ਪੰਨਾ:Hakk paraia.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਜੀ ਮੈਂ ਮਲਕ ਜੀ ਨੂੰ ਮਿਲਣਾ ਏ ?

'ਉਹ ਇਸ ਵੇਲੇ ਨਹੀਂ ਮਿਲ ਸਕਦੇ, ਕੀ ਕੰਮ ਈ ? ਮਿਸਰ ਨੇ ਉਸਨੂੰ ਸਿਰ ਤੋਂ ਲੈ ਪੈਰਾਂ ਤਕ ਵੇਖਦਿਆਂ ਪੁੱਛਿਆ "ਲੜਿਆ ਏ ਕਿਸੇ ਨਾਲ ? ਕਿਸ ਦੀ ਸ਼ਕਾਇਤ ਕਰਨੀ ਆ ?"

ਜੀ ਸ਼ਕੈਤ ਸ਼ਕੂਤ ਨਹੀਂ। ਮੈਂ ਤੇ ਇਕ ਅਰਜ਼ ਕਰਨੀ ਏ ।" ਉਸ ਅਧੀਨਗੀ ਨਾਲ ਆਖਿਆ ।

"ਅਰਜ਼ ਸ਼ਬਦ ਅਜ ਮਿਸਰ ਦੇ ਮੂੰਹ ਵਿਚ ਸੀ ਕਿ ਉਸ ਨੇ ਇਕ ਪੌਲੀ ਕੱਢ ਮਿਸਰ ਦੀ ਤਲੀ ਤੇ ਰਖਦਿਆਂ ਆਖਿਆ :" ਮੈਂ ਗਰੀਬ ਤੇ ਅਹਿਸਾਨ ਕਰੋ ਮਿਸਰ ਜੀ, ਮੈਨੂੰ ਮਲਕ ਜੀ ਨੂੰ ਮਿਲਾ ਦਿਉ ।

ਮਿਸਰ ਰਾਜ਼ੀ ਹੋ ਗਿਆ । “ਮੈਂ ਮਲਕ ਜੀ ਤੋਂ ਆਗਿਆ ਲੈ ਆਵਾਂ ਤੂੰ ਇਥੇ ਖਲੋ । ਕਹਿੰਦਾ ਉਹ ਅੰਦਰ ਚਲਾ ਗਿਆ।

"ਜਦੋਂ ਮਿਸਰ ਅੰਦਰੋਂ ਪਰਤਕੇ ਆਇਆ ਉਸਦੇ ਚਿਹਰੇ ਤੇ ਜਿੱਤ ਦੀ ਖੁਸ਼ੀ ਸੀ। “ਚਲ ਭਈ ਜ਼ਰਾ ਜਲਦੀ ਕਰ' ਉਸਨੇ ਉਹਦੇ ਕੋਲ ਆ ਕੇ ਆਖਿਆ ਤੇ ਫੇਰ ਉਸਨੂੰ ਉਡੀਕੇ ਬਗ਼ੈਰ ਮੂੰਹ ਮੋੜਕੇ ਅੰਦਰ ਵਲ ਤੁਰ ਪਿਆ। ਉਹ ਵੀ ਲੱਤਾਂ ਧਰੀਕਦਾ ਉਸ ਦੇ ਪਿਛੇ ਹੋ ਤੁਰਿਆ |

ਦੀਵਾਨਖ਼ਾਨੇ ਦੇ ਦਰਵਾਜ਼ੇ ਕੋਲ ਧੰਨੇ ਨੂੰ ਰੁਕਣ ਲਈ ਆਖ ਮਿਸਰ ਨੇ ਅੱਗੇ ਜਾ ਕੇ ਮਲਕ ਨੂੰ ਕੁੱਝ ਆਖਿਆ । ਉਹ ਉਸ ਨੇ ਸੁਣਿਆ ਨਹੀਂ ਸੀ । ਪਰ ਮਿਸਰ ਦੇ ਪਿਛੇ ਦਲਹੀਜ਼ਾਂ ਵਿਚ ਖੜੇ ਉਸ ਨੂੰ ਜਿਸ ਕੈਰੀ ਨਜ਼ਰ ਨਾਲ ਮਲਕ ਨੇ ਤਕਿਆ ਸੀ ਯਾਦ ਕਰਕੇ ਉਹਦਾ ਸਰੀਰ ਹੁਣ ਵੀ ਕੰਬਣ ਲਗ ਪਿਆ ਸੀ ।

ਮਲਕ ਦੇ ਸਾਹਵੇਂ ਉਸ ਤੋਂ ਖਲੋ ਨਹੀਂ ਸੀ ਹੁੰਦਾ । ਉਹ ਬੜੀ ਹਿੰਮਤ ਕਰਕੇ ਆਪਣਾ ਦੁਖ ਰੋਇਆ । ਉਸਦੇ ਬੋਲ ਕੰਬ ਰਹੇ ਸਨ । ਤੇ ਉਸ ਤੋਂ ਬਾਅਦ ਜੋ ਗੱਲਬਾਤ ਉਹਦੇ ਤੇ ਮੁਲਕ ਦੇ ਦਰਮਿਆਨ ਹੋਈ ਉਸ ਨੂੰ ਚੰਗੀ ਯਾਦ ਨਹੀਂ ਸੀ ਪਰ ਉਸਨੂੰ ਇਹ ਯਾਦ ਆ ਰਿਹਾ ਸੀ ਕਿ ਉਸ ਮੁਲਕ ਨੂੰ ‘ਕੁੱਝ ਅਜਿਹਾ’ ਆਖਿਆ ਸੀ ਕਿ ਸੁਣਕੇ ਉਹ ਅੱਗ ਬਗੋਲਾ ਹੋ ਗਿਆ ਸੀ ਤੇ ਬੜੀ ਗਰਜ਼ਵੀਂ ਆਵਾਜ਼ ਵਿਚ ਚੀਕਿਆ ਸੀ “ਲੈ ਜਾਉ ਇਸਨੂੰ ਤੇ ਉਨੀ ਦੇਰ ਕੋਰੜੇ ਮਾਰੋ ਜਿਤਨੀ ਦੇਰ ਇਹਦਾ ਦਿਮਾਗ ਟਿਕਾਣੇ.."

੧੯