ਪੰਨਾ:Hakk paraia.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ ਮਲਕ ਦੀ ਹਵੇਲੀ ਵਿਚ ਬੜੀ ਰੌਣਕ ਸੀ । ਬ੍ਰਹਮ ਭੋਜ ਵਿਚ ਸ਼ਾਮਲ ਹੋਣ ਲਈ ਦੂਰੋਂ ਨੇੜਿਉਂ ਆਏ ਸਾਕ ਸੰਬੰਧੀਆਂ ਨਾਲ ਬਾਰੇ ਕਮਰੇ ਭਰੇ ਹੋਏ ਸਨ ! ਸੱਜ-ਵਿਆਹੀ ਨਾਰ ਵਾਂਗ ਸੱਜੀ ਜਨਕ ਦੇ ਪੈਰ ਭੁੰਇ ਤੇ ਨਹੀਂ ਸਨ ਲਗ ਰਹੇ । ਉਹ ਬੜੀ ਖੁਸ਼ ਸੀ । ਇਸ ਖੁਸ਼ੀ ਨੇ ਉਹਦੇ ਮਨ ਮੋਹਣੇ ਰੂਪ ਨੂੰ ਹੋਰ ਵੀ ਨਿਖਾਰ ਦਿੱਤਾ ਸੀ । ਹਲਕੇ ਗੁਲਾਬੀ ਰੰਗ ਦੀ ਬਨਾਰਸੀ ਸਾੜੀ ਵਿਚ ਲਿਪਟਿਆ ਉਹਦਾ ਸੰਧੂਰੀ ਜਿਸਮ ਕਿਸੇ ਅਣਜਾਣੀ ਖੁਸ਼ੀ ਵਿਚ ਲਰਜ਼ ਰਿਹਾ ਸੀ । ਤੇ ਖੁਸ਼ੀ ਵਿੱਚ ਮੱਤੀ ਜਨਕ ਏਧਰੋਂ ਉਧਰ, ਉਧਰੋਂ ਏਧਰ ਘੁੰਮ ਫਿਰ ਰਹੀ ਸੀ।

ਤੇ ਹਵੇਲੀ ਦੇ ਬਾਹਰ ਸਾਹਮਣੇ ਮੈਦਾਨ ਵਿਚ ਬਣਾਏ ਗਏ ਵਿਸ਼ਾਲ ਪੰਡਾਲ ਦੇ ਮੁੱਖ ਦੁਆਰ ਕੋਲ ਖਲੋਤਾ ਮਲਕ ਹਰ ਔਣ ਵਾਲੇ ਨੂੰ ‘ਜੀ ਆਇਆਂ' ਆਖ ਰਿਹਾ ਸੀ । ਉਸ ਸਿਰ ਤੋਂ ਲੈ ਪੈਰਾਂ ਤਕ ਚਿਟਾ ਲਿਬਾਸ ਪਹਿਨਿਆ ਹੋਇਆ ਸੀ । ਗੱਲ ਵਿਚ ਕੈਂਠਾ ਤੇ ਹਥ ਵਿਚ ਹਾਥੀ-ਦੰਦ ਦੀ ਮਾਲਾ ਸੀ । ਮਾਣ ਤੇ ਖੁਸ਼ੀ ਨਾਲ ਉਹਦਾ ਚਿਹਰਾ ਲਿਸ਼ਕ ਰਿਹਾ ਸੀ । ਪੰਡਾਲ ਦੇ ਵਿਚਕਾਰ ਕਰਕੇ ਬਣੇ ਹਵਨ-ਕੁੰਡ ਦੇ ਦੁਆਲੇ ਬੈਠੇ ਪੂਜਾ ਮੰਤਰ ਉਚਾਰਦੇ ਹੋਏ ਦੁਹੀ ਹੱਥੀਂ ਹਵਨ ਕੁੰਡ ਵਿਚ ਸਾਮਗਰੀ ਸੁਟ ਰਹੇ ਸਨ ! ਬਲ ਰਹੇ ਚੰਦਨ ਤੇ ਸਾਮਗਰੀ ਦੀ ਮਹਿਕ ਨਾਲ ਸਾਰਾ ਵਾਤਾਵਰਨ ਮਹਿਕਿਆ ਹੋਇਆ ਸੀ । ਪੰਡਾਲ ਦੇ ਪਿਛਲੇ ਪਾਸੇ ਲਾਏ ਗਏ ਇਕ ਸ਼ਮਿਆਨੇ ਹੇਠ ਅਨੇਕਾਂ ਪਕਵਾਨ ਬਣ ਰਹੇ ਸਨ । ਮੂੰਹ ਤੇ ਮੁੰਧਾਸੇ ਮਾਰੀ ਕਈ ਬ੍ਰਾਹਮਣ ਭਾਂਤ ਭਾਂਤ ਦੇ ਪਕਵਾਨ ਬਣਾਨ ਵਿਚ ਰੁਝੇ ਹੋਏ ਸਨ।

ਪੂਜਾ ਸਮਾਪਤ ਹੋਈ । ਇੰਦਰ ਦੇਵ ਦੀ ਉਸਤਤੀ ਤੋਂ ਬਾਅਦ ਮਲਕ ਸਾਹਿਬ ਦੀ ਉਸਤਤੀ ਹੋਣ ਲਗ ਪਈ । ਸਾਰੇ ਪਾਸੇ ਮੁਲਕ ਦੀ ਧੰਨ