ਪੰਨਾ:Hakk paraia.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਹੋਇਆ। ਨਵਾਬ ਦੌਲਤ ਖ਼ਾਨ ਨੇ ਭਾਵੇਂ ਜ਼ਾਲਮ ਖ਼ਾਨ ਦੇ ਭੇਜੇ ਤੋਹਫ਼ੇ ਕਬੂਲਣ ਤੋਂ ਇਨਕਾਰ ਕਰ ਦਿਤਾ ਪਰ ਪਰਵਾਨਾ ਪੜ੍ਹਦਿਆਂ ਹੀ ਉਸ ਸ਼ਾਹੀ ਹਕੀਮ ਨੂੰ ਬੁਲਾ ਮਲਕ ਦੇ ਨਾਲ ਸੈਦ ਪੁਰ ਚਲੇ ਜਾਣ ਦਾ ਹੁਕਮ ਦੇ ਦਿਤਾ ਸੀ।


ਮਲਕ ਸ਼ਾਹੀ ਹਕੀਮ ਨੂੰ ਨਾਲ ਲੈ ਜਦੋਂ ਸੈਦਪੁਰ ਪੁੱਜਾ ਸ਼ਹਿਜ਼ਾਦੇ ਦੀ ਹਾਲਤ ਬਹੁਤ ਖਰਾਬ ਸੀ, ਸਾਰੇ ਮਹੱਲ ਵਿਚ ਸਹਿਮ ਤੇ ਸੋਗ ਛਾਇਆ ਹੋਇਆ ਸੀ । ਸਹਿਮੇ ਹੋਏ ਅਹਿਲਕਾਰ ਏਧਰ ਉਧਰ ਨਠੇ ਭੱਜੇ ਫਿਰਦੇ ਸਨ । ਘਬਰਾਏ ਅਮੀਰ ਵਜ਼ੀਰ ਸ਼ਹਿਜ਼ਾਦੇ ਦੇ ਪਲੰਘ ਦੁਆਲੇ ਖੜੇ ਅੱਲਾ ਤਾਲਾ ਪਾਸ ਦੁਆ ਕਰ ਰਹੇ ਸਨ । ਲਾਚਾਰ ਹੋਏ ਵੈਦ ਹਕੀਮ ਆਪਣੀਆ ਸ਼ੀਸ਼ੀਆਂ ਫੋਲ ਰਹੇ ਸਨ । ਸ਼ਹਿਜ਼ਾਦੇ ਦੀ ਸਰ੍ਹਾਂਦੀ ਬੈਠਾ ਮੱਲਾਂ ਪਾਕਿ ਕੁਰਾਨ ਦੀਆਂ ਹਦੀਸਾਂ ਪੜ੍ਹ ਰਿਹਾ ਸੀ, ਨਵਾਬ ਦੀ ਹਾਲਤ ਬੜੀ ਤਰਸਯੋਗ ਸੀ, ਉਹ ਪਾਗਲਾਂ ਵਾਂਗ ਏਧਰ ਉਧਰ ਫਿਰਦਾ ਉੱਚੀ ਉੱਚੀ ਖੁੱਦਾ ਵੰਦ ਕਰੀਮ ਪਾਸ ਰਹਿਮ ਲਈ ਫਰਿਆਦਾਂ ਕਰ ਰਿਹਾ ਸੀ । ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਸ਼ਹਿਜ਼ਾਦੇ ਦੇ ਸਰਹਾਣੇ ਬੈਠ ਉਸ ਦੀ ਨਬਜ਼ ਟਟੋਲਦਾ, ਉਹਦਾ ਮੱਥਾ ਚੁੰਮਦਾ, ਫੇਰ ਹੱਥ ਜੋੜ ਅੱਖਾਂ ਮੀਟ ਖੁੱਦਾ ਨੂੰ ਕੁਝ ਕਹਿੰਦਾ ਤੇ ਫੇਰ ਉਹ ਪਹਿਲੇ ਦੀ ਤਰ੍ਹਾਂ ਹੀ ਕਾਹਲੀ ਕਾਹਲੀ ਏਧਰ ਉਧਰ ਫਿਰਨ ਲਗ ਪੈਂਦਾ। ਉਹਦਾ ਚਿਹਰਾ ਹਿਰਾਸਿਆ ਹੋਇਆ ਸੀ ਅੱਖਾਂ ਅਣ-ਡੁਲ੍ਹੇ ਹੰਝੂਆਂ ਨਾਲ ਲਿਸ਼ਕ ਰਹੀਆਂ ਸਨ ।

ਮਲਕ ਦੇ ਨਾਲ ਇਕ ਓਪਰੇ ਆਦਮੀ ਨੂੰ ਦਰਵਾਜ਼ੇ ਵੜਦਾ ਵੇਖ ਉਹਦੀਆਂ ਅੱਖਾਂ ਵਿਚ ਕੁੱਝ ਚਮਕ ਜਿਹੀ ਆਈ । ਸ਼ਾਹੀ ਹਕੀਮ ਜੀ' ਕਹਿ ਉਹ ਮੁਲਕ ਵਲੋਂ ਲਪਕਿਆ। ਮਲਕ ਨੇ ਝੁਕ ਕੇ ਪ੍ਰਨਾਮ ਕਰਦਿਆ ਆਖਿਆ :

“ਹਾਂ ਹਜ਼ੂਰ ਯਹੀ ਹੈਂ ਨਵਾਬ ਦੌਲਤ ਖ਼ਾਨ ਕੇ ਖ਼ਾਨਦਾਨੀ ਹਕੀਮ ਔਲੀਆ......।"

ਪਰ ਅਜੇ ਮਲਕ ਨੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਨਵਾਬ ਹਕੀਮ ਜੀ ਦੇ ਪੈਰਾਂ ਤੇ ਡਿੱਗ ਗਿਗਿੜਾਣ ਲੱਗ ਪਿਆ : ਖੁੱਦਾ ਕੇ ਲੀਏ ਮਰ

੩੬