ਪੰਨਾ:Hakk paraia.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿਲਦਾ ਨਹੀਂ ਸੀਂ । ਤੇ ਵਿਚਕਾਰ ਬੈਠਾ ਨਾਨਕ ਤੇ ਉਹਦਾ ਸਾਥੀ ਮਰਦਾਨਾ ਰਬਾਬ ਨਾਲ ਬੜੀ ਉਚੀ ਸੁਰ ਵਿਚ ਗਾ ਰਿਹਾ ਸੀ :

ਸੁਣਿ ਮਨ ਮਿਤ੍ਰ ਪਿਆਰਿਆ ਮਿਲੁ, ਵੇਲਾ ਹੈ ਏਹ ॥
ਜਬ ਲਗੁ ਜੋਬਨੁ ਸਾਸ ਹੈ ਤਬ ਲਗੁ ਇਹੁ ਤਨੁ ਦੇਹ ॥
ਬਿਨ ਗੁਣ ਕਾਮ ਨਾ ਆਵਈ ਢਹਿ ਢੇਰੀ ਤਨੁ ਖੇਹ ॥
ਮੇਰੇ ਮਨ ਲੈ ਲਾਹਾ ਘਰੁ ਜਾ । ਗੁਰਮੁਖ ਨਾਮੁ ਸਲਾਹੀਐ
ਹਉਮੈ ਨਿਵਰੀ ਭਾਹਿ ॥

"ਤੇ ਲੋਕ ਪਥਰ ਦੇ ਬੁਤਾਂ ਵਾਂਗ ਅਡੋਲ ਬੈਠੇ ਸਨ ।

ਤੇ ਤੂੰ ਵੀ ਉਥੇ ਪਥਰ ਦਾ ਬੁਤ ਬਣ ਕੇ ਬਹਿ ਗਿਉਂ ? ਹੈਂ ਨਾ ?

ਮਲਕ ਦੀ ਇਸ ਅਵਾਜ਼ ਨੇ ਉਸਨੂੰ ਸਿਰ ਤੋਂ ਲੈ ਪੈਰਾ ਤਕ ਕੰਬਾਂ ਦਿਤਾ । “ਨਹੀਂ ਮਹਾਰਾਜ, ਨਹੀਂ ਮਹਾਰਾਜ” ਘਬਰਾਹਟ ਨਾਲ ਉਹਦੇ ਰੰਗ ਉੱਡ ਗਿਆ |

ਮਲਕ ਨ ਉਹਦੀ ਅਵਾਜ਼ ਜਿਵੇਂ ਸੁਣੀ ਨਹੀਂ । ਉਵੇਂ ਹੀ ਗੁੱਸੇ ਵਿਚ ਭਖਦਾ ਬੋਲਿਆ: ਪਤਾ ਨਹੀਂ ਉਹਦੇ ਕੋਲ ਕੀ ਜਾਦੂ ਏ ਜਿਹੜਾ ਉਹਨੂੰ ਇਕ ਵਾਰ ਵੇਖ ਲੈਂਦਾ ਏ ਉਹ ਹੀ ਸੁਧ ਬੁਧ ਗਵਾ ਬਹਿੰਦਾ ਏ । ਤੈਨੂੰ ਕਿਸ ਕੰਮ ਭੇਜਿਆ ਸੀ ?"

“ਮੈਂ ਆਪਣਾ ਕੰਮ ਪੂਰਾ ਕਰਕੇ ਆਇਆਂ ਮਹਾਰਾਜ ।

"ਸੁਆਹ ਪੂਰਾ ਕਰਕੇ ਆਇਆ ਹੋਵੇਂਗਾ। ਜਿਥੇ ਜਾ ਕੇ ਬੰਦੇ ਦੇ ਮਨ ਵਿਚ ਸ਼ਰਧਾ ਜਾਗ ਪਏ, ਉਥੇ ਸੱਚ ਕੰਮ ਨਹੀਂ ਕਰਦੀ।

"ਸੱਚ ਆਖਦੇ ਹੋ ਮਹਾਰਾਜ, ਪਰ ਤੁਹਾਡਾ ਦਾਸ ਹਕੀਕਤ ਨੂੰ ਕਦੇ ਭੁਲਦਾ ਨਹੀਂ।'"

"ਤਾਂ ਦੱਸ ਕੀ ਖ਼ਬਰ ਲਿਆਇਆ ਏ । ਛੇਤੀ ਦਸ ।"

ਮਹਾਰਾਜ ਜਦੋਂ ਅੱਧੀ ਨੂੰ ਰਾਤ ਵੇਲੇ ਉਸ ਗਾਉਣਾ ਛਡਿਆ ਤਾਂ ਬਹੁਤੇ ਲੋਕੀਂ ਉਠ ਕੇ ਘਰਾਂ ਨੂੰ ਤੁਰ ਪਏ ਪਰ ਉਹ ਆਪਣੀ ਥਾਂ ਤੋਂ ਨਹੀਂ ਹਿਲਿਆ । ਜਦੋਂ ਭੀੜ ਕੁੱਝ ਘਟ ਗਈ ਤਾਂ ਮੈਂ ਕੀ ਵੇਖਿਆ ਕਿ ਅਪਣੇ ਇਲਾਕੇ ਦੇ ਵਿਦਵਾਨ ਤੇ ਧਰਮਾਤਮਾਂ ਪੁਰਸ਼ ਨਾਨਕ ਦੇ ਦੁਆਲੇ ਘੇਰਾ ਘੱਤ ਕੇ ਬੈਠ ਗਏ-ਸ਼ੇਖ, ਸੱਯਦ, ਮੁਲਾਂ, ਕਾਜ਼ੀ, ਜੋਗੀ, ਜਤੀ ਸਰੇਵੜੇ, ਗੋਰਖ ਮਤੀਏ, ਸੂਫੀ, ਸੰਨਿਆਸੀ, ਬ੍ਰਹਮਚਾਰੀ ਤੇ ਆਪਣੇ ਮੰਨੇ ਪ੍ਰਮੰਨੇ ਪ੍ਰੋਰਹਿਤ ਜੀ

੧੨੮