ਪੰਨਾ:Hakk paraia.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਝ ਝਾਕਿਆ ਜਿਵੇਂ ਉਹ ਸਾਰੇ ਉਹਦੇ ਤੋਂ ਬਹੁਤ ਨੀਵੇਂ ਹੋਣ ।

"ਠੀਕ ਹੈ, ਹਮ ਉਸੇ ਬੁਲਾ ਲਾਏਂਗੇ । ਵੋਹ ਕਹੀਂ ਆਨੇ ਜਾਨੇ ਸੇ ਹਿਚਕਚਾਤਾ ਤੋਂ ਹੈ ਹੀ ਨਹੀਂ।" ਕਈ ਜਣੇ ਇਕਠੇ ਹੀ ਬੋਲ ਪਏ ।

ਸਹਿਸਾ ਮਲਕ ਨੂੰ ਕੁਝ ਯਾਦ ਆ ਗਿਆ । ਉਹ ਬੜੇ ਉਤਸ਼ਾਹ ਨਾਲ ਬੋਲਿਆ: “ਪਰੋਹਿਤ ਜੀ, ਐਸੇ ਮੌਕੇ ਲਈ ਜ਼ਿਆਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ। ਪਰਸੋਂ ਮੈਂ ਬ੍ਰਹਮਭੋਜ ਕਰ ਰਿਹਾ ਹਾਂ । ਉਸ ਨੂੰ ਵੀ ਸੱਦ ਭੇਜਦੇ ਹਾਂ । ਪਰ ਤੁਸੀਂ ਉਸ ਨੂੰ ਐਸਾ ਜ਼ਲੀਲ ਕਰਨਾ ਕਿ ਉਹ ਫੇਰ ਏਸ ਨਗਰ ਵਿਚ ਰਹਿਣ ਯੋਗਾ ਨਾ ਰਹੇ।" ਮਲਕ ਨੇ ਕਚੀਚੀਆਂ ਵਟਦਿਆਂ ਆਖਿਆ । ਪੁਰਾਣਾ ਸ਼ਾਹੀ ਮਹੱਲ ਉਸ ਨੂੰ ਫੇਰ ਯਾਦ ਆ ਗਿਆ ਸੀ ।

" ਠੀਕ ਹੈ ਤੁਮ ਤਿਆਰੀ ਕਰੋ. ਪਰਸ ਹੀ ਰੰਗ ਦੇਖ ਲੋ । ਯੇਹ ਬਿਪਤਾ ਨਗਰ ਸੇ ਜਿਤਨੀ ਜਲਦੀ, ਟਲ ਸਕੇ, ਉਤਨਾ ਹੀ ਹੱਛਾ ਹੈ । ਕਹਿ ਚਰਨਦਾਸ ਨੇ ਸਾਰਿਆਂ ਦੀ ਸਹਿਮਤੀ ਜਾਣਨ ਲਈ ਉਹਨਾਂ ਵਲ ਤਕਿਆ।

"ਠੀਕ ਏ, ਬਿਲਕੁਲ ਠੀਕ ! ਉਹਨਾਂ ਸਾਰਿਆਂ ਚਰਨ ਦਾਸ ਦੀ ਹਾਂ ਵਿਚ ਹਾਂ ਮਿਲਾ ਦਿਤੀ ਸੀ ।

੧੩੯