ਪੰਨਾ:Hakk paraia.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦੇ ਹਨ ਜਿੰਨਾ ਗੁਨਾਹ ਜ਼ੁਲਮ ਕਰਨ ਵਿਚ ਏ, ਉਨਾ ਗੁਨਾਹ ਹੀ ਜ਼ੁਲਮ ਜਰਨ ਤੇ ਵੇਖਣ ਵਿਚ ਏ। ਮੁਸਲਮਾਨ ਹਾਕਮ ਨਿਰਦੋਸ਼ ਤੇ ਮਜ਼ਲੂਮ ਹਿੰਦੂਆਂ ਨਾਲ ਕੁੱਤੇ ਦੀ ਬਾਬ ਕਰਦੇ ਹਨ, ਮੈਥੋਂ ਜਰ ਨਹੀਂ ਹੁੰਦੀ । ਪਰ ...... । ਉਹਨਾਂ ਦਰਬਾਰੋਂ ਨੌਕਰੀ ਛੱਡਣ ਲਈ ਕਈ ਵੇਰ ਹੱਥ ਪੈਰ ਮਾਰੇ ਸਨ ਪਰ ਨਵਾਬ ਉਹਨਾਂ ਦੀ ਲਿਆਕਤ ਦੀ ਏਨੀ ਕਦਰ ਕਰਦਾ ਸੀ ਕਿ ਉਹ ਕਿਸੇ ਹਾਲਤ ਵਿਚ ਉਹਨਾਂ ਨੂੰ ਨੌਕਰੀ ਤੋਂ ਅਲੱਗ ਨਹੀਂ ਸੀ ਹੋਣ ਦੇਂਦਾ।

ਉਹਦੇ ਬਾਪ ਨੇ ਸਾਰੀ ਉਮਰ ਹਾਕਮਾਂ ਦੀ ਨੌਕਰੀ ਕੀਤੀ ਸੀ ਪਰ ਜਿਸ ਕਿਸਮ ਦੀ ਜ਼ਿੰਦਗੀ ਉਹ ਬਸਰ ਕਰਦੇ ਰਹੇ ਉਹ ਸਾਧਾਰਨ ਮਨੁਖ ਦੀ ਜ਼ਿੰਦਗੀ ਨਾਲੋਂ ਚੰਗੀ ਨਹੀਂ ਸੀ । ਸਾਰੀ ਉਮਰ ਉਹਨਾਂ ਨਾ ਚੰਗਾ ਖਾਧਾ ਤੇ ਨ ਸੋਹਣਾ ਹੰਢਾਇਆ । ਉਮਰ ਭਰ ਦੀ ਕਮਾਈ ਨਾਲ ਉਹ ਆਪਣੇ ਘਰ ਵਿਚ ਚੌਥਾ ਕਮਰਾ ਨਹੀਂ ਸਨ ਬਣਾ ਸਕੇ । ਆਪਣੇ ਬਾਪ ਦੀ ਉਦਾਸੀ ਦਾ ਕਾਰਨ ਉਹਨੂੰ ਅਜ ਤਕ ਸਮਝ ਨਹੀਂ ਆਇਆ।

ਪਰ ਆਪਣੇ ਬਾਪ ਦੀ ਮੌਤ ਤੋਂ ਬਾਅਦ ਜਦੋਂ ਉਸ ਆਪਣੇ ਬਾਪ ਦਾ ਅੱਹੁਦਾ ਸੰਭਾਲਿਆ ਤਾਂ ਦਿਨਾਂ ਵਿਚ ਹੀ ਪਾਸਾ ਪਲਟ ਗਿਆ। ਅਕਲ ਤੇ ਸਿਆਣਪ ਉਸ ਨੂੰ ਵਿਰਸੇ ਵਿਚ ਮਿਲੀ ਸੀ ਤੇ ਆਪਣੀ ਹੁਸ਼ਿਆਰੀ ਤੇ ਚਾਲਾਕੀ ਨਾਲ ਉਹ ਦਿਨਾਂ ਵਿਚ ਨਵਾਬ ਦੀਆਂ ਨਜ਼ਰਾ ਵਿਚ ਚੜ੍ਹ ਗਿਆ । ਨਵਾਬ ਦਾ ਵਿਸ਼ਵਾਸ ਜਿਤਣ ਲਈ ਉਸ ਕੀ ਨਹੀਂ ਕੀਤਾ? ਉਹਦੀ ਖੁਸ਼ੀ ਲਈ ਉਸ ਕੀ ਨਹੀਂ ਲਟਾਇਆ ?

ਨਵਾਬ ਦਾ ਉਸ ਤੇ ਖੁਸ਼ ਹੋਣਾ ਸੀ ਕਿ ਉਸ ਲਈ ਰਹਿਮਤਾ ਦੇ ਭੰਡਾਰ ਖੁਲ੍ਹ ਗਏ । ਤਿੰਨ ਕਮਰਿਆਂ ਦੇ ਛੋਟੇ ਜਿਹੇ ਘਰ ਦੀ ਥਾਂ ਇਹ ਹਵੇਲੀ ਬਣ ਗਈ । ਅਣਗਿਣਤ ਨੌਕਰ ਚਾਕਰ' ਅੱਗੇ ਪਿੱਛੇ ਫਿਰਨ ਲਗੇ । ਹਰ ਮਾਮਲੇ ਵਿਚ ਉਹਦੀ ਪੁਛ ਗਿੱਛ ਹੋਣ ਲਗੀ। ਤੇ ਫੇਰ ਇਕ ਦਿਨ ਐਸਾ ਵੀ ਆਇਆ ਕਿ ਨਵਾਬ ਨੇ ਉਹਦੇ ਤੇ ਖੁਸ਼ ਹੋ ਉਸ ਨੂੰ ਬਾਰ ਇਲਾਕੇ ਦਾ ਮਲਕ ਥਾਪ ਦਿੱਤਾ। ਇਹ ਮਲਕਪੁਣਾ ਉਸ ਨੂੰ ਕਾਫ਼ੀ ਮਹਿੰਗਾ ਪਿਆ ਸੀ । ਇਕ ਵਾਰ ਤਾਂ ਉਹ ਘਬਰਾ ਗਿਆ | ਬਰਾਦਰੀ ਨੇ ਉਸ ਦੀ ਕਾਲੀ ਕਰਤੂਤ ਕਾਰਨ ਉਸ ਨੂੰ ਛੇਕ ਦਿਤਾ | ਉਸ ਦਾ ਮਾਮਾ, ਜਿਸ ਦੀ ਜਵਾਨ-ਜਹਾਨ ਕੁੜੀ ਨੂੰ ਉਸ ਨਵਾਬ ਦੇ ਇਸ਼ਾਰੇ ਤੇ

੪੦