ਪੰਨਾ:Hakk paraia.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਹੋਰ ਕਿਦੇ ਬਾਰੇ ਹੋ ਸਕਦਾ ਏ ? ਮੇਰੇ ਬਗੈਰ ਤੂੰ ਹੋਰ ਕਿਦਾ ਸੁਪਨਾ ਵੇਖ ਸਕਦੀ ਏਂ ?

"ਨਹੀਂ ਬੁਝ ਸਕਦੇ । ਹਾਰ ਗਏ । ਮੈਂ ਦੱਸਾਂ ।"

"ਦਸ ।"

ਰਾਤੀ ਸੁਤਿਆਂ ਸੁਤਿਆਂ ਮੈਨੂੰ ਇਞ ਲਗਾ ਜਿਵੇਂ ਕੋਈ ਬੱਚਾ ਮੇਰੇ ਨਾਲ ਪਿਆ ਮੇਰੀਆਂ ਛਾਤੀਆਂ 'ਚੋਂ ਦੁਧ ਚੁੰਘ ਰਿਹਾ ਏ, ਮੈਂ ਤ੍ਰਬਕ ਕੇ ਉਠ ਬੈਠੀ। ਕੀ ਵੇਖਣੀ ਆਂ ਕਿ ਮੇਰੀ ਕੁੜਤੀ ਦੀਆਂ ਤਣੀਆਂ ਖੁਲ੍ਹੀਆਂ ਪਈਆਂ ਸਨ । ਮੈਂ ਘਬਰਾ ਕੇ ਏਧਰ ਉਧਰ ਵੇਖਿਆ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਨਾਲ ਮੇਰਾ ਦਿਲ ਧੜਕਣ ਲਗ ਪਿਆ ਮੈਂ ਕਲੇਜੇ ਤੇ ਹਥ ਰਖ ਲਿਆ । ਮੇਰੇ ਹੱਥਾਂ ਨੂੰ ਕੁੱਝ ਗਿਲਾ ਗਿਲਾ ਲੱਗਾ, ਮੇਰੀਆਂ ਛਾਤੀਆਂ ਦੀਆਂਡੋਡੀਆਂ 'ਚੋਂ ਕੁਝ ਸਿੰਮ ਰਿਹਾ ਸੀ, ਉਹ ਗਿੱਲੀਆਂ ਸਨ ਤੇ ਫੇਰ ਪਤਾ ਨਹੀਂ ਮੈਨੂੰ ਕਿਉਂ ਬੜਾ ਹੀ ਰੋਣ ਆਇਆ । ਮੈਂ ਕਿੰਨਾ ਚਿਰ ਰੋਂਦੀ ਰਹੀ। ਪਰ ਕੁੱਕੜ ਦੀ ਬਾਂਗਸੁਣ ਮੇਰੇ ਹੰਝੂ ਆਪੇ ਹੀ ਰੁਕ ਗਏ । ਏਹ ਸੁਪਨਾ ਤੇ ਪ੍ਰਭਾਤ ਵੇਲੇ ਆਇਆ ਸੀ । ਪ੍ਰਭਾਤ ਵੇਲੇ ਇਹੋ ਜਿਹੇ ਸੁਪਨੇ ਦਾ ਆਉਣਾ ਚੰਗਾ ਸ਼ਗਨ ਸੀ।

“ਕਹਿੰਦੇ ਨੇ ਪ੍ਰਭਾਤ ਵੇਲੇ ਆਇਆ ਸੁਪਨਾ ਸਦਾ ਸੱਚਾ ਹੁੰਦਾ ਏ । ਪਰ ਤੇਰੀਆਂ ਅੱਖਾਂ ਵਿਚ ਤੇ ਅਜੇ ਵੀ ਹੰਝੂ ਲਿਸ਼ਕ ਰਹੇ ਨੇ । ਘਬਰਾ ਨਾ ਹੁਣ, ਤੇਰੀ ਸੱਧਰ ਪੂਰੀ ਹੋ ਜਾਵੇਗੀ । ਮੈਨੂੰ ਕਲ ਇਕ ਰਮਲੇ ਸਾਧ ਨੇ ਵੀ ਦਸਿਆ ਸੀ ਕਿ ਸਾਲ ਦੇ ਅੰਦਰ ਅੰਦਰ ਸਾਡੇ ਵਿਹੜੇ ਲਾਲ ਖੇਡੇਗਾ ।

“ਸੱਚ ! ਕੱਲ੍ਹ ਪਰੋਹਤ ਜੀ ਵੀ ਕਹਿੰਦੇ ਸਨ, ਕਿ ਅਗਰ ਪੂਜਾ ਨਿਰਵਿਘਨ ਸੰਪੂਰਨ ਹੋ ਗਈ ਤਾਂ ਇੰਦਰ ਦੇਵਤਾ ਖੁਸ਼ ਹੋ ਜ਼ਰੂਰ ਮੁਰਾਦ ਪੂਰੀ ਕਰਨਗੇ ।

“ਫੇਰ ਤੂੰ ਪਰੋਹਿਤ ਜੀ ਨੂੰ ਕਹਿਣਾ ਸੀ ਨਾ, ਪੂਜਾ ਛੇਤੀ ਛੇਤੀ ਕਰਨ । ਮਲਕ ਨੇ ਬਿਸਤਰੇ 'ਚੋਂ ਨਿਕਲਦਿਆਂ ਆਖਿਆ ।

"ਪੂਜਾ ਤੇ ਹੋ ਰਹੀ ਏ ਸ੍ਵਾਮੀ, ਪਰਸੋਂ ਦੇਵੀ-ਦੇ-ਵਾਰ ਸਮਾਪਤ ਹੋ ਜਾਵੇਗੀ।

“ਤੂੰ ਪਰੋਹਿਤ ਜੀ ਨੂੰ ਕਹਿ ਦੇਣਾ ਸੀ ਪੂਰੀ ਰਹਿਤ ਮਰਯਾਦਾ ਨਾਲ

੧੩੩