ਪੰਨਾ:Hakk paraia.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜ ਰੁਪੈ ਤਾਂ ਹਕੀਮ ਜੀ ਨੇ ਮੰਗੇ ਨੇ ਬਾਕੀ ਰਾਹ ਦਾ ਖ਼ਰਚ-ਪਾਣੀ ਤੋਂ ਦਵਾ-ਦਾਰੂ ਲਈ ..."

“ਪਰ ਮੈਂ ਇਸ ਸਭ ਕਾਸੇ ਦਾ ਜ਼ੁੰਮੇਵਾਰ ਨਹੀਂ। ਮੈਂ ਤੈਨੂੰ ਵਧ ਤੋਂ ਵਧ ਦੋ ਰੁਪੈ ਦੇ ਸਕਦਾ ਹਾਂ ।' ਕਹਿ ਮਲਕ ਫੇਰ ਟਹਿਲਣ ਲਗ ਪਿਆਂ ।

" ਦੇ ਰੂਪੈ ਨਾਲ ਕੁੱਝ ਸੰਵਰਨਾ ਨਹੀਂ ਹਜ਼ੂਰ । ਬਚੇ ਦੀ ਹਾਲਤ ਬਹੁਤ ਖਰਾਬ ਏ । ਪਿੰਡ ਦੇ ਵੈਦ ਹਕੀਮ ਜਵਾਬ ਦੇ ਬੈਠੇ ਨੇ !......ਰਹਿਮ ਕਰੋ, ਹਜ਼ੂਰ ।"

“ਮੈਂ ਕਹਿ ਜੁ ਦਿਤਾ ਕਿ ਮੈਂ ਤੈਨੂੰ ਦੋ ਰੁਪੈ ਦੇ ਸਕਦਾ ਹਾਂ ਵਧ ਨਹੀਂ।”

"ਹਜ਼ੂਰ ਸਾਨੂੰ ਗਰੀਬਾਂ ਨੂੰ ਤੁਹਾਡਾ ਹੀ ਆਸਰਾ ਏ । ਸਾਡੇ ਲਈ ਰੱਬ ਤੋਂ ਉਰ੍ਹੇ ਤੁਸੀਂ ਹੋ, ਰਹਿਮ ਕਰੋ । ਜੇ ਮੇਰੇ ਬਚੇ ਨੂੰ ਕੁੱਝ ਹੋ ਗਿਆ ਤਾਂ...ਮੈਂ ਲੁਟਿਆ ਜਾਵਾਂਗਾ।"

"ਮੈਂ ਕੀ ਕਰਾਂ ਫੇਰ ?"

"ਰਹਿਮ ਕਰੋ ਹਜ਼ੂਰ । ਮੈਂ ਗਰੀਬ ਤੇ ਰਹਿਮ ਕਰੋ ।"

"ਆਹ ਚੱਕ ਦੋ ਰੁਪੇ ਤੇ ਦਫ਼ਾ ਹੋ।"

"ਹਜ਼ੂਰ ਮੇਰੇ ਬਚੇ ਦੀ ਜ਼ਿੰਦਗੀ ਦਾ ਸਵਾਲ ਏ, ਪੰਜ ਕੁ ਰੁਪੈ ਹੋਰ ਦੇ ਦਿਉ । ਸਾਰੀ ਉਮਰ ਤੁਹਾਡਾ ਜੱਸ ਗਾਵਾਂਗਾ।"

"ਪੰਜ ਰੁਪੈ ਹੋਰ ।" ਮਲਕ ਦੀਆਂ ਅੱਖਾਂ ਟੱਡੀਆਂ ਗਈਆਂ !" ਮੈਂ ਇਕ ਕੱਚੀ ਕੌਡੀ ਵੀ ਹੋਰ ਨਹੀਂ ਦੇ ਸਕਦਾ ।"

"ਹਜ਼ੂਰ ਰਹਿਮ ਕਰੋ, ਤੁਹਾਨੂੰ ਪੰਜ ਪਿਆਂ ਨਾਲ ਕੋਈ ਫ਼ਰਕ ਨਹੀਂ ਪੈਣਾ ਤੇ ਮੈਂ ਗੁਰਬ ਦੇ ਮੁੰਡੇ ਦੀ ਜਾਨ ਬਚ ਜਾਏਗੀ ।" ਧੰਨਾ ਫੇਰ ਮਲਕ ਦੇ ਪੈਰ ਫੜਨ ਲਈ ਲਪਕਿਆ।

“ਭੱਠ ਵਿਚ ਪਵੇ ਤੇਰਾ ਮੁੰਡਾ । ਐਵੇਂ ਕੰਨ ਖਾਣ ਡਿਆ ਏ, ਜਾਹ ਦਫ਼ਾ ਹੋ, ਮੈਂ ਕੋਈ ਤੇਰਾ ਕਰਜ਼ਾ ਦੇਣਾ ਏ।" ਕਹਿ ਮਲਕ ਪਿਛੇ ਹਟ ਗਿਆ |

ਸੁਣਦੇ ਸਾਰ ਧੰਨੇ ਤੇ ਜਿਵੇਂ ਬਿਜਲੀ ਆ ਪਈ । ਉਹ ਸਿਰ ਤੋਂ ਲੈ ਪੈਰਾਂ ਤਕ ਕੰਬ ਗਿਆ। “ਨਾ ਨਾ ਇੰਝ ਨਾ ਆਖੋ ਹਜ਼ਰ, ਇੰਝ ਨਾ ਆਖੋਂ,

੧੩