ਪੰਨਾ:Hakk paraia.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੂਹ ਲੀਆ ਹੈ ।' ਇਹ ਅਵਾਜ਼ ਸੁਣ ਉਹ ਇਕਦਮ ਪਿਛੇ ਹੱਟ ਗਿਆ । ਪਰ ਜ਼ਮੀਨ ਤੇ ਨਿਕਲ ਪਏ ਧੰਨੇ ਵਲ ਉਹ ਇੰਝ ਘੂਰ ਘੂਰ ਵੇਖਦਾ ਰਿਹਾ, ਜਿਵੇਂ ਉਸ ਨੂੰ ਖਾ ਜਾਣਾ ਹੁੰਦਾ ਸੁ ।

“ਪਾਣੀ, ਪਾਣੀ ਧੰਨੇ ਨੇ ਇਕ ਦੋ ਵਾਰ ਫਿਰ ਪੁਕਾਰਿਆ ।

“ਠਹਿਰ , ਤੁਮ੍ਹੇਂ ਅਬੀ ਪਾਨੀ ਪਿਲਾਤਾ ਹੂੰ । ਕਹਿ, ਇਕ ਹੋਰ ਜਣਾ ਹੱਥ ਵਿਚ ਸੋਟਾ ਫੜੀ ਧੰਨੇ ਵਲ ਲਪਕਿਆ | ਮਾਰ ਦੇ ਡਰ ਨਾਲ ਧੰਨਾ ਕੰਬਣ ਲਗ ਪਿਆ, ਪਰ ਉਹ ਆਪਣੀ ਥਾਂ ਤੋਂ ਨਹੀਂ ਹਿਲਿਆ । ਸਗੋਂ ਜ਼ੋਰ ਜ਼ੋਰ ਦੀ ਚੀਕਣ ਲਗ ਪਿਆ । “ਮੈਨੂੰ ਪਾਣੀ ਦਿਓ, ਨਹੀਂ ਤੇ ਮੈਂ ਇਥੇ ਹੀ ਮਰ ਜਾਵਾਂਗਾ।”

ਪੁਜਾਰੀਆਂ ਨੇ ਆਪਸ ਵਿਚ ਕੁਝ ਘੁਸਰ-ਮੁਸਰ ਕੀਤੀ ਤੇ ਫੇਰ ਉਹਨਾਂ 'ਚੋਂ ਸਭ ਤੋਂ ਬਜ਼ੁਰਗ ਬੰਦਾ ਜਿਵੇਂ ਫ਼ੈਸਲਾ ਸੁਣਾਂਦਿਆਂ ਬੋਲਿਆ, “ਅਰੇ ਭਈ ਘੂੰਟ ਪਾਣੀ ਪਿਲਾ ਕਰ ਇਸੇ ਯਹਾਂ ਸੇ ਦਫ਼ਾ ਕਰੋ । ਅਗਰ ਕਿਸੀ ਨੇ ਇਸੇ ਯਹਾਂ ਪੜੇ ਦੇਖ ਲੀਆ ਤੋਂ ਯਹ ਧਰਮ-ਸਥਾਨ ਹੀ ਭ੍ਰਸਟ ਹੋ ਜਾਏਗਾ | ਅਬੀ ਤੋਂ ਕਿਸੀ ਨੇ ਇਸੇ ਦੇਖਾ ਨਹੀਂ।" ਤੇ ਉਹਨਾਂ ਨੱਕ ਮੂੰਹ ਵੱਟਦਿਆਂ ਪਾਣੀ ਦਾ ਇਕ ਲੋਟਾ ਉਹਦੇ ਕੋਲ ਰਖ ਦਿਤਾ।

ਧੰਨਾ ਇਕੋ ਡੀਕੇ ਹੀ ਸਾਰਾ ਪਾਣੀ ਪੀ ਗਿਆ । ਪਾਣੀ ਪੀ ਕੇ ਉਹਦੀ ਜਾਨ ਵਿਚ ਜਾਨ ਆਈ । ਉਸ ਪੁਜਾਰੀਆਂ ਦਾ ਧੰਨਵਾਦ ਕੀਤਾ ਤੇ ਮੰਦਰ 'ਚੋਂ ਬਾਹਰ ਨਿਕਲ ਤੁਰਿਆ, "ਅਰੇ ਨੀਚ ਅੰਬ ਯਹ ਲੋਟਾ ਭੀ ਲੇਤਾ ਜਾ। ਪਿਛੋਂ ਆਵਾਜ਼ ਆਈ ਪਰ ਧੰਨੇ ਨੇ ਪਰਤ ਕੇ ਨਹੀਂ ਵੇਖਿਆ ।

੨੫