ਪੰਨਾ:Hakk paraia.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਕਵਾ ਲਿਆਂਦਾ ਸੀ, ਉਹਦੀ ਜਾਨ ਦਾ ਦੁਸ਼ਮਣ ਬਣ ਗਿਆ ਸੀ । ਉਹਨੇ ਭਰੀ ਬਰਾਦਰੀ ਵਿਚ ਇਹ ਪ੍ਰਣ ਕੀਤਾ ਸੀ ਕਿ ਐਸੇ ਨੀਚ ਭਣੇਵੇਂ ਦੇ ਆਪਣੀ ਹੱਥ ਡੱਕਰੇ ਕਰ ਦੇਵਾਂਗਾ ਤਾਂ ਜੋ ਭਵਿਖ ਵਿਚ ਐਸਾ ਕੁਕਰਮ ਕਰਨ ਦਾ ਕੋਈ ਹੀਆ ਨ ਕਰ ਸਕੇ । ਘਰ ਵਿਚ ਵੀ ਬੜੀ ਦੁਬਧਾ ਖੜੀ ਹੋ ਗਈ । ਉਹਦੀ ਬੁੱਢੀ ਮਾਂ ਨੇ ਪੁੱਤਰ ਦੇ ਇਸ ਕਾਰੇ ਦੇ ਦੁਖੋਂ ਜ਼ਹਿਰ ਖਾ ਲਈ । ਉਹਦੀ ਵਹੁਟੀ ਨੂੰ ਉਹਦੇ ਮਾਪੇ ਆ ਕੇ ਲੈ ਗਏ । ਐਸੇ ਬੇਗ਼ੈਰਤ ਬੰਦੇ ਦੇ ਘਰ ਉਹ ਆਪਣੀ ਧੀ ਨੂੰ ਨਹੀਂ ਸਨ ਦੇਖਣਾ ਚਾਹੁੰਦੇ । ਮਲਕ ਘਬਰਾ ਗਿਆ । ਉਹ ਕਰੇ ਤੇ ਕੀ ਕਰੇ ? ਆਖ਼ਰ ਇਕ ਦਿਨ ਉਸ ਨਵਾਬ ਨੂੰ ਸਾਰੀ ਹਾਲਤ ਕਹਿ ਸੁਣਾਈ । ਸੁਣ ਕੇ ਨਵਾਬ ਹੱਸਦਾ ਹੋਇਆ ਬੋਲਿਆ: “ਬਸ ਇਤਨੀ ਸੀ ਬਾਤ ਪੈ ਘਬਰਾ ਗਏ ? ਹਮਾਰੇ ਜੀਤੇ ਜੀ ਕੋਈ ਕਾਫ਼ਰ ਤੁਮ੍ਹਾਰਾ ਬਾਲ ਬਾਂਕਾ ਨਹੀਂ ਕਰ ਸਕਤਾ ।"

ਮਲਕ ਦੀ ਘਬਰਾਹਟ ਦੂਰ ਹੋ ਗਈ । ਉਹਨੂੰ ਹੁਣ ਕਾਹਦਾ ਡਰ ਸੀ ? ਮਲਕ ਦੀ ਹਿਫ਼ਾਜ਼ਤ ਲਈ ਉਹਦੇ ਘਰ ਦੇ ਬਾਹਰ ਪਹਿਰੇਦਾਰ ਬਿਠਾ ਦਿਤੇ ਗਏ । ਮਲਕ ਦੀ ਬਿਰਾਦਰੀ ਦੇ ਚੌਧਰੀਆਂ ਨੂੰ ਨਵਾਬ ਦੀ ਇਕ ਪੂਰੀ ਨੇ ਹੀ ਸਿਧਾ ਕਰ ਦਿਤਾ। ਉਹਦੇ ਮਾਮੇ ਨੂੰ ਫੜ ਕੇ ਨਵਾਬ ਨੇ ਉਹ ਮਾਰ ਮਰਵਾਈ ਕਿ ਵਿਚਾਰਾ ਆਪਣੇ ਹੋਸ਼-ਹਵਾਸ ਹੀ ਗੁਆ ਬੈਠਾ ਤੇ ਫੇਰ ਮਲਕ ਵਲ ਨਜ਼ਰ ਭਰ ਕੇ ਵੇਖਣ ਦਾ ਹੀਆ ਵੀ ਕੋਈ ਨਹੀਂ ਕਰ ਸਕਿਆ। ਲੋਕੀ ਉਹਦੇ ਤੋਂ ਥਰ ਥਰ ਕੰਬਣ ਲਗੇ । ਸ਼ਾਹੀ ਦਰਬਾਰ ਵਿਚ ਉਸ ਨੂੰ ਹੋਰ ਖਿੱਲਤਾਂ ਦਿਤੀਆਂ ਗਈਆਂ ।

ਮਲਕ ਭਾਗ ਮਲ ਨੂੰ ਆਪਣੀਆਂ ਪ੍ਰਾਪਤੀਆਂ ਤੇ ਬੜਾ ਮਾਣ ਸੀ । ਇਕ ਮਾਮੂਲੀ ਜਿਹੇ ਹਿੰਦੁ-ਦਰਬਾਰੀ ਦੇ ਪੁਤਰ ਦਾ ਇਲਾਕੇ ਦਾ ਮਲਕ ਥਾਪਿਆ ਜਾਣਾ ਕੋਈ ਸਾਧਾਰਣ ਗੱਲ ਨਹੀਂ ਸੀ । ਤੇ ਉਸ ਤੋਂ ਬਾਅਦ ਉਸ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਰਹੀ । ਧਨ, ਦੌਲਤ, ਮਾਣ ਇਜ਼ਤ ਸਭ ਕੁਝ ਆਪਣੇ ਆਪ ਵਧਣ ਲਗ ਪਿਆ । ਇਹ ਹਵੇਲੀ ਤੋਂ ਇਹਦੇ ਨਾਲ ਲੱਗਦੀ ਜਗੀਰ ਉਹਦੀ ਇਕ ਸਾਲ ਦੀ ਕਮਾਈ ਦਾ ਫਲ ਸਨ ।

ਮਲਕ ਨੇ ਇਕ ਨਜ਼ਰ ਭਰ ਸਾਹਮਣੇ ਆਪਣੀ ਮਹੱਲ ਵਰਗੀ

੪੧