ਪੰਨਾ:Hakk paraia.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਾ ਰਹਿੰਦਾ । ਜਿਸ ਕਰਕੇ ਦੌਲਤ ਖ਼ਾਂ ਨੇ ਉਸ ਨੂੰ ਇਕ ਦੋ ਵਾਰ ਝਾੜਿਆ ਫਿਟਕਾਰਿਆ ਵੀ। ਇਸੇ ਕਾਰਨ ਹੀ ਜ਼ਾਲਮ ਖ਼ਾ ਡਰਦਾ ਸੀ ਕਿ ਕਿਤੇ ਦੁਸ਼ਮਣ ਮੌਕੇ ਦਾ ਨਾਜਾਇਜ਼ ਫ਼ਾਇਦਾ ਨਾ ਉਠਾ ਜਾਏ ।

ਪਰ ਹੁਣ ਸ਼ਹਿਜ਼ਾਦੇ ਦੀ ਦਿਨੋਂ ਦਿਨ ਨਿਘਰਦੀ ਜਾਂਦੀ ਹਾਲਤ ਨੇ ਉਸ ਨੂੰ ਸਭ ਕੁਝ ਭੁਲਾ ਦਿੱਤਾ । ਇਕ ਦਿਨ ਮਲਕ ਨੂੰ ਸੱਦ ਕੇ ਉਸ ਆਖਿਆ : “ਮਲਕ, ਤੁਮ ਸੁਲਤਾਨਪੁਰ ਜਾਓ ਔਰ ਨਵਾਬ ਦੌਲਤ ਖ਼ਾਂ ਕੇ ਖ਼ਾਨਦਾਨੀ ਹਕੀਮ ਕੇ ਸਾਥ ਲੇ ਆਓ।

“ਜੈਸਾ ਹੁਕਮ ਹਰ ।” ਮਲਕ ਨੇ ਸਿਰ ਝੁਕਾ ਕੇ ਆਖਿਆ : ਪਰ .........।” ਤੇ ਜਾਣ ਕੇ ਉਸ ਗੱਲ ਅਧੂਰੀ ਹੀ ਛੱਡ ਦਿੱਤੀ ।

“ਵੋਹ ਕੋਈ ਬਾਤ ਨਹੀਂ। ਮੈਂ ਦੌਲਤ ਖ਼ਾਨ ਕੋ , ਹੱਛੀ ਤਰ੍ਹੇ ਜਾਨਤਾ ਹੂੰ, ਵੁਹ ਦਿਲ ਕਾ ਪਾਕ ਹੈ । ਐਸੇ ਸਮੇਂ ਵੋਹ ਇਨਕਾਰ ਨਹੀਂ ਕਰੇਗਾ। ਫਿਰ ਵੀ ਤੁਮ ਮੇਰਾ ਪਰਵਾਨਾ ਲੇਤੇ ਜਾਨਾ।" ਨਵਾਬ ਨੇ ਮਲਕ ਦਾ ਇਸ਼ਾਰਾ ਸਮਝਦਿਆਂ ਆਖਿਆ ।

"ਬਹੁਤ ਹੱਛਾ ਹਜ਼ੂਰ।" ਮਲਕ ਨੇ ਫਿਰ ਸਿਰ ਝੁਕਾਇਆ।

"ਹਾਂ ਅਗਰ ਵੋਹ ਇਨਕਾਰ ਕਰੇ ਤੋਂ ਯੇਹ ਪਰਵਾਨਾ ਉਸੇ ਦੇ ਦੇਨਾ, ਔਰ ਕਹਨਾ ਕਿ ਹਮ ਆਗੇ ਸੇ ਆਪ ਕੀ ਹਰ ਈਨ ਕੇ ਆਗੇ ਸਰ ਝੁਕਾਨੇ ਕਾ ਵਾਅਦਾ ਕਰਤੇ ਹੈਂ। ਆਪ ਯੇਹ ਕਰਮ ਜ਼ਰੂਰ ਕਰੇਂ । ਕਹਿੰਦਿਆਂ ਨਵਾਬ ਦਾ ਗਚ ਭਰ ਆਇਆ । ਕੁੱਝ ਦੇਰ ਚੁਪ ਰਹਿਣ ਤੋਂ ਬਾਅਦ ਉਸ ਫੇਰ ਆਖਿਆ: “ਤੁਮੇ ਵਹਾਂ ਭੇਜਨੇ ਕਾ ਮਕਸਦ ਯੇਹ ਹੈ ਕਿ ਦੌਲਤ ਖਾਨ ਕੇ ਦਿਲ ਮੇਂ ਹਿੰਦਉਂ ਕੇ ਲੀਏ ਬਹੁਤ ਸਤਿਕਾਰ ਹੈ । ਵੋਹ ਕਿਸੀ ਮੋਮਨ ਕੋ ਤੋਂ ਨਿਰਾਸ ਕਰ ਸਕਤਾ ਹੈ ਪਰ ਹਿੰਦੂ ਕੋ ਨਹੀਂ।"

ਤੇ ਦੁਸਰੇ ਭਲਕ ਮਲਕ ਸੁਲਤਾਨ ਪੁਰ ਲਈ ਚਲ ਪਿਆ ਸੀ । ਨਵਾਬ ਦੇ ਲਿਖਤੀ ਪਰਵਾਨਿਆਂ ਤੋਂ ਇਲਾਵਾ ਉਸ ਨਵਾਬ ਦੌਲਤ ਖ਼ਾਨ ਲਈ ਬਹੁਤ ਸਾਰੇ ਤੋਹਫੇ ਵੀ ਨਾਲ ਲੈ ਲਏ ਸਨ।

ਦੋ ਦਿਨਾਂ ਦੇ ਸਫ਼ਰ ਤੋਂ ਬਾਅਦ ਮਲਕ ਸੁਲਤਾਨ ਪੁਰ ਪੁੱਜਾ | ਸਾਰੇ ਰਾਹ ਉਹ ਆਪਣੇ ਆਪ ਨੂੰ ਪੇਸ਼ ਔਣ ਵਾਲੀ ਹਰ ਮੁਸ਼ਕਲ ਲਈ ਤਿਆਰ ਕਰਦਾ ਰਿਹਾ ਸੀ ।

ਪਰ ਸੁਲਤਾਨ ਪੁਰ ਵਿਚ ਸਭ ਕੁਝ ਮੁਲਕ ਦੇ ਖਿਆਲ ਦੇ ਉਲਟ

੩੫