ਪੰਨਾ:Hakk paraia.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰੀ ਵਾਰੀ ਸਭ ਦੇ ਚਰਨ ਪਰਸੇ, ਸਭ ਦੀ ਬੜੀ ਆਉਭਗਤ ਕੀਤੀ । ਖਾਣ ਲਈ ਥਾਲਾਂ ਵਿਚ ਭਿੰਨ ਭਿੰਨ ਮੇਵੇ ਤੇ ਪੀਣ ਲਈ ਛੰਨਾਛੰਨਾ ਦੁਧ ਪੇਸ਼ ਕੀਤਾ। ਉਹ ਸਾਰੇ ਨਿਹਾਲ ਹੋ ਮਲਕ ਦੀ ਮਹਿਮਾ ਕਰਨ ਲਗੇ । ਉਹਦੀ ਪ੍ਰਭੂ-ਭਗਤੀ ਦੀ, ਉਹਦੇ ਸਖੀ-ਦਿਲ ਦੀ, ਉਹਦੇ ਪਰਉਪਕਾਰੀ ਸੁਭਾ ਦੀ । ਤੇ ਇਸ ਮੌਕੇ ਨੂੰ ਯੋਗ ਸਮਝ ਮਲਕ ਨੇ ਮੰਦਰ ਮੁੜ ਉਸਾਰਨ ਦੀ ਪ੍ਰਵਾਨਗੀ ਵਾਲੀ ਗੱਲ ਕਹਿ ਸੁਣਾਈ। ਸਾਰੇ ਧੰਨ ਧੰਨ ਕਰ ਉਠੇ ।

"ਬਾਲਕੇ ਏਹ ਤੇ ਤੁਸਾਂ ਕਰਾਮਾਤ ਵਰਗੀ ਗੱਲ ਕੀਤੀ ਏ ।" ਮਲਕ ਦੇ ਕੋਲ ਬੈਠਾ ਬੰਗਲਾ ਨਾਥ ਜੋਗੀ ਮਲਕ ਦੀ ਕੰਢ ਤੇ ਥਾਪਨਾ ਲਾਂਦਾ ਬੋਲਿਆ।

“ਨਾਨਕ ਫ਼ਕੀਰ ਨਾਲੋਂ ਤੇ ਸਾਡੇ ਮੁਲਕ ਜੀ ਹੀ ਕਰਨੀ ਵਾਲੇ ਹੋਏ ਨਾ, ਆਖ਼ਰ ਕੋਈ ਨ ਕੋਈ ਕਰਾਮਾਤ ਵਿਖਾਈ ਤੇ , ਹੈ ਨਾ ... ... ਉਹਦੇ ਵਾਂਗ ਤੇ ਨਹੀਂ ਆਖ ਛੱਡਿਆਂ 'ਕਰਾਮਾਤ ਕਹਿਰ ਦਾ ਨਾਂਏ ।' ਮਿਸਰ ਨੇ ਮੂੰਹ ਲਮਕਾ ਕੇ ਏਸ ਅੰਦਾਜ਼ ਨਾਲ ਆਖਿਆ ਕਿ ਸਾਰੇ ਹੱਸ ਪਏ।”

“ਹੋਰ ਵਿਚਾਰਾ ਆਂਹਦਾ ਵੀ ਕੀ, ਕੁੱਝ ਆਉਂਦਾ ਹੋਸੁ ਤੇ ਕਰੇ । ਬਸ ਰੱਬ ਨੇ ਉਹਨੂੰ ਸੁਰੀਲੀ ਅਵਾਜ਼ ਦਿਤੀ, ਏ, ਗਾ ਗਾ ਕੇ ਲੋਕਾਂ ਦਾ ਮਨ ਮੋਹੀ ਫਿਰਦਾ ਏ, ਫ਼ਕੀਰ ਫਕੂਰ ਉਹ ਕੋਈ ਨਹੀਂ।" ਸੰਨਿਆਸੀ ਸਾਧ ਨੇ ਉਦਨ ਦਾ ਗੁੱਸਾ ਕਢਿਆ।

“ਪਰ ਉਹਦਾ ਪਾਜ ਕਿਵੇਂ ਖੋਲਿਆ ਜਾਏ । ਮੈਂ ਚਾਹੁਨਾ ਕਿ ਅਸੀਂ ਇਹਨੂੰ ਐਸਾ ਜ਼ਲੀਲ ਕਰਕੇ ਸ਼ਹਿਰੋਂ ਕੱਢੀਏ ਕਿ ਮੁੜ ਕਦੇ ਇਸ ਨਗਰ ਵਿਚ ਵੜਨ ਦਾ ਹੀਆ ਨ ਕਰ ਸਕੇ । ਮਲਕ ਨੇ ਨਜ਼ਰ ਭਰ ਸਾਰਿਆਂ ਵਲ ਤਕਦਿਆਂ ਆਖਿਆ ।

“ਮੈਂ ਆਪਣੀ ਕਰਾਮਾਤ ਨਾਲ ਉਹਦੀ ਸਾਰੀ ਤਾਕਤ ਇੰਝ ਨਿਚੋੜ ਲਵਾਂਗਾ ਜਿਵੇਂ ਨਿੰਬੂ ਨਿਚੜੀ ਦਾ ਏ ।" ਸਭ ਤੋਂ ਪਹਿਲਾ ਬੰਗਲਾ ਨਾਥ ਜੋਗੀ ਬਲਿਆ।

“ਪਰ ਕਹਿੰਦੇ ਨੇ ਉਹਦੇ ਤੇ ਕੋਈ ਜਾਦੂ-ਟੂਣਾ ਅਸਰ ਨਹੀਂ ਕਰਦਾ।

"ਜਿਹਨਾਂ ਸੈਂਕੜੇ ਜੀਵ-ਜੰਤੂਆਂ ਨੂੰ ਉਹ ਨਿਤ ਭੋਜਨ ਰਾਹੀਂ ਖਾ ਜਾਂਦਾ ਏ, ਮੈਂ ਉਹਨਾਂ ਦੀ ਰਖਿਆ ਕਰਾਂਗਾ ਤਾਂ ਜੋ ਉਹ ਜੀਉਂਦੇ ਉਸਦੇ

੧੩੭