ਪੰਨਾ:Hakk paraia.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਇਹ ਗੱਲਾਂ ਨਹੀਂ ਜਾਣਦਾ ਫ਼ਕੀਰ । ਮੈਂ ਸਬੂਤ ਮੰਗਦਾ ਹਾਂ ਜਾਂ ਸਾਬਤ ਕਰ ਕਿ ਮੇਰੇ ਭੋਜਨ ਵਿਚ ਖੂਨ ਏ ਨਹੀਂ ਤੇ...ਨਹੀਂ ਤੇ..."

“ਇਸ ਤੋਂ ਵੱਡਾ ਸਬੂਤ ਹੋਰ ਕੀ ਵੇਖਣ ਚਾਹਨਾ ਏਂ ਮਲਕ ! ਵੇਖ ਉਹ ਪਾਗਲ ਹੋ ਕੇ ਤੇਰ ਸਿਤਮ ਨੂੰ ਨਹੀਂ ਭੁਲਿਆ । ਤੇਰੇ ਭੋਜਨ ਵਿਚ ਇਹਦੇ ਵਰਗੇ ਅਣਗਿਣਤ ਮਜ਼ਲੂਮਾਂ ਦਾ ਖੂਨ ਏ ।"

“ਖ਼ੂਨ ! ਖ਼ਾਨ !! ਧੰਨਾ ਫੇਰ ਚੀਖ ਉਠਿਆ ਸੀ । ਉਹਦੇ ਹੱਥ ਵਿਚ ਪੂੜੇ ਫੜੇ ਹੋਏ ਸਨ ਜੋ ਮੁਲਕ ਦੇ ਬੰਦਿਆਂ ਨੇ ਉਸ ਨੂੰ ਚੁੱਪ ਕਰਾਣ ਲਈ ਦਿਤੇ ਸਨ । ਤੇ ਉਹਨਾਂ ਵਿਚੋਂ ਨੁਚੜ ਰਹੇ ਘਿਉ ਨੂੰ ਬੜੀ ਨੀਝ ਨਾਲ ਵੇਖ ਕੇ ਉਹ "ਖ਼ੂਨ ! ਖ਼ੂਨ!! ਚੀਖ ਰਿਹਾ ਸੀ ।

‘ਇਸ ਹਰਾਮੀ ਦੀ ਜ਼ਬਾਨ ਖਿੱਚ ਲਉ, ਵੇਖਦੇ ਕੀ ਹੋ ? ਗੁੱਸੇ ਨਾਲ ਕੰਬਦਾ ਹੋਇਆ ਮਲਕ ਗਰਜਿਆ।

"ਇਸ ਨੀਚ ਨੇ ਯਹਾਂ ਆ ਕਰ ਇਸ ਅਸਥਾਨ ਕੋ ਭਰਸ਼ਟ ਕੀਆ ਹੈ, “ਯੇ ਦੇਵਤੋਂ ਕਾ ਅਪਮਾਨ ਕਰ ਰਹਾ ਹੈ, ਇਸਕੋ ਇਸਕੇ ਗੁਨਾਹ ਕੀ ਸਜ਼ਾ ਮਿਲ ਹੀ ਚਾਹੀਏ ।" ਪਰੋਹਿਤ ਚਰਨ ਦਾਸ ਨੇ ਹੁੰਗਾਰਾ ਭਰਿਆ ।

"ਹਰ ਮਨੁਖ ਨੂੰ ਉਸ ਦੇ ਗੁਨਾਹਾਂ ਦੀਸਜ਼ਾ ਭੁਗਤ ਨੀ ਹੀ ਪੈਂਦੀ ਏ। ਨਾਨਕ ਨੇ ਮੁਸਕਰਾ ਕੇ ਸਭ ਵਲ ਵੇਖਦਿਆਂ ਆਖਿਆ।"

“ਤੂੰ ਕਹਿਣਾ ਕੀ ਚਾਹੁੰਨਾ ਏਂ ਫਕੀਰ ?" ਮੈਂ ਤੈਥੋਂ ਸਬੂਤ ਮੰਗ ਰਿਹਾ ਹਾਂ ।

ਖ਼ੂਨ ....ਖ਼ੂਨ....ਖ਼ੂਨ ।" ਧੰਨਾ ਫੇਰ ਚੀਖਣ ਲਗ ਪਿਆ ਸੀ। ਮੂੰਹ ਵਿਚ ਪਾਈ ਗਰ੍ਹਾਹੀ ਵੀ ਉਸ ਥੁਕ ਦਿਤੀ ਸੀ।

“ਮਲਕ ਤੜਪ ਉਠਿਆ । ਉਹਦਾ ਜਿਸਮ ਕੰਬਣ ਲਗ ਪਿਆ : ਗੁੱਸੇ ਨਾਲ ਕੰਬਦੀ ਅਵਾਜ਼ ਵਿਚ ਉਹ ਬੋਲਿਆ : “ਏਸ ਬਦਜ਼ਾਤ ਦਾ ਗੱਲਾ ਘੁੱਟ ਦਿਉ, ਵੇਖਦੇ ਕੀ ਹੋ ? ਇਹ ਅਜੇ ਵੀ ਬਕਵਾਸ ਕਰ ਰਿਹਾ ਏ।"

"ਮਲਕ ਦੇ ਹੁਕਮ ਦੀ ਪਾਲਣਾ ਲਈ ਕਈ ਹਥ ਧੰਨੇ ਦੇ ਗੱਲ ਵੱਲ ਵਧੇ ।......"

ਨਾਨਕ ਫ਼ਕੀਰ ਜੋ ਅਡੋਲ ਖਲੋਤਾ ਇਹ ਸਭ ਕੁੱਝ ਵੇਖ ਰਿਹਾ ਸੀ, ਗਰਜ ਵਰਗੀ ਅਵਾਜ਼ ਵਿਚ ਬੋਲ ਉਠਿਆ :

੧੪੬