ਪੰਨਾ:Hakk paraia.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਾਮੀ, ਕਿਵੇਂ ਮੂੰਹ ਪਾੜਕੇ ਆਖਦਾ ਸੀ ‘‘ਭੱਠ ਵਿਚ ਪਵੇ ........ ਗੁੱਸੇ ਨਾਲ ਉਹਦਾ ਸਰੀਰ ਕੰਬਣ ਲਗ ਪਿਆ। ਜੇ ਮੇਰਾ ਵੱਸ ਚਲਦਾ ਤਾਂ ਮੈਂ ਉਹਦਾ ਗੱਲ ਘੱਟ ਦੇਣਾ ਸੀ ।......ਫੇਰ ਉਹਨੂੰ ਪਤਾ ਲਗ ਜਾਂਦਾ ਕਿ ਕਿਵੇਂ ਕਿਸੇ ਦੀਆਂ ਆਂਦਰਾਂ ਨੂੰ ਹਥ ਪਾਈਦਾ ਹੈ। ਮੁੰਡੇ ਦਾ ਖਿਆਲ ਆਉਂਦਿਆਂ ਹੀ ਉਹ ਬੇਚੈਨ ਹੋ ਉਠਿਆ। ਪਤਾ ਨਹੀਂ ਕਿਸ ਹਾਲਤ ਵਿਚ ਹੋਵੇ ਵਿਚਾਰਾ ? ਮੈਨੂੰ ਛੇਤੀ ਤੋਂ ਛੇਤੀ ਪਿੰਡ ਪਹੁੰਚਣਾ ਚਾਹੀਦਾ ਏ । ਪਰ ਮੈਂ ਉਥੇ ਪਹੁੰਚਕੇ ਕੀ ਸੰਵਾਰ ਲੈਣਾ ਏ । ਕੋਈ ਹਕੀਮ ਵੈਦ ਤੇ ਮੈਂ ਲੈ ਨਹੀਂ ਚਲਿਆ । ਉਹਦਾ ਮਨ ਫੇਰ ਮਲਕ ਵਿਰੁਧ ਨਫ਼ਰਤ ਨਾਲ ਭਰ ਆਇਆ : ਕੀ ਸੀ ਪੰਜ ਸੱਤ ਰੁਪੈ ਦੇ ਦੇਂਦਾ ਤਾਂ ? ਮੈਂ ਵੀ ਹੱਥਾਂ ਦੀਆਂ ਘੱਤ ਲੈਂਦਾ। ਉਂਝ ਵਡਾ , ਧਰਮਪਤਰ ਬਣੀ ਫਿਰਦਾ ਏ । ਹਰ ਦੂਜੇ ਦਿਨ ਭੰਡਾਰਾ ਕਰਦਾ ਏ, ਕਿਸੇ ਸਾਧ ਸੰਤ ਨੂੰ ਖਾਲੀ ਨਹੀਂ ਮੋੜਦਾ......ਪਰ ਗਰੀਬਾਂ ਦੀ ਰੱਤ ਨਿੱਬੂ ਵਾਂਗ ਨਿਚੋੜ ਨਿਚੋੜ ਪੈਂਦਾ ਏ । ਪਾਪੀ ਨ ਹੋਵੇ ਤੇ । ਉਹ ਗੁੱਸੇ ਵਿਚ ਆਪ ਤੋਂ ਬਾਹਰਾ ਹੋ ਰਿਹਾ ਸੀ ।

ਸਰੀਰ ਵਿਚ ਜਿਉਂ ਜਿਉਂ ਗਰਮੀ ਆਉਂਦੀ ਜਾਂਦੀ ਸੀ ਪੀੜ ਦਾ ਅਹਿਸਾਸ ਵੀ ਵਧਦਾ ਜਾ ਰਿਹਾ ਸੀ । ਉਹਦੀ ਨਾੜ ਨਾੜ ਵਿਚ ਤਰਾਂਟਾਂ ਪੈ ਰਹੀਆਂ ਸਨ, ਰੋਮ ਰੋਮ ਬਲ ਰਿਹਾ ਸੀ, ਸਾਰਾ ਸਰੀਰ ਫੋੜੇ ਵਾਂਗਰ ਦੁਖ ਰਿਹਾ ਸੀ, ਪਿਆਸ ਨਾਲ ਉਹਦਾ ਸੰਘ ਫੇਰ ਸੁਕਣ ਲਗ ਪਿਆ । ਸੁੱਕੇ ਬੁਲ੍ਹਾਂ ਤੇ ਜੀਭ ਫੇਰਦਿਆਂ ਉਸ ਉਠਣ ਦਾ ਯਤਨ ਕੀਤਾ ਪਰ ਇਸ ਵਾਰ ਵੀ ਉਹ ਆਪਣੇ ਯਤਨ ਵਿਚ ਸਫਲ ਨਹੀਂ ਹੋਇਆਂ ।

ਦੂਰ ਕਿਤੇ ਮਸੀਤ ਵਿਚ ਮੁਲਾਂ ਬਾਂਗ ਦੇ ਰਿਹਾ ਸੀ । ਉਹਦੀ ਮਧੁਰ ਤੇ ਰਸੀਲੀ ਅਵਾਜ਼ ਇਸ ਅਡੋਲ ਤੇ ਸ਼ਾਂਤ ਵਾਤਾਵਰਨ ਵਿਚ ਗੂੰਜ ਉਠੀ । ਤਾਂ ਤੇ ਮੈਂ ਨਗਰ ਦੇ ਕਿਤੇ ਨੇੜੇ ਈ ਪਿਆ ਹਾਂ । ਸੋਚ, ਧੰਨੇ ਦੇ ਮਨ ਨੂੰ ਕੁੱਝ ਧਰਵਾਸ ਆਇਆ ।

ਬਦਲ ਦੇ ਬੁੱਕਲ 'ਚ ਉਛਲ ਉਛਲ ਪੈਂਦੀ ਬਿਜਲੀ ਆਖ਼ਰ ਧਰਤੀ ਤੇ ਢਹਿ ਪਈ । ਕੜ ਕੜ-ਕੜ ਦੀ ਭਿੰਅਕਰ ਅਵਾਜ਼ ਨਾਲ ਸਾਰਾ ਆਲਮ ਥਰਥਰਾ ਉਠਿਆ । ਧੰਨਾ ਤ੍ਰਬਕ ਦੇ ਉਠ ਬੈਠਾ ਪਰ ਦੂਜੇ ਹੀ ਪਲ ਉਹ ਇਕ ਪਾਸੇ ਡਿੱਗ ਪਿਆ। ਉਸ ਵਿਚ ਬੈਠਣ ਦੀ ਸੱਤਿਆ

੨੨