ਪੰਨਾ:Hakk paraia.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕੀ ਗਲ, ਰਾਤੀਂ ਤੁਸੀਂ ਇਥੇ ਹੀ ਸੌਂ ਗਏ । ਆਏ ਵੀ ਬੜੇ ਚਿਰਾਕੇ ਸਾਉ । ਮੈਂ ਇਕ ਦੋ ਵਾਰ ਭੋਜਨ ਲੈ ਕੇ ਆਈ ਪਰ ਦਰਵਾਜ਼ਾ ਅਦਰੋਂ ਬੰਦ ਸੀ । ਮੈਂ ਸੋਚਿਆ ਜਗਾਇਆਂ ਨੀਦਰ ਖਰਾਬ ਹੋ ਜਾਨੇਗੀ ਕੇ...ਤੁਸੀਂ ਰਾਤੀ ਰੋਟੀ ਕਿਤੋਂ ਖਾ ਆਏ ਸੀ ਕਿ ਭੁਖੇ ਹੀ ਰਹੇ । ਪਹਿਰ ਰਾਤ ਰਹਿੰਦੇ ਹੀ ਜਨਕ ਨੇ ਮੁਲਕ ਨੂੰ ਆ ਜਗਾਇਆ ਸੀ । ਤੇ ਇਸ ਵੇਲੇ ਉਹ ਪਲੰਘ ਦੀ ਢੋਹ ਨਾਲ ਢਾਸਣਾ ਲਾਈ ਬੈਠਾ ਅੱਖਾਂ ਮਲ ਰਿਹਾ ਸੀ ।

"ਐਵੇਂ ਰਾਤੀਂ ਨੀਂਦ ਈ ਬੜੀ ਆਈ ਸੀ । ਕੰਮ ਕਰਦਿਆਂ ਕਰਦਿਆਂ ਮੈਨੂੰ ਪਤਾ ਹੀ ਨਹੀਂ ਲਗਿਆ ਕਿ ਮੈਂ ਕਦੋਂ ਸੌਂ ਗਿਆ | ਤੂੰ ਮੈਨੂੰ ਜਗਾ ਲੈਣਾ ਸੀ ।ਮਲਕ ਨੇ ਕੋਲ ਬੈਠੀ ਜਨਕ ਦੇ ਹਥ ਨੂੰ ਅਪਾਣੇ ਹੱਥਾਂ ਵਿਚ ਲੈਂਦਿਆਂ ਆਖਿਆ।

"ਮੈਂ ਕਿਹਾ ਕਿਤੇ ਕੋਈ ਸੁਹਣਾ ਸਪਨਾ ਨਾ ਵੇਖਦੇ ਹੋਣ ਮਤ ਜਗਾਣ ਤੇ ਖ਼ਫ਼ਾ ਹੋ ਜਾਣ । ਜਨਕ ਦੀਆਂ ਅੱਖਾਂ ਵਿਚ ਕੋਈ ਚਮਕ ਸੀ ।

"ਸੁਹਣਾ ਸੁਪਨਾ ? ਮਲਕ ਨੇ ਸਹਿਜ ਸੁਭਾ ਹੀ ਜਨਕ ਦੇ ਬੋਲਾਂ ਨੂੰ ਦੁਹਰਾਇਆ ਤੇ ਫੇਰ ਠੰਢਾ ਸਾਹ ਭਰਦਿਆਂ ਬੋਲਿਆ, "ਮੁੱਦਤ ਹੈ ਗਈ, ਹੁਣ ਤੇ ਕਦੇ ਕੋਈ ਚੰਗਾ ਸਪਨਾ ਨਹੀਂ ਆਇਆ।"

"ਪਰ ਮੈਨੂੰ ਤੇ ਰਾਤੀ ਬੜਾ ਪਿਆਰਾ ਸਪਨਾ ਆਇਆ ਏ ! ਭਲ ਬੁੱਝੋ ਖਾਂ, ਏਡਾ ਪਿਆਰਾ ਸੁਪਨਾ ਕਿਦੇ ਬਾਰੇ ਹੋ ਸਕਦਾ ਏ, ਜਨਕ ਨੇ ਲਾਡ ਨਾਲ ਮੁਲਕ ਦੇ ਗੱਲ ਵਿਚ ਬਾਹਵਾਂ ਪਾਂਦਿਆਂ ਆਖਿਆ ।

ਕਿਦੇ ਬਾਰੇ ਹੋ ਸਕਦਾ ਏ......ਮੇਰੇ ਬਾਰੇ ?

"ਊ...ਹੰ ।'