ਪੰਨਾ:Hakk paraia.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਵੇਲੀ ਵਲ ਤਕਿਆ। ਚਿੱਟੇ ਦੁਧ ਚਾਨਣ ਵਿਚ ਨਾਤੀ ਹਵੇਲੀ ਦਾ ਰੂਪ ਹੋਰ ਨਿਖਰ ਆਇਆ ਸੀ । ਮਲਕ ਨੂੰ ਇਕ ਨਸ਼ਾ ਜਿਹਾ ਆ ਗਿਆ ।

ਅਚਾਨਕ ਕਿਸੇ ਖਿਆਲ ਦੇ ਆ ਜਾਣ ਨਾਲ ਉਹਦਾ ਮਨ ਖਿੜ ਗਿਆ : ਜੇ ਸ਼ਾਹਜ਼ਾਦਾ ਠੀਕ ਹੋ ਗਿਆ ਤਾਂ ਨਵਾਬ ਜ਼ਰੂਰ ਉਸ ਨੂੰ ਬਹੁਤ ਸਾਰਾ ਇਨਾਮ ਦੇਵੇਗਾ । ਇਨਾਮ ਵਿਚ ਮੈਂ...... ਮੈਂ ਰਾਣਾ ਸ਼ਾਹੀ ਮਹੱਲ ਮੰਗ ਲਵਾਂਗਾ । ਜਦੋਂ ਦਾ ਨਵਾਬ ਨਵੇਂ ਮਹੱਲ ਵਿਚ ਆਇਆ ਏ, ਉਹ ਖਾਲੀ ਹੀ ਪਿਆ ਏ, ਨਵਾਬ ਕਦੇ ਨਾਂਹ ਨਹੀਂ ਕਰਨ ਲਗਾ।' ਤੇ ਖੁਸ਼ੀ ਨਾਲ ਮੁਲਕ ਦਾ ਮਨ ਝੂਮ ਉਠਿਆ।

ਤੇਜ਼ ਤੇਜ਼ ਕਦਮ ਪੁੱਟਦਾ ਉਹ ਡਿਉਢੀ ਦੇ ਦਰਵਾਜ਼ੇ ਵੱਲ ਵਧਿਆ | ਬਾਹਰਲੇ ਦ੍ਵਾਰ ਤੋਂ ਲੈ ਡਿਉਢੀ ਦੇ ਦਰਵਾਜ਼ੇ ਤਕ ਆਉਂਦੇ ਰਾਹ ਦੇ ਦੋਹੀਂ ਪਾਸੀਂ ਲਗੀ 'ਰਾਤ ਰਾਣੀ' ਦੀ ਸੁਗੰਧ ਹੁਣ ਮਰ ਚੁੱਕੀ ਸੀ । ਉਹਦੇ ਖ਼ਿਆਲਾਂ ਵਿਚ ਸ਼ਾਹੀ ਮਹੱਲ ਸਮਾ ਚੁਕਾ ਸੀ, ਪੁਰਾਣਾ ਸ਼ਾਹੀ ਮਹੱਲ ।

੪੨