ਪੰਨਾ:Hakk paraia.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ । ਉਸਨੇ ਧੰਨੇ ਨੂੰ ਡੋਲਣ ਨਹੀਂ ਦਿਤਾ । ਵਾਰ ਵਾਰ ਇਹੀ ਕਹਿੰਦਾ ਰਿਹਾ "ਡਰ ਵਾਲੀ ਕੋਈ ਗੱਲ ਨਹੀਂ, ਘਾਬਰ ਨਾ, ਵੈਦ ਹਕੀਮ ਆਖਦੇ ਨੇ ਬਚੇ ਨੂੰ ਉਦਰੇਵੇ ਦਾ ਬੁਖਾਰ ਏ, ਪਿਉ ਨੂੰ ਮਿਲੇਗਾ ਤਾਂ ਠੀਕ ਹੋ ਜਾਏਗਾ।" ਤੂੰ ਇਕ ਦਿਨ ਲਈ ਚਲਿਆ ਚਲ ਪ੍ਰਮਾਤਮਾ ਭਲੀ ਕਰੇਗਾ।" ਪੰਰਤੂ ਧੰਨੇ ਦਾ ਮਨ ਕੰਬ ਰਿਹਾ ਸੀ । ਉਸ ਕਈ ਵੇਰ ਨਾਈ ਨੂੰ ਮੋਢੇ ਤੋਂ ਫੜਕੇ ਪੁਛਿਆ ਚਾਚਾ ਸਚੋ ਸਚ ਦਸ, ਮੁੰਡੇ ਦੀ ਹਾਲਤ ਬਹੁਤੀ ਖ਼ਰਾਬ ਤੇ ਨਹੀਂ, ਠੀਕ ਤੇ ਹੈ ?"

"ਠੀਕ ਏ ਪੁਤਰਾਂ, ਤੈਨੂੰ ਮਿਲ ਲਵੇਗਾ ਤਾਂ ਹੋਰ ਵੀ ਠੀਕ ਹੋ ਜਾਏਗਾ । “ਪਰ ਤੂੰ ਚਲ ਚਬਦੇ।"

ਧੰਨਾ ਸਭ ਕੁੱਝ ਸਮਝ ਗਿਆ ਸੀ, ਫੇਰ ਉਸਨੇ ਕੁੱਝ ਨਹੀਂ ਪੁੱਛਿਆ। ਭੱਜਾ ਭੱਜਾ ਉਹ ਲੰਬੜ ਵਲ ਚਲਾ ਗਿਆ | ਜਾਂਦਿਆਂ ਹੀ ਉਹਦੇ ਪੈਰਾਂ ਤੇ ਡਿੱਗ ਦੋ ਦਿਨ ਦੀ ਛੁੱਟੀ ਮੰਗੀ । ਉਸ ਵੇਲੇ ਲੰਬੜ ਆਪਣੇ ਕਿਸੇ ਵਾਕਫ਼ ਨਾਲ ਗੱਲੀ ਰੁੱਝਿਆ ਹੋਇਆ ਸੀ । ਪੈਰਾਂ ਤੇ ਪਏ ਧੰਨੇ ਦੀ ਅਵਾਜ਼ ਨੂੰ ਅਣਸੁਣੀ ਕਰ ਉਹ ਉਵੇਂ ਹੀ ਗੱਲਾਂ ਵਿਚ ਲੱਗਾ ਰਿਹਾ । ਕੁੱਝ ਦੇਰ ਬਾਅਦ ਧੰਨੇ ਨੇ ਉਸਦੇ ਪੈਰ ਦਬਾਦਿਆਂ ਫੇਰ ਆਖਿਆ : "ਲੰਬੜ ਜੀ,......

“ਕੀ ਗੱਲ ਏ ਉਏ ਲੰਬੜ ਕੜਕ ਕੇ ਬੋਲਿਆ।

"ਜੀ ਮੇਰਾ ਮੁੰਡਾ ਬੜਾ ਬੀਮਾਰ ਏ, ਛਟੀ ਚਾਹੀਦੀ ਏ। ਧੰਨੇ ਨੇ ਹੋਰ ਜ਼ੋਰ ਨਾਲ ਪੈਰ ਦਬਾਂਦਿਆਂ ਆਖਿਆ ।

“ਮੁੰਡਾ ਬੀਮਾਰ ਏ ਤੂੰ ਤੇ ਨਹੀਂ, ਜਾਹ ਬੰਦਿਆ ਵਾਕਰ ਕੰਮ ਕਰ ਜਾ ਕੇ ਕੋਈ ਛੁਟੀ ਛੁਟੀ ਨਹੀਂ ਮਿਲਣੀ । ਤੂੰ ਚੰਗਾ ਬਹਾਨਾ ਲੱਭਿਆ, ਹਰ ਚੌਥੇ ਦਿਨ ਆ ਜਾਂਦਾ, ਜੀ ਮੇਰਾ ਮੁੰਡਾ ਬੀਮਾਰ ਏ, ਹੂੰ । ਲੰਬੜ ਸ਼ੂਕਿਆ ਤੇ ਫੇਰ ਜ਼ੋਰ ਨਾਲ ਥੁੱਕ ਪਹਿਲੇ ਵਾਂਗ ਹੀ ਗੱਲੀ ਜੁਟ ਪਿਆ ।

ਧੰਨਾ ਲੰਬੜ ਦੇ ਸੁਭਾ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਹਨੂੰ ਪਤਾ ਸੀ ਜੇ ਇਕ ਵਾਰ ਇਹਦੇ ਮੂੰਹੋਂ ਨਾਂਹ ਨਿਕਲ ਗਈ ਤੇ ਹਾਂ ਹੋਣੀ ਨਹੀਂ। ਇਸ ਲਈ ਉਸਨੇ ਕੋਈ ਜਵਾਬ ਨਹੀਂ ਦਿਤਾ । ਮਰੇ ਜਿਹੇ ਦਿਲ ਨਾਲ ਲੱਤਾਂ ਘਰੀਕਦਾ ਆਪਣੀ ਕੋਠੜੀ ਵਲ ਮੁੜ ਆਇਆ ।

“ਚਲੀਏ ,ਪੁਤਰਾਂ ? ਉਸਨੂੰ ਵਾਪਸ ਆਇਆ ਵੇਖ ਨਾਈ ਬੋਲਿਆ।

੧੭