ਪੰਨਾ:Hakk paraia.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਸੱਚ ਨੂੰ ਸਮਝ ਲੈਣਾ ਈ ਕਾਫ਼ੀ ਹੁੰਦਾ ਏ ਮਲਕ, ਸਾਹਮਣੇ ਵੇਖਕੇ ਜਰ ਨਹੀਂ ਹੁੰਦਾ। ਨਾਨਕ ਨੇ ਉਵੇਂ ਹੀ ਸਹਿਜ ਸੁਭਾ ਆਖਿਆ ।

"ਮੈਂ ਇਹਨਾਂ ਫਰੇਬਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ । ਤੈਨੂੰ ਇਹ ਸਾਬਤ ਕਰਨਾ ਹੀ ਪਵੇਗਾ ਜਾਂ ਤੈਨੂੰ ਮੌਤ ਕਬੂਲਣੀ ਪਵੇਗੀ । ਮੈਂ ਇਸ ਬੇਇਜ਼ਤੀ ਦਾ ਬਦਲਾ ਤੇਰੇ ਤੋਂ ਲੈ ਕੇ ਰਹਾਂਗਾ।

ਨਾਨਕ ਅਡੋਲ ਖੜਾ ਰਿਹਾ ।

ਨਾਨਕ ਨੂੰ ਚੁਪ ਵੇਖ, ਮਲਕ ਨੂੰ ਹਰ ਰੋਹ ਚੜ ਗਿਆ । "ਹਣ ਏਸ ਗੱਲ ਨੂੰ ਸਾਬਤ ਕਰ, ਨਹੀਂ ਮੈਂ ਹੁਣੇ ਤੇਰੇ ਟੋਟੇ ਕਰਵਾ .........।

ਅਜੇ ਮਲਕ ਨੇ ਵਾਕ ਪੂਰਾ ਨਹੀਂ ਸੀ ਕੀਤਾ ਕਿ ਭੀੜ ਦੇ ਵਿਚੋਂ ਅਚਾਨਕ ਚੀਖ ਵਰਗੀ ਅਵਾਜ਼ ਗੂੰਜ ਉਠੀ : "ਤੂੰ ਮਲਕ ਏ, ...ਮੈਂ ਤੇਰਾ ਖ਼ੂਨ ਪੀ ਜਾਵਾਂਗਾ। ਤੂੰ ਮੇਰੇ ਬੱਚੇ ਦਾ ਕਾਤਲ ਏਂ, ਮੈਂ ਤੇਰਾ ਗੱਲਾ ਘੁੱਟ ਦਿਆਂਗਾ ! ਪਾਗਲ ਧੰਨਾ ਇਕ ਮੋਟੇ ਤਾਜ਼ੇ ਪੰਡਤ ਦੇ ਗੱਲ ਨੂੰ ਹਥ ਪਾਈ ਉਚੀ ਉਚੀ ਚੀਖ ਰਿਹਾ ਸੀ । ਤੇ ਕੁੱਝ ਲੋਕ ਉਸ ਤੇ ਕਾਬੂ ਪਾਣ ਦੀ ਨਾਕਾਮ ਕੋਸ਼ਸ਼ ਕਰ ਰਹੇ ਸਨ ।

"ਮਲਕ ਕੰਬ ਗਿਆ; ਇਹ ਕਿਥੋਂ ਆ ਮਰਿਆ ਏ ? ਮੈਂ ਉੱਦਨ ਮਿਸਰ ਨੂੰ ਆਖਿਆ ਵੀ ਸੀ, ਇਹਦਾ ਫ਼ਸਤਾ ਵੱਢ ਦੇ। ਪਰ ਹੁਣ...ਹੁਣ ?' ਤੇ ਮਲਕ ਤ੍ਰੇਲੀਉ ਤ੍ਰਲੀ ਹੋ ਗਿਆ ਪਰ ਆਪਣੀ ਘਬਰਾਹਟ ਲੁਕਾਣ ਲਈ ਉਸ ਨੇ ਆਪਣੀ ਸੱਜੀ ਬਾਂਹ ਨਾਲ ਮੱਥੇ ਤੋਂ ਪਸੀਨਾ ਪੂਝਣ ਦਾ ਬਹਾਨਾ ਕਰ ਮੂੰਹ ਲੁਕਾ ਲਿਆਂ ।

"ਹੁਣ ਮੁੰਹ ਕਿਉਂ ਛੁਪਾਨਾ ਏਂ ਮਲਕ, ਸੱਚ ਤੇਰੇ ਸਾਹਮਣੇ ਆ ਗਿਆ ਏ ਵੇਖ ਲੈ ।" ਨਾਨਕ ਫਕੀਰ ਨੇ ਬੜੀ ਟੁੰਬਵੀਂ ਆਵਾਜ਼ ਵਿਚ ਆਖਿਆਂ ।

ਸੁਣ ਕੇ ਮਲਕ ਭੜਕ ਉਠਿਆ : “ਉਹ ਤੇ ਪਾਗਲ ਏ, ਐਵੇਂ ਜੋ ਮੂੰਹ ਆਉਂਦਾ ਸੁ ਬੱਕੀ ਜਾਂਦਾ ਏ । ਤੂੰ ਸਾਬਤ ਕਰ...ਮੇਰੇ ਭੋਜਨ ਵਿਚ ਖੂਨ ਏ, ਨਹੀਂ ਤੇ ਮੈਂ......"

“ਆਪਣੇ ਦਿਲ ਵਿਚ ਝਾਤੀ ਮਾਰ ਮਲਕ, ਤੈਨੂੰ ਇਕ ਨਹੀਂ ਅਨੇਕਾਂ ਸਬੂਤ ਮਿਲਣਗੇ । ਇਸ ਵਰਗੇ ਸੈਂਕੜੇ ਮਜ਼ਲੂਮਾਂ ਦੀਆਂ ਆਹੀਆਂ ਤੈਨੂੰ ਸੁਣਾਈ ਦੇਣਗੀਆਂ ।"

੧੪੫