ ਗਲਤ ਨਹੀਂ ਸੀ ਸੋਚਿਆ। ਮਿਸਰ ਵੀ ਉਹਦੇ ਨਾਲ ਸਹਿਮਤ ਸੀ। ਇਸ ਲਈ ਉਸ ਨੇ ਖੁਸ਼ੀ ਨਾਲ ਮੁਸਕਰਾਂਦਿਆਂ ਪੁਛਿਆ: “ਤੂੰ ਉਹਦੇ ਅਜੀਬ-ਚਾਲੇ ਵੇਖ ਲਏ ਨੇ ਨਾ ?"

“ਹਾਂ ਮਹਾਰਾਜ, ਉਹ ਆਪਣੇ ਆਪ ਨੂੰ ਫ਼ਕੀਰ ਆਖਦਾ ਏ, ਪਰ ਕਿਸੇ ਤੋਂ ਭਿਛਿਆ ਨਹੀਂ ਲੈਂਦਾ, ਕਿਸੇ ਤੋਂ ਮੱਥਾ ਨਹੀਂ ਟਿਕਾਂਦਾ । ਉਚ ਨੀਚ ਨੂੰ ਨਹੀਂ ਮੰਨਦਾ। ਨੀਚਾਂ ਤੋਂ ਨੀਚ ਬੰਦੇ ਨੂੰ ਵੀ ਆਪਣੇ ਤੋਂ ਉਚਾ ਕਹਿੰਦਾ ਏ ! ਉਹ ਉਪਦੇਸ਼ ਨਹੀਂ ਕਰਦਾ, ਚਰਨਾਮਿਤ ਨਹੀਂ ਦੇਂਦਾ। ਲੋਕਾਂ ਨੂੰ ਕੁੱਝ ਕਹਿਣ ਦਾ ਬੜਾ ਅਨੋਖਾ-ਢੰਗ ਏ ਉਹਦਾ, ਮਹਾਰਾਜੇ । ਉਹ ਅੱਖਾਂ ਮੀਟ ਆਪਣੇ ਮਨ ਨਾਲ ਕਵਿਤਾ ਵਿਚ ਉਚੀ ਉਚੀ ਗੱਲਾਂ ਕਰਦਾ ਏ ।

ਜਦੋਂ ਮੈਂ ਰਾਤੀ ਉਥੇ ਪੁਜਾ ਤਾਂ ਕੀ ਵੇਖਿਆ, ਮਹਾਰਾਜ ਕਿ ਉਥੇ ਕੋਈ ਛੰਨ-ਛੱਪਰ ਨਹੀਂ ਸੀ । ਅਪਧਰ ਤੇ ਪਥਰੀਲੀ ਧਰਤ ਤੇ ਉਹਦੇ ਦੁਆਲੇ ਆਸਣ ਲਾਈ ਬੈਠੇ ਲੋਕ ਪਾਲੇ ਨਾਲ ਠਰ ਰਹੇ ਸਨ ਪਰ ਕੋਈ