ਪੰਨਾ:Hakk paraia.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਲੂ ਨੇ ਬੰਦ ਅੱਖਾਂ ਖੋਲ੍ਹ ਧੰਨੇ ਵਲ ਤਕਿਆ ਤੇ ਫੇਰ ਅੱਖਾਂ ਮੀਟ ਮੂੰਹ ਦੂਜੇ ਪਾਸੇ ਫਰ ਲਿਆ ।

ਧੰਨੇ ਦਾ ਕਾਲਜਾ ਸਲਿਆ ਗਿਆ। ਉਹਦੀ ਬੇਵਸੀ ਸੂਲਾਂ ਬਣ ਬਣ ਉਹਦੇ ਕਾਲਜੇ ਰੜਕ ਰਹੀ ਸੀ ! ਉਹਦਾ ਦਿਲ ਕਰਦਾ ਸੀ ਕਿ ਉਹ ਅਗੇ ਹੋ ਬੱਚੇ ਨੂੰ ਚੁਕ ਛਾਤੀ ਨਾਲ ਲਾ ਲਵੇ । ਪਰ ਬੱਚੇ ਦੇ ਨੇੜੇ ਜਾਣ ਦੀ ਹਿੰਮਤ ਉਹਦੇ ਵਿਚ ਨਹੀਂ ਸੀ ! ਸ਼ਰਮਿੰਦਗੀ ਨਾਲ ਉਹਦਾ ਸਿਰ ਝੁਕਦਾ ਜਾ ਰਿਹਾ ਸੀ । ਨਿਮੋਝੂਣਾ ਤੇ ਲਾਚਾਰ ਖੜਾ ਉਹ ਸੋਚ ਰਿਹਾ ਸੀ ਮੇਰੇ ਜਿਹਾ ਅਭਾਗਾ ਬਾਪ ਦੁਨੀਆਂ ਤੇ ਕਿਹੜਾ ਹੋਣਾ ਏ ! ਜੇ ਮੈਂ ਇਹੋ ਕੁੱਝ ਹੀ ਵੇਖਣਾ ਸੀ ਤਾਂ ਰਾਤੀਂ ਹੀ ਮਰ ਜਾਂਦਾ ਤਾਂ ਚੰਗਾ ਸੀ । ਇਹੋ ਜਿਹੀ ਜ਼ਿੰਦਗੀ ਬਾਝੋਂ ਕੀ ਥੁੜਿਆ ਪਿਆ ਸੀ ?

ਹਾਏ ਹਾ...ਏ...ਹਾ . ਏ । ਮੁੰਡਾ ਪੀੜ ਨਾਲ ਮੱਛੀ ਵਾਂਗ ਤੜਪ ਰਿਹਾ ਸੀ । ਉਸ ਤੋਂ ਜਰ ਨਾ ਹੋਇਆ। ਉਸ ਅਗੇ ਹੋ ਮੁੰਡੇ ਨੂੰ ਗੋਦ ਵਿਚ ਲੈ ਲਿਆ । “ਕਾਲੇ, ਵੇਖ ਪੁਤਰ ਮੈਂ......"ਬੜੀ ਹਿੰਮਤ ਕਰਕੇ ਉਹ ਏਨਾ ਹੀ ਆਖ ਸਕਿਆ ।

ਮੁੰਡੇ ਨੇ ਅੱਖਾਂ ਖੋਲ੍ਹ ਉਸਨੂੰ ਇੰਝ ਤਕਿਆ ਜਿਵੇਂ ਉਸਨੂੰ ਪਛਾਣਨ ਦਾ ਯਤਨ ਕਰ ਰਿਹਾ ਹੋਵੇ ਤੇ ਫੇਰ ਸਹਿਸਾ ਉਹਦੀਆਂ ਅੱਖਾਂ ਬੰਦ ਹੋ ਗਈਆਂ । ਸਿਰ ਇਕ ਪਾਸੇ ਲੁੜਕ ਗਿਆ ।

ਘਰ ਵਿਚ ਕੁਰਲਾਹਟ ਮਚ ਗਈ । ਕਿੰਨੀ ਦੇਰ ਪਥਰਾਈਆਂ ਨਜ਼ਰਾਂ ਨਾਲ ਉਹ ਆਪਣੀ ਗੋਦ ਵਿਚ ਪਏ ਮੋਏ ਬੱਚੇ ਨੂੰ ਘਰਦਾ ਰਿਹਾ ਤੇ ਫੇਰ ਖਿੜ ਖਿੜਾਕੇ ਹੱਸ ਪਿਆ "ਬਸ ਮਰ ਗਿਆ, ਮਰ ਗਿਆ... ਖਤਮ..."ਕਹਿੰਦਾ ਹੋਇਆ ਬੱਚੇ ਦੀ ਲਾਸ਼ ਨੂੰ ਮੰਜੇ ਤੇ ਪਾ ਉਹ ਬਾਹਰ ਨਿਕਲ ਤੁਰਿਆ। ਪਰ ਬਾਹਰਲੇ ਬੂਹੇ ਦੇ ਕੋਲ ਖੜੇ ਇਕ ਚੰਗੇ ਤਕੜੇ ਬੰਦੇ ਦੇ ਸਾਹਮਣੇ ਆ ਕੇ ਉਹ ਰੁਕ ਗਿਆ ਤੇ ਅੱਖ ਝਪਕੇ ਵਿਚ ਹੀ ਉਸ ਨੂੰ ਸੰਘੋਂ ਫੜ ਚੀਕਣ ਲਗ ਪਿਆ "ਤੂੰ ਮਲਕ ਏਂ... ਤੂੰ ਮੇਰੇ ਮੁਡੇ ਦਾ ਕਾਤਲ ਏਂ । ਮੈਂ ਤੇਰਾ ਗੱਲ ਘੁਟ ਦਿਆਂਗਾ... ਤੇਰਾ ਲਹੂ ਪੀ ਜਾਵਾਂਗਾ।"

ਰੋਣਾ ਧੋਣਾ ਭੁਲ ਸਾਰੇ ਉਹਦੇ ਦੁਆਲੇ ਆ ਹੋਏ । ਪਰ ਧੰਨਾ ਕਿਸੇ ਦੇ ਕਾਬੂ ਨਹੀਂ ਸੀ ਆ ਰਿਹਾ। ਜਿਉਂ ਜਿਉਂ ਲੋਕੀ ਉਹਨੂੰ ਛੁਡਾਣ

੩੦