ਪੰਨਾ:Hakk paraia.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਪਾਸਾ ਪਰਤਣਾ ਚਾਹਿਆ, ਪਰ ਗਿੱਲੀ ਮਿੱਟੀ ਵਿਚ ਉਸ ਦੀਆਂ ਅਰਕਾਂ ਏਸ ਤਰ੍ਹਾਂ ਫਸ ਗਈਆਂ ਸਨ ਕਿ ਉਸ ਤੋਂ ਹਿਲ ਨਹੀਂ ਹੋਇਆ । ਇਸ ਮਾੜੀ ਮੋਟੀ ਹਿਲਜੁਲ ਨਾਲ ਉਸ ਦੇ ਜਿਸਮ ਵਿਚ ਕੁਝ ਗਰਮੀ ਆਈ । ਉਸਨੇ ਲੇਟੇ ਲੇਟੇ ਆਪਣੀਆਂ ਲੱਤਾਂ ਬਾਹਵਾਂ ਨੂੰ ਹਿਲਾਣ ਦਾ ਯਤਨ ਕੀਤਾ । ਜਿਉਂ ਹੀ ਉਸਦੇ ਅੰਗਾਂ ਵਿਚ ਕੁੱਝ ਹਰਕਤ ਆਈ ਇਕ ਚੀਸ ਉਸਦੇ ਮੂੰਹ 'ਚੋਂ ਆਪ ਮੁਹਾਰੇ ਨਿਕਲ ਗਈ ਉਸਦਾ ਰੋਮ ਰੋਮ ਦੁਖਣ ਲਗ ਪਿਆ ਸੀ । ਸਰੀਰ ਵਿਚ ਗਰਮੀ ਔਣ ਕਾਰਨ ਉਹਦੀ ਚੇਤਨਤਾ ਜਾਗ ਪਈ । ਗਿੱਲੀ ਧਰਤ ਤੋਂ ਚੜ੍ਹਦੀ ਸਿੱਲ ਤੇ ਠੰਢ ਨੂੰ ਮਹਿਸੂਸ ਕਰਦਿਆ ਉਸ ਫੇਰ ਪਾਸਾ ਪਰਤਣਾ ਚਹਿਆ ਪਰ ਉਸ ਤੋਂ ਹਿਲ ਨਹੀਂ ਹੋਇਆ।

ਕੁੜ...ਕੜ...ਕੜ ਕਰਦੀ ਬਿਜਲੀ ਫ਼ੇਰ ਚਮਕ ਉਠੀ। ਬਿਜਲੀ ਦੀ ਗਵਾਚਦੀ ਰੋਸ਼ਨੀ ਵਿਚ ਧੰਨੇ ਨੇ ਵੇਖਿਆ, ਉਸਦੇ ਨੇੜੇ ਕੋਈ ਛੰਨ ਛੱਪਰ ਨਹੀਂ ਤੇ ਜਿਥੇ ਉਹ ਪਿਆ ਹੈ ਹੇਠਾਂ ਨਰਮ ਤੇ ਗਿੱਲੀ ਧਰਤ ਸੀ । ਹੈ...ਮੈਂ ਕਿਥੇ ਆ ? ਹੈਰਾਨ ਹੋਇਆ ਉਹ ਸੋਚਣ ਲਗ ਪਿਆ ।

ਤੇ ਫੇਰ ਹੌਲੀ ਹੌਲੀ ਉਸਨੂੰ ਸਭ ਕੁੱਝ ਯਾਦ ਔਣ ਲਗਾ। ਬੀਤੇ ਕਲ ਦੀਆਂ ਸਾਰੀਆਂ ਘਟਨਾਵਾਂ ਉਸਦੀਆਂ ਅੱਖਾਂ ਸਾਹਵੇਂ ਤਸਵੀਰਾਂ ਵਾਂਗ ਘੁੰਮਣ ਲਗੀਆਂ ।

ਕਲ ਦੁਪਹਿਰੇ ਉਹਦੇ ਪਿੰਡੋ ਨਾਈ ਇਕ ਅਜਿਹੀ ਖਬਰ ਲੈਕੇ ਆਇਆ ਸੀ ਕਿ ਸੁਣਦਿਆਂ ਹੀ ਉਹ ਦੀ ਖਾਨਿਓ ਗਈ ਉਹ ਸਿਰ ਤੋਂ ਲੈ ਪੈਰਾਂ ਤਕ ਕੰਬ ਗਿਆ ਉਹਦੀ ਜਿੰਦਗੀ ਦਾ ਇਕੋ ਇਕ ਸਹਾਰਾ ਤੇ ਉਹਦੀ ਮੋਈ ਪਤਨੀ ਦੀ ਅੰਤਮ ਨਿਸ਼ਾਨੀ ਉਹਦਾ ਇਕਲੌਤਾ ਪੁਤਰ ਸਖਤ ਬੀਮਾਰ ਸੀ। ਬੱਚਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਪਿਆ ਸੀ, ਧੰਨੇ ਨੂੰ ਇਕ ਦੋ ਵਾਰ ਅਗੇ ਵੀ ਸੁਨੇਹੇ ਆਏ ਸਨ ਪੰਰਤੂ ਉਹ ਜਾ ਨਹੀਂ ਸੀ ਸਕਿਆ । ਦੋ ਤਿੰਨ ਵਾਰ ਉਸ ਲੰਬੜ ਤੋਂ ਛੁੱਟੀ ਮੰਗੀ ਸੀ ਪਰ ਹਰ ਵਾਰ ਹੀ ਉਸਨੂੰ ਉਲਟਾ ਜਿਹਾ ਜਵਾਬ ਮਿਲਿਆ ਸੀ, “ਬੀਮਾਰ ਮੁੰਡਾ ਏ ਤੇ ਛੁੱਟੀ ਤੈਨੂੰ ਚਾਹੀਦੀ ਏ, ਤੂੰ ਕੀ ਕਰੇਗਾ ਜਾ ਕੇ, ਕੰਮ ਕਰ ਅਰਾਮ ਨਾਲ । ਤੇ 'ਬੇਵਸ' ਧੰਨਾ ਚੁਪ ਕਰ ਰਿਹਾ ਸੀ ਪਰ ਅੱਜ ਜਦੋਂ ਪਿੰਡਾਂ ਨਾਈ ਆਇਆ ਤਾਂ ਉਸਨੂੰ ਸੁਝ ਗਈ ਸੀ ਕਿ ਹੁਣ ਖ਼ੈਰ ਨਹੀਂ। ਪਰ ਨਾਈ ਬੜਾ ਸਿਆਣਾ

੧੬