ਪੰਨਾ:Hakk paraia.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰਿਆਦ ਲੈ ਕੇ ਆਇਆਂ ਨੂੰ ਵੀ ਅਜ ਜਵਾਬ ਨਹੀਂ ਸੀ ਦਿਤਾ ਜਾ ਸਕਦਾ । ਕਿਉਂਕਿ ਅਜਕਲ ਮਲਕ ਨੂੰ ਇਹਨਾਂ ਪੁਜਾਰੀਆਂ ਦੀ ਬੜੀ ਲੋੜ ਸੀ । ਇਸ ਲਈ ਉਸ ਨੇ ਉਹਨਾਂ ਨੂੰ ਦਿਲਾਸਾ ਦੇਂਦਿਆਂ ਆਖਿਆ : "ਜੋ ਹੋ ਚੁਕਾ ਹੈ ਉਸ ਤੇ ਪਛਤਾਣ ਦਾ ਫਾਇਦਾ ਨਹੀਂ। ਉਹ ਕੰਨਿਆਂ ਹੁਣ ਪਤਿਤ ਹੋ ਚੁਕੀ ਉਸ ਨੂੰ ਮੁੜਵਾਣ ਦਾ ਕੀ ਲਾਭ ? ਤੁਸੀਂ ਇਝ ਕਰੋ ਮੰਦਰ ਨੂੰ ਮੁੜ ਉਸਾਰ ਲਉ । ਮੈਂ ਨਵਾਬ ਸਾਹਿਬ ਤੋਂ ਪ੍ਰਵਾਨਗੀ ਲੈ ਜਾਂਦਾ ਹਾਂ । ਮੰਦਰ ਤੇ ਜਿਨਾਂ ਖਰਚ ਆਵੇਗਾ ਮੈਂ ਦੇ ਦਿਆਂਗਾ ।"

ਪੁਜਾਰੀਆਂ ਨੂੰ ਮੁਲਕ ਦੀ ਗੱਲ ਪਸੰਦ ਆ ਗਈ ਤੇ ਉਹ ਮੰਨ ਗਏ । ਪਰ ਨਵਾਬ ਜ਼ਾਲਮ ਖਾਨ ਤੋਂ ਢਾਹੇ ਮੰਦਰ ਨੂੰ ਮੁੜ ਉਸਾਰਨ ਦੀ ਪ੍ਰਵਾਨਗੀ ਲੈਣੀ ਕਿਹੜੀ ਸੌਖੀ ਗੱਲ ਸੀ। ਮਲਕ ਸੋਚਦਾ 'ਮੇਰੇ ਨਾਲ ਤੇ ਨਵਾਬ ਅੱਗੇ ਹੀ ਖਫ਼ਾ ਏ, ਹੋਰ ਹੀ ਨਾ ਵਿਗੜ ਜਾਏ, ਪਰ ਇਸ ਗੱਲ ਨੂੰ ਟਾਲਿਆ ਵੀ ਨਹੀਂ ਸੀ ਜਾ ਸਕਦਾ । ਮਲਕ ਲਈ ਮਸਲਾਂ ਇਕ ਹਿੰਦੂ ਕੰਨਿਆਂ ਦੇ ਉਧਾਲੇ ਦਾ ਤੇ ਢਾਹੇ ਮੰਦਰ ਨੂੰ ਉਸਾਰਨ ਦਾ ਨਹੀਂ ਸੀ ਸਗੋਂ ਨਾਨਕ ਨੂੰ ਜ਼ਲੀਲ ਕਰ ਸ਼ਹਿਰੋਂ ਕੱਢਣ ਦਾ ਸੀ, ਤੇ ਇਹ ਮਸਲਾ ਤਦੇ ਹੱਲ ਹੋ ਸਕਦਾ ਸੀ ਜੇ ਪੁਜਾਰੀ ਉਹਦਾ ਸਾਥ ਦੇਂਦੇ।' ਤੇ ਇਸ ਲਈ ਮਲਕ ਨੇ ਆਪਣੀ ਪੂਰੀ ਵਾਹ ਲਾਣ ਦਾ ਫੈਸਲਾ ਕਰ ਲਿਆ।

ਆਖ਼ਰ ਮਲਕ ਆਪਣੇ ਕਈ ਸਾਥੀਆਂ ਦੀ ਮੱਦਦ ਨਾਲ ਨਵਾਬ ਜ਼ਾਲਮ ਖਾਨ ਨੂੰ ਇਸ ਗਲੇ ਰਾਜ਼ੀ ਕਰਨ ਵਿਚ ਕਾਮਯਾਬ ਹੋ ਹੀ ਗਿਆ ਕਿ ਢਾਹਿਆ ਮੰਦਰ ਮੁੜ ਉਸਾਰ ਲਿਆ ਜਾਏ । ਪਰ ਨਵਾਬ ਦੇ ਕੋਲ ਬੈਠੇ ਕਾਜ਼ੀ ਨੇ ਸਾਫ਼ ਸ਼ਬਦਾਂ ਵਿਚ ਇਹ ਕਹਿ ਦਿਤਾ ਸੀ ਕਿ ਜੇਕਰ ਮੰਦਰ ਦੇ ਕਲਸ ਨਗਰ ਦੀ ਕਿਸੇ ਮਸੀਤ ਤੋਂ ਉੱਚੇ ਹੋਏ ਤਾਂ ਮੰਦਰ ਫਿਰ ਢਾਹ ਦਿਤਾ ਜਾਏਗਾ ।

ਅਜ ਦੀ ਇਸ ਇਕਤਰਤਾ ਵਿਚ ਉਹ ਉਹਨਾਂ ਪੁਜਾਰੀਆਂ ਨੂੰ ਜਦੋਂ ਇਹ ਖੁਸ਼ਖਬਰੀ ਸੁਣਾਏਗਾ ਤਾਂ ਉਹ ਇਕ ਵਾਰ ਤਾਂ ਜ਼ਰੂਰ "ਧੰਨ ਹੈ ਮਲਕ ਸਾਹਿਬ, ਧੰਨ ਹੋ, ਕਹਿ ਉਠਣਗੇ । ਸਚ ਸਚਕੇ ਮਲਕ ਦਾ ਮਨ ਬੜਾ ਖੁਸ਼ ਹੁੰਦਾ । ਮੁਸਲਮਾਨੇ ਰਾਜ ਵਿਚ ਇਹ ਪਹਿਲਾ ਮੌਕਾ ਸੀ ਕਿ ਹਾਕਮਾਂ ਢਾਹਿਆ ਮੰਦਰ ਮੁੜ ਉਸਾਰਣ ਦੀ ਆਗਿਆ ਦੇ ਦਿੱਤੀ ਸੀ ।

ਨੀਯਤ ਸਮੇਂ ਸਾਰੇ ਵਿਦਵਾਨ-ਮਹਾਂ ਪੁਰਖ ਆ ਹਾਜ਼ਰ ਹੋਏ,ਮਲਕ ਨੇ

੧੩੬