ਪੰਨਾ:Hakk paraia.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਕਹਿਣ ਲਗਾ, ਮੇਰੀ ਜ਼ਾਤ ਉਹੀ ਏ ਜੋ ਪੌਣ ਪਾਣੀ ਦੀ ਜ਼ਾਤ ਏ...ਜੋ ਦੋਸਤ ਤੇ ਦੁਸ਼ਮਣ ਨੂੰ ਇਕ ਸਮਾਨ-ਜਾਣਦੇ ਨੇ | ਆਤਮਾ ਮੇਰਾ ਗੁਰੂ ਹੈ ਤੇ ਮੈਂ ਸਚੇ ਸਾਹਿਬ ਦਾ ਮੁਰੀਦ ਹਾਂ । ਹੁਣ ਸੂਫ਼ੀ ਫ਼ਕੀਰ ਦੀ ਵਾਰੀ ਆਈ, ਉਹ ਕ੍ਰੋਧ ਨਾਲ ਅੱਖਾਂ ਲਾਲ ਕਰਕੇ ਬੋਲਿਆ: 'ਹੇ ਨਾਨਕ ਤੂੰ ਲੋਕਾਂ ਨਾਲ ਫਰੇਬ ਕਿਉਂ ਕਰ ਰਿਹਾ ਏਂ। ਤੂੰ ਗ੍ਰਿਹਸਤੀ ਹੋ ਫ਼ਕੀਰ ਸਦਵਾਨਾਂ ਏਂ। ਨਾ ਤੇਰਾ ਫਕੀਰਾਂ ਵਾਲਾ ਭੇਸ ਏ ਨਾਂ ਨੂੰ ਸਿਰ ਮੁਨਾਇਆ ਏ? ਤਾਂ ਅਗੋਂ ਕਹਿਣ ਲਗਾ ਮੈਂ ਸਿਰ ਨਹੀਂ ਮਨ ਮੁਨਾਇਆ ਹੈ ਕਿਉਂਕਿ ਸਾਰੇ ਵਿਸ਼ੇ-ਵਿਕਾਰ ਮਨ 'ਚੋਂ ਹੀ ਉਪਜਦੇ ਹਨ ਤੇ ਮਨ ਵਿਚ ਹੀ ਪਲਦੇ ਹਨ ।"

ਨਾਨਕ ਤੋਂ ਟੱਕੇ ਟੱਕੇ ਦੇ ਜਵਾਬ ਸੁਣ ਸਾਰੇ ਚੁੱਪ ਹੋ ਗਏ । ਪਸ਼ੇਮਾਨ ਤੇ ਹੈਰਾਨ ਹੋਏ ਉਹ ਇਕ ਦੂਜੇ ਦੇ ਮੂੰਹ ਵਲ ਝਾਕਣ ਲਗ ਪਏ । ਤੇ ਫ਼ੇਰ ਨਾਥ ਜੀ ਬੋਲੇ "ਹੇ ਨਾਨਕ ਨੂੰ ਫ਼ਕੀਰ ਏਂ, ਕੋਈ ਕਰਾਮਾਤ ਵਿਖਾ।'

"ਫੇਰ ਉਸ ਨੇ ਕੀ ਕਰਾਮਾਤ ਦਿਖਾਈ ?" ਮਲਕ , ਨੇ ਉਤਸੁਕਤਾ ਨ ਪੁਛਿਆ |

"ਕੋਈ ਵੀ ਨਹੀਂ ।" ਕਹਿਣ ਲਗਾ, "ਕਰਾਮਾਤ ਫ਼ਕੀਰ ਦਾ ਕਰਮ ਨਹੀਂ, ਕਰਾਮਾਤ ਕਹਿਰ ਦਾ ਨਾਂ ਏ ।

"ਤੁਸੀਂ ਫ਼ਕੀਰ ਕਿਵੇਂ ਹੋ? ਫ਼ਕੀਰ ਤੇ ਸਤਿ-ਪੁਰਸ਼ ਹੁੰਦਾ ਏ, ਜੋ ਕਿਸੇ ਜੀਵ ਨੂੰ ਦੁਖਾਂਦਾ ਨਹੀਂ। ਨਾ ਤੁਸੀਂ ਪਾਣੀ ਛਾਣ ਕੇ ਪੀਂਦੇ ਹੋ। ਤਾਜ਼ਾ ਅੰਨ ਖਾ ਲੈਂਦੇ ਹੋ ? ਤੁਸੀਂ ਜੀਵਾਂ ਦਾ ਮਾਸ ਵੀ ਖਾਂਦੇ ਹੋ ।" ਆਖ਼ਰ ਇਕ ਸਰੇਵੜਾ ਜੋ ਬੜੇ ਧਿਆਨ ਨਾਲ ਸਾਰੀ ਵਾਰਤਾਲਾਪ ਸੁਣੇ ਰਿਹਾ ਸੀ, ਬੋਲ ਹੀ ਪਿਆ ।

ਨਾਨਕ ਨੇ ਇਸ ਵਾਰ ਉਤਰ ਦੇਣ ਦੀ ਬਜਾਏ ਉਲਟਾ ਉਸ ਨੂੰ ਸਵਾਲ ਕੀਤਾ | ਕਹਿਣ ਲੱਗਾ : ਹੇ ਪੁਰਖਾ ! ਤੂੰ ਏਹ ਦੱਸ ਕਿ ਕਿਹੜੀ ਵਸਤ ਜੀਵ-ਰਹਿਤ ਹੈ । ਹਵਾ ਵਿਚ, ਪਾਣੀ ਵਿਚ, ਅੰਨ ਵਿਚ, ਜੀਵ, ਕਿਦੇ ਵਿਚ ,' ਨਹੀਂ ? ਜੀਵਨ ਦਾ ਚੱਕਰ ਹੀ ਏਸ ਹਿਸਾਬ ਨਾਲ ਚਲਦਾ ਹੈ ਕਿ ਲੋੜੀਦਾ ਉਪਜਦਾ ਜਾਂਦਾ ਹੈ ਤੇ ਬੇਲੋੜਾ ਬਿਨਸਦਾ ਜਾਂਦਾ ਹੈ । ਇਹ ਸਭ ਅਕਾਲ ਪੁਰਖ ਦੇ ਭਾਣੇ ਅਨੁਸਾਰ ਵਰਤਦਾ ਹੈ । ਨਾਲੇ ਰੱਬ ਦੀਆਂ ਬਖਸ਼ੀਆਂ ਵਸਤਾਂ ਖਾਣ ਵਿਚ ਕੋਈ ਗੁਨਾਹ ਨਹੀਂ

੧੩੦